ਨਵੀਂ ਦਿੱਲੀ— ਵਿੱਤੀ ਸੰਕਟ ਨਾਲ ਜੂਝ ਰਹੀ ਸਰਕਾਰੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦੇ ਖਰੀਦਦਾਰਾਂ ਨੂੰ ਲੁਭਾਉਣ ਲਈ ਕੇਂਦਰ ਸਰਕਾਰ ਕੰਪਨੀ 'ਤੇ ਅੱਧੇ ਤੋਂ ਜ਼ਿਆਦਾ ਕਰਜ਼ੇ ਨੂੰ ਮੁਆਫ ਕਰਨ 'ਤੇ ਵਿਚਾਰ ਕਰ ਰਹੀ ਹੈ। ਏਅਰ ਇੰਡੀਆ 'ਤੇ ਲਗਭਗ 55,000 ਕਰੋੜ ਰੁਪਏ ਦਾ ਕਰਜ਼ਾ ਹੈ।
ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਪਛਾਣ ਜ਼ਾਹਿਰ ਨਾ ਕਰਨ ਦੀ ਸ਼ਰਤ 'ਤੇ ਸੂਤਰਾਂ ਨੇ ਦੱਸਿਆ ਕਿ ਮੋਦੀ ਸਰਕਾਰ ਨੇ ਯੋਜਨਾ ਬਣਾਈ ਹੈ ਕਿ ਉਹ ਪ੍ਰਸਤਾਵਿਤ ਨਿਵੇਸ਼ਕਾਂ ਨੂੰ ਕੰਪਨੀ ਦਾ 30,000 ਕਰੋੜ ਰੁਪਏ ਦੇ ਕਰਜ਼ੇ ਦਾ ਭਾਰ ਆਪਣੇ ਉੱਤੇ ਲੈਣ ਲਈ ਕਹੇਗੀ। ਸਰਕਾਰ ਕੰਪਨੀ ਨੂੰ ਵੇਚਣ ਲਈ ਐਕਸਪ੍ਰੈਸ਼ਨ ਆਫ ਇੰਟਰਸਟ 15 ਦਸੰਬਰ ਨੂੰ ਜਾਰੀ ਕਰ ਸਕਦੀ ਹੈ।
ਪਿਛਲੇ ਸਾਲ ਕੰਪਨੀ ਲਈ ਕੋਈ ਖਰੀਦਦਾਰ ਲੱਭਣ 'ਚ ਨਾਕਾਮ ਰਹੀ ਮੋਦੀ ਸਰਕਾਰ ਟੈਕਸ ਕੁਲੈਕਸ਼ਨ 'ਚ ਆਈ ਕਮੀ ਅਤੇ 20 ਅਰਬ ਡਾਲਰ ਦੇ ਕਾਰਪੋਰੇਟ ਟੈਕਸ 'ਚ ਕਟੌਤੀ ਨਾਲ ਮਾਲੀਆ ਘਾਟੇ 'ਚ ਵਾਧੇ ਨੂੰ ਪੂਰਾ ਲਈ ਕੰਪਨੀ ਨੂੰ ਜਲਦ ਤੋਂ ਜਲਦ ਵੇਚਣ ਦੀ ਇੱਛੁਕ ਹੈ। ਪਿਛਲੇ ਹਫਤੇ ਕੇਂਦਰ ਸਰਕਾਰ ਨੇ ਦੇਸ਼ ਦੀ ਦੂਜੀ ਸਭ ਤੋਂ ਵੱਡੀ ਸਰਕਾਰੀ ਰਿਫਾਈਨਰ ਕੰਪਨੀ ਅਤੇ ਆਪਣੀ ਸਭ ਤੋਂ ਵੱਡੀ ਸ਼ਿਪਿੰਗ ਕੰਪਨੀ ਨੂੰ ਵੇਚਣ ਦਾ ਫੈਸਲਾ ਕੀਤਾ ਹੈ।
ਵਿੱਤ ਮੰਤਰਾਲਾ ਨੇ ਨਹੀਂ ਕੀਤੀ ਕੋਈ ਟਿੱਪਣੀ
ਸੂਤਰਾਂ ਨੇ ਕਿਹਾ ਕਿ ਏਅਰ ਇੰਡੀਆ ਨੂੰ ਖਰੀਦਣ ਲਈ ਕੋਈ ਕੰਪਨੀ ਉਦੋਂ ਅੱਗੇ ਵਧੇਗੀ, ਜਦੋਂ ਸਰਕਾਰ ਉਸ ਦੇ ਕਰਜ਼ੇ ਨੂੰ ਮੁਆਫ ਕਰੇਗੀ। ਕੰਪਨੀ ਨੂੰ ਬੰਦ ਹੋਣ ਤੋਂ ਬਚਾਉਣ ਲਈ ਪਿਛਲੇ ਇਕ ਦਹਾਕੇ 'ਚ 56,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਚੁੱਕਾ ਹੈ। ਵਿੱਤ ਮੰਤਰਾਲਾ ਦੇ ਕਿਸੇ ਬੁਲਾਰੇ ਨੇ ਇਸ ਮਾਮਲੇ 'ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਹੈ। ਏਅਰ ਇੰਡੀਆ ਏਸੈੱਟਸ ਹੋਲਡਿੰਗਸ ਲਿਮਟਿਡ (ਏ. ਆਈ. ਏ. ਐੱਚ. ਐੱਲ.) ਬਾਂਡ ਇਸ਼ੂ ਲਿਆਵੇਗੀ, ਜੋ ਇਕ ਸਪੈਸ਼ਲ ਪਰਪਜ਼ ਵ੍ਹੀਕਲ ਹੈ। ਏਅਰ ਇੰਡੀਆ ਦਾ 30,000 ਕਰੋੜ ਰੁਪਏ ਦਾ ਕਰਜ਼ਾ ਇਸ ਕੰਪਨੀ ਨੂੰ ਟਰਾਂਸਫਰ ਕੀਤਾ ਗਿਆ ਹੈ। ਏ. ਆਈ. ਏ. ਐੱਚ. ਐੱਲ. ਹਵਾਬਾਜ਼ੀ ਕੰਪਨੀ ਦੀਆਂ ਜਾਇਦਾਦਾਂ ਨੂੰ ਵੇਚ ਕੇ 10,000 ਕਰੋੜ ਰੁਪਏ ਜੁਟਾ ਸਕਦੀ ਹੈ।
ਸਰਕਾਰ ਬੁਨਿਆਦੀ ਢਾਂਚਾ ਖੇਤਰ ’ਚ ਕਰੇਗੀ 100 ਲੱਖ ਕਰੋਡ਼ ਰੁਪਏ ਦਾ ਨਿਵੇਸ਼!
NEXT STORY