ਨਵੀਂ ਦਿੱਲੀ (ਭਾਸ਼ਾ) – ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਯਾਨੀ ਐੱਫ. ਪੀ. ਆਈ. ਦਾ ਘਰੇਲੂ ਸ਼ੇਅਰਾਂ ’ਚ ਹਿੱਸਾ ਸਤੰਬਰ 2021 ਨੂੰ ਸਮਾਪਤ ਤਿਮਾਹੀ ’ਚ ਇਸ ਤੋਂ ਪਿਛਲੀ ਤਿਮਾਹੀ ਦੀ ਤੁਲਨਾ ’ਚ 13 ਫੀਸਦੀ ਵਧ ਕੇ 667 ਅਰਬ ਡਾਲਰ ’ਤੇ ਪਹੁੰਚ ਗਿਆ। ਮਾਰਨਿੰਗਸਟਾਰ ਦੀ ਇਕ ਰਿਪੋਰਟ ’ਚ ਇਹ ਦਾਅਵਾ ਕੀਤਾ ਗਿਆ ਹੈ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਘਰੇਲੂ ਸ਼ੇਅਰ ਬਾਜ਼ਾਰਾਂ ਦੇ ਜ਼ੋਰਦਾਰ ਪ੍ਰਦਰਸ਼ਨ ਕਾਰਨ ਤਿਮਾਹੀ ਦੌਰਾਨ ਸ਼ੇਅਰਾਂ ’ਚ ਐੱਫ. ਪੀ. ਆਈ. ਦਾ ਹਿੱਸਾ ਵਧਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸਤੰਬਰ 2021 ਨੂੰ ਸਮਾਪਤ ਤਿਮਾਹੀ ਦੇ ਅਖੀਰ ਤੱਕ ਭਾਰਤੀ ਸ਼ੇਅਰਾਂ ’ਚ ਐੱਫ. ਪੀ. ਆਈ. ਦੇ ਨਿਵੇਸ਼ ਦਾ ਮੁੱਲ ਵਧ ਕੇ 667 ਅਰਬ ਡਾਲਰ ’ਤੇ ਪਹੁੰਚ ਗਿਆ, ਜੋ ਇਸ ਤੋਂ ਪਿਛਲੀ ਤਿਮਾਹੀ ਦੇ 592 ਅਰਬ ਡਾਲਰ ਤੋਂ 13 ਫੀਸਦੀ ਵੱਧ ਹੈ।
ਸਤੰਬਰ 2020 ’ਚ ਭਾਰਤੀ ਸ਼ੇਅਰ ਬਾਜ਼ਾਰਾਂ ’ਚ ਐੱਫ. ਪੀ. ਆਈ. ਦੇ ਨਿਵੇਸ਼ ਦਾ ਮੁੱਲ 398 ਅਰਬ ਡਾਲਰ ਸੀ। ਹਾਲਾਂਕਿ ਭਾਰਤੀ ਸ਼ੇਅਰ ਬਾਜ਼ਾਰ ਦੇ ਪੂੰਜੀਕਰਨ ਜਾਂ ਮੁਲਾਂਕਣ ’ਚ ਐੱਫ. ਪੀ. ਆਈ. ਦਾ ਯੋਗਦਾਨ ਮਾਮੂਲੀ ਘਟ ਕੇ 19 ਫੀਸਦੀ ਰਹਿ ਗਿਆ ਜੋ ਇਸ ਤੋਂ ਪਿਛਲੀ ਤਿਮਾਹੀ ’ਚ 19.1 ਫੀਸਦੀ ਸੀ।
ਇਹ ਵੀ ਪੜ੍ਹੋ : ਅਮਿਤਾਭ ਬੱਚਨ ਨੇ ਪਾਨ ਮਸਾਲਾ ਬ੍ਰਾਂਡ ਨੂੰ ਭੇਜਿਆ ਕਾਨੂੰਨੀ ਨੋਟਿਸ, ਜਾਣੋ ਕਿਉਂ ਨਾਰਾਜ਼ ਹੋਏ 'ਬਿੱਗ ਬੀ'
ਐੱਫ. ਪੀ. ਆਈ. ਨੇ ਨਵੰਬਰ ਦੇ ਪਹਿਲੇ ਪੰਦਰਵਾੜੇ ’ਚ ਭਾਰਤੀ ਬਾਜ਼ਾਰਾਂ ’ਚੋਂ ਕੱਢੇ 949 ਕਰੋੜ ਰੁਪਏ
ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਨਵੰਬਰ ਦੇ ਪਹਿਲੇ ਪੰਦਰਵਾੜੇ ’ਚ ਭਾਰਤੀ ਬਾਜ਼ਾਰਾਂ ’ਚੋਂ 949 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। ਡਿਪਾਜ਼ਿਟਰੀ ਦੇ ਅੰਕੜਿਆਂ ਮੁਤਾਬਕ ਐੱਫ. ਪੀ. ਆਈ. ਨੇ ਇਕ ਤੋਂ 12 ਨਵੰਬਰ ਦੌਰਾਨ ਸ਼ੇਅਰਾਂ ’ਚੋਂ 4,694 ਕਰੋੜ ਰੁਪਏ ਕੱਢੇ। ਉੱਥੇ ਹੀ ਇਸ ਦੌਰਾਨ ਉਨ੍ਹਾਂ ਨੇ ਕਰਜ਼ਾ ਜਾਂ ਬਾਂਡ ਬਾਜ਼ਾਰ ’ਚ 3,745 ਕਰੋੜ ਰੁਪਏ ਪਾਏ। ਇਸ ਤਰ੍ਹਾਂ ਉਨ੍ਹਾਂ ਦੀ ਸ਼ੁੱਧ ਨਿਕਾਸੀ 949 ਕਰੋੜ ਰੁਪਏ ਰਹੀ। ਅਕਤੂਬਰ ’ਚ ਐੱਫ. ਪੀ. ਆਈ. ਨੇ 12,437 ਕਰੋੜ ਰੁਪਏ ਦੀ ਸ਼ੁੱਧ ਵਿਕਰੀ ਕੀਤੀ ਸੀ।
ਵਿੱਤੀ ਸੇਵਾ ਕੰਪਨੀ ਮਾਰਨਿੰਗਸਟਾਰ ਇੰਡੀਆ ਦੇ ਐਸੋਸੀਏਸ਼ਨ ਡਾਇਰੈਕਟਰ (ਰਿਸਰਚ) ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਐੱਫ. ਪੀ. ਆਈ. ਭਾਰਤੀ ਸ਼ੇਅਰਾਂ ਦੇ ਉੱਚੇ ਮੁਲਾਂਕਣ ਤੋਂ ਚਿੰਤਤ ਹਨ। ਸ਼ੇਅਰ ਬਾਜ਼ਾਰ ਇਸ ਸਮੇਂ ਆਪਣੇ ਸਭ ਤੋਂ ਉੱਚ ਪੱਧਰ ਦੇ ਕੋਲ ਹਨ। ਉੱਚੇ ਮੁਲਾਂਕਣ ਕਾਰਨ ਐੱਫ. ਪੀ. ਆਈ. ਮੁਨਾਫਾ ਕੱਟ ਰਹੇ ਹਨ।
ਇਹ ਵੀ ਪੜ੍ਹੋ : ਪੈਨਸ਼ਭੋਗੀਆਂ ਲਈ ਰਾਹਤ, ਪਤੀ-ਪਤਨੀ ਦੀ ਪੈਨਸ਼ਨ ਨੂੰ ਲੈ ਕੇ ਸਰਕਾਰ ਨੇ ਨਿਯਮਾਂ 'ਚ ਦਿੱਤੀ ਢਿੱਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
PNB ਗਾਹਕਾਂ ਨੂੰ ਵੱਡਾ ਝਟਕਾ! 7 ਮਹੀਨਿਆਂ ਤੋਂ ਲੀਕ ਹੋ ਰਹੀ ਹੈ 18 ਕਰੋੜ ਗਾਹਕਾਂ ਦੀ ਡਿਟੇਲ
NEXT STORY