ਨਵੀਂ ਦਿੱਲੀ(ਪੀ. ਟੀ.) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਤਿੰਨ ਦਿਨਾ ਇੰਡੀਆ ਮੋਬਾਈਲ ਕਾਂਗਰਸ ਦਾ ਉਦਘਾਟਨ ਕੀਤਾ ਅਤੇ ਨਿਵੇਸ਼ਕਾਂ ਨੂੰ ਭਾਰਤ ਵਿਚ ਉਭਰ ਰਹੀਆਂ ਦੂਰ ਸੰਚਾਰ ਟੈਕਨਾਲੋਜੀ ਅਤੇ ਸੇਵਾਵਾਂ ਦੇ ਖੇਤਰ ਵਿਚ ਉਭਰ ਰਹੀਆਂ ਸੰਭਾਵਨਾਵਾਂ ਵੱਲ ਆਕਰਸ਼ਿਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਮੋਬਾਈਲ ਟੈਕਨਾਲੋਜੀ ਦੀ ਵਰਤੋਂ ਨੇ ਵੱਖ-ਵੱਖ ਕੰਮਾਂ ਵਿਚ ਪਾਰਦਰਸ਼ਤਾ ਨੂੰ ਉਤਸ਼ਾਹਤ ਕੀਤਾ ਹੈ। ਦੂਰ ਸੰਚਾਰ ਖੇਤਰ ਵਿਚ ਸ਼ਾਮਲ ਵਿਦੇਸ਼ੀ ਦੇਸ਼ਾਂ ਦੇ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਵਿਚ ਇੱਕ ਅਰਬ ਤੋਂ ਵੱਧ ਮੋਬਾਈਲ ਫੋਨ ਉਪਭੋਗਤਾ ਹਨ ਅਤੇ ਭਾਰਤ ਇਸ ਖੇਤਰ ਵਿਚ ਵਿਸ਼ਵ ਦਾ ਸਭ ਤੋਂ ਵੱਡਾ ਕੇਂਦਰ ਬਣ ਰਿਹਾ ਹੈ।
ਇਹ ਵੀ ਪਡ਼੍ਹੋ : Fitch ਨੇ ਭਾਰਤ ਦੇ GDP ਅਨੁਮਾਨ ਨੂੰ ਸੋਧ ਕੇ ਕੀਤਾ -9.4 ਪ੍ਰਤੀਸ਼ਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਮੋਬਾਈਲ ਕਾਂਗਰਸ ਵਿਚ ਕਿਹਾ, 'ਭਾਰਤ ਵਿਚ ਮੋਬਾਈਲ ਦਰਾਂ ਸਭ ਤੋਂ ਘੱਟ ਹਨ। ਸਾਡਾ ਦੇਸ਼ ਸਭ ਤੋਂ ਤੇਜ਼ੀ ਨਾਲ ਵੱਧਣ ਵਾਲਾ ਐਪ ਬਾਜ਼ਾਰ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਮੋਬਾਈਲ ਨਿਰਮਾਣ ਖੇਤਰ ਦੇ ਰੂਪ ਵਿਚ ਭਾਰਤ ਸਭ ਤੋਂ ਤਰਜੀਹੀ ਵਾਲੀ ਜਗ੍ਹਾ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਰੇ ਪਿੰਡ ਤਿੰਨ ਸਾਲਾਂ ਵਿਚ ਤੇਜ਼ ਰਫਤਾਰ ਫਾਈਬਰ ਆਪਟਿਕ ਡੇਟਾ ਕੁਨੈਕਟੀਵਿਟੀ ਨਾਲ ਜੁੜ ਜਾਣਗੇ। ਮੋਦੀ ਨੇ ਕਿਹਾ ਕਿ ਦੂਰਸੰਚਾਰ ਖੇਤਰ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਕਿਵੇਂ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਤਕਨਾਲੋਜੀ ਦੀ ਵਰਤੋਂ ਕੀਤੀ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਡਿਜੀਟਲ ਟੈਕਨਾਲੌਜੀ ਦੀ ਵੱਧ ਰਹੀ ਵਰਤੋਂ ਨੇ ਜੀਵਨ ਨਾਲ ਸਬੰਧਤ ਵੱਖ-ਵੱਖ ਕਾਰਜਾਂ ਵਿਚ ਪਾਰਦਰਸ਼ਤਾ ਨੂੰ ਉਤਸ਼ਾਹਤ ਕੀਤਾ ਹੈ।'
ਇਹ ਵੀ ਪਡ਼੍ਹੋ : ਭਾਰਤ ਬੰਦ: ਜਾਣੋ ਅੱਜ 8 ਦਸੰਬਰ ਨੂੰ ਕੀ ਖੁੱਲ੍ਹੇਗਾ ਅਤੇ ਕੀ ਰਹੇਗਾ ਬੰਦ
ਇਸ ਕਾਂਗਰਸ ਵਿਚ ਵਿਦੇਸ਼ਾਂ ਤੋਂ ਸੈਂਕੜੇ ਨਿਵੇਸ਼ਕ ਅਤੇ ਸਨਅਤਕਾਰ ਹਿੱਸਾ ਲੈ ਰਹੇ ਹਨ। ਇਸ ਨੂੰ ਦੱਖਣੀ ਏਸ਼ੀਆ ਦੀ ਸਭ ਤੋਂ ਵੱਡੀ ਦੂਰ ਸੰਚਾਰ ਸੇਵਾ ਅਤੇ ਉਦਯੋਗ ਸੰਮੇਲਨ ਵਜੋਂ ਦਰਸਾਇਆ ਜਾ ਰਿਹਾ ਹੈ। ਇਸ ਦਾ ਆਯੋਜਨ ਮੋਬਾਈਲ ਦੂਰਸੰਚਾਰ ਸੇਵਾ ਪ੍ਰਦਾਤਾਵਾਂ ਦੇ ਪਲੇਟਫਾਰਮ ਸੀਓਏਆਈ ਨੇ ਦੂਰਸੰਚਾਰ ਵਿਭਾਗ ਨਾਲ ਮਿਲ ਕੇ ਕੀਤਾ ਹੈ।
ਇਹ ਵੀ ਪਡ਼੍ਹੋ : ਨਹੀਂ ਸੁਧਰ ਰਹੀ ਕੰਗਨਾ ਰਣੌਤ , ਹੁਣ ਭਾਰਤ ਬੰਦ ਨੂੰ ਲੈ ਕੇ ਕੀਤਾ ਇਕ ਹੋਰ ਤਿੱਖਾ ਟਵੀਟ
ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ 10 ਪੈਸੇ ਦੀ ਤੇਜ਼ੀ ਨਾਲ 73.80 ਪ੍ਰਤੀ ਡਾਲਰ 'ਤੇ ਪਹੁੰਚਿਆ
NEXT STORY