ਨਵੀਂ ਦਿੱਲੀ— ਫਾਰਚੂਨ ਪਤ੍ਰਿਕਾ ਨੇ ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਮਨੁੱਖ ਅਧਿਕਾਰ ਵਕੀਲ ਇੰਦਰਾ ਜੈਸਿੰਘ ਨੂੰ 2018 ਦੀ ਵਿਸ਼ਵ ਦੀਆਂ ਪ੍ਰਮੁੱਖ ਹਸਤੀਆਂ ਦੀ ਸੂਚੀ 'ਚ ਸ਼ਾਮਲ ਕੀਤਾ ਹੈ। ਪਤ੍ਰਿਕਾ ਨੇ 2018 ਲਈ ਵਿਸ਼ਵ ਦੇ ਮੋਹਰੀ 50 ਲੋਕਾਂ ਦੀ ਸੂਚੀ ਅੱਜ ਜਾਰੀ ਕੀਤੀ। ਇਸ 'ਚ ਐੱਪਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਟਿਮ ਕੁਕ, ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਤੇ ਫੁਟਬਾਲ ਕੋਚ ਨਿਕ ਸਬਾਨ ਸਮੇਤ ਆਰਕੀਟੈਕਟ ਬਾਲਕ੍ਰਿਸ਼ਨ ਦੋਸ਼ੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਅੰਬਾਨੀ (61) ਬਾਰੇ ਪਤ੍ਰਿਕਾ ਨੇ ਲਿਖਿਆ ਹੈ ਕਿ ਉਨ੍ਹਾਂ ਮੋਬਾਇਲ ਡਾਟਾ ਨੂੰ ਆਮ ਲੋਕਾਂ ਤੱਕ ਪਹੁੰਚਾਉਣ 'ਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ।
ਇਸ ਸਾਲ ਦੀ ਸੂਚੀ 'ਚ ਸਿਖਰ ਸਥਾਨ 'ਤੇ ਮਾਰਜਰੀ ਸਟੋਨਮੈਨ ਡਗਲਸ ਸਮੇਤ ਅਮਰੀਕਾ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਰੱਖਿਆ ਗਿਆ ਹੈ ਜੋ ਬੰਦੂਕ ਦੀ ਹਿੰਸਾ ਦਾ ਸ਼ਿਕਾਰ ਹੋਏ ਹਨ। ਸੂਚੀ 'ਚ ਮੀਟੂ ਅੰਦੋਲਨ ਨੂੰ ਬਿਲ ਅਤੇ ਮਿਰਿਡਾ ਗੇਟਸ ਤੋਂ ਬਾਅਦ ਤੀਸਰੇ ਸਥਾਨ 'ਤੇ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ 2015 'ਚ ਇਸ ਸੂਚੀ 'ਚ ਜਗ੍ਹਾ ਦਿੱਤੀ ਗਈ ਸੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2016 'ਚ ਅਤੇ ਭਾਰਤੀ ਸਟੇਟ ਬੈਂਕ ਦੀ ਤਤਕਾਲੀ ਚੇਅਰਪਰਸਨ ਅਰੁੰਧਤੀ ਰਾਏ 2017 'ਚ ਇਸ ਸੂਚੀ ਦਾ ਹਿੱਸਾ ਰਹਿ ਚੁੱਕੇ ਹਨ।
ਇਸ ਸਾਲ ਸੂਚੀ 'ਚ ਟੈਨਿਸ ਸਟਾਰ ਸੇਰੇਨਾ ਵਿਲੀਅਮਸ, ਐੱਫ. ਡੀ. ਏ. ਕਮਿਸ਼ਨਰ ਸਕਾਟ ਗਾਟਿਲਯੇਬ, ਲੈਰੀ ਫਿੰਕ, ਜਨਰਲ ਮੋਟਰਸ ਦੀ ਸੀ. ਈ. ਓ. ਮੈਰੀ ਬਾਰਾ, ਇੰਜੀ ਦੀ ਸੀ. ਈ. ਓ. ਇਜਾਬੇਲ ਕੋਚਰ, ਫਿਲਮ ਨਿਰਦੇਸ਼ਕ ਰਿਆਨ ਕੂਗਲਰ, ਟੈਨਸੇਂਟ ਦੇ ਸੀ. ਈ. ਓ. ਹੁਆਤੇਂਗ ਪੋਨੀ ਮਾ, ਸੇਲਸਫੋਰਸ ਦੇ ਸੀ. ਈ. ਓ. ਮਾਰਕ ਬੇਨੀਯਾਫ, ਓਪਰਾ ਵਿੰਫਰੇ, ਚੀਨੀ ਵਾਤਾਵਰਣ ਪ੍ਰੇਮੀ ਮਾ ਜੁਨ, ਜੇ. ਪੀਮਾਰਗਨ ਚੇਜ ਦੇ ਸੀ. ਈ. ਓ. ਜੈਮੀ ਡਿਮੋਨ, ਡੈਲਟਾ ਏਅਰਲਾਈਨਸ ਦੇ ਸੀ. ਈ. ਓ. ਏਡ ਬਾਸਟੀਅਨ ਅਤੇ ਨਿਰਮਾਤਾ-ਨਿਰਦੇਸ਼ਕ ਰੀਸ ਵਿਦਸਰਪੂਨ ਨੂੰ ਵੀ ਜਗ੍ਹਾ ਮਿਲੀ ਹੈ।
ਨੋਟਬੰਦੀ ਦੇ ਡਿਜੀਟਲ ਲੈਣ-ਦੇਣ 'ਚ ਹੋਇਆ ਵਾਧਾ
NEXT STORY