ਨਵੀਂ ਦਿੱਲੀ - ਮੁਕੇਸ਼ ਅੰਬਾਨੀ ਇੱਕ ਵਾਰ ਫਿਰ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬਲੂਮਬਰਗ ਬਿਲੀਅਨੇਅਰਜ਼ ਇੰਡੈਕਸ 2023 ਅਨੁਸਾਰ, ਮੁਕੇਸ਼ ਅੰਬਾਨੀ ਨੇ ਗੌਤਮ ਅਡਾਨੀ ਨੂੰ ਹਰਾ ਕੇ ਸਭ ਤੋਂ ਅਮੀਰ ਭਾਰਤੀ ਦਾ ਖਿਤਾਬ ਦੁਬਾਰਾ ਹਾਸਲ ਕਰ ਲਿਆ ਹੈ। ਰਿਪੋਰਟ ਮੁਤਾਬਕ ਅੰਬਾਨੀ ਦੀ ਸੰਪਤੀ 'ਚ 536 ਮਿਲੀਅਨ ਡਾਲਰ ਯਾਨੀ ਕਰੀਬ 4500 ਕਰੋੜ ਰੁਪਏ ਦਾ ਵਾਧਾ ਹੋਇਆ ਹੈ ਅਤੇ ਇਸ ਦੇ ਨਾਲ ਹੀ ਇਹ ਵਧ ਕੇ 97.5 ਬਿਲੀਅਨ ਡਾਲਰ ਹੋ ਗਈ ਹੈ। ਦੌਲਤ ਦੇ ਇਸ ਅੰਕੜੇ ਨਾਲ ਉਹ ਹੁਣ ਦੁਨੀਆ ਦੇ ਚੋਟੀ ਦੇ ਅਮੀਰਾਂ ਦੀ ਸੂਚੀ 'ਚ ਇਕ ਸਥਾਨ 'ਤੇ ਚੜ੍ਹ ਕੇ 12ਵਾਂ ਨੰਬਰ 'ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਦਾ ਤਾਜ ਵੀ ਹਾਸਲ ਕਰ ਲਿਆ ਹੈ।
ਇਹ ਵੀ ਪੜ੍ਹੋ : ਕੀ ਹੁਣ WhatsApp ਦੀ ਵਰਤੋਂ ਕਰਨ 'ਤੇ ਲੱਗਣਗੇ ਪੈਸੇ?
24 ਘੰਟੇ ਅੰਦਰ ਖੁੰਝਿਆ ਤਾਜ
ਦੌਲਤ ਦੇ ਇਸ ਅੰਕੜੇ ਨਾਲ ਅੰਬਾਨੀ ਦੁਨੀਆ ਦੇ ਚੋਟੀ ਦੇ ਅਮੀਰਾਂ ਦੀ ਸੂਚੀ 'ਚ ਇਕ ਸਥਾਨ ਉੱਪਰ ਆ ਗਏ ਹਨ ਅਤੇ ਹੁਣ 12ਵੇਂ ਨੰਬਰ 'ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੀ ਉਹ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ।
ਇਹ ਵੀ ਪੜ੍ਹੋ : TV ਦੇ ਸ਼ੌਕੀਣਾਂ ਲਈ ਵੱਡਾ ਝਟਕਾ, ਚੈਨਲਾਂ ਦੀਆਂ ਕੀਮਤਾਂ ’ਚ ਹੋਇਆ ਭਾਰੀ ਵਾਧਾ
ਤਾਜ 24 ਘੰਟਿਆਂ ਦੇ ਅੰਦਰ ਹੀ ਖੋਹ ਲਿਆ ਗਿਆ
ਦੱਸ ਦਈਏ ਕਿ ਪਿਛਲੇ ਸ਼ਨੀਵਾਰ ਨੂੰ ਸ਼ੇਅਰਾਂ 'ਚ ਆਏ ਉਛਾਲ ਕਾਰਨ ਨੈੱਟਵਰਥ 'ਚ ਵਾਧੇ ਕਾਰਨ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਸਨ ਪਰ ਪਿਛਲੇ 24 ਘੰਟਿਆਂ 'ਚ ਉਨ੍ਹਾਂ ਨੂੰ ਹੋਏ ਨੁਕਸਾਨ ਤੋਂ ਬਾਅਦ ਇਹ ਤਾਜ ਇੱਕ ਵਾਰ ਫਿਰ ਮੁਕੇਸ਼ ਦੇ ਕੋਲ ਗਿਆ ਹੈ ਅੰਬਾਨੀ ਦੇ ਸਿਰ ਸਜਾਇਆ।
ਨੁਕਸਾਨ ਤੋਂ ਬਾਅਦ ਦੋ ਸਥਾਨ ਹੇਠਾਂ ਆਏ ਅਡਾਨੀ
ਅਡਾਨੀ-ਹਿੰਡਨਬਰਗ ਮਾਮਲੇ 'ਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਗੌਤਮ ਅਡਾਨੀ ਦੀਆਂ ਲਿਸਟਿਡ ਕੰਪਨੀਆਂ ਦੇ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ। ਸ਼ਨੀਵਾਰ ਨੂੰ, ਉਸਦੀ ਕੁੱਲ ਜਾਇਦਾਦ 97.6 ਅਰਬ ਡਾਲਰ ਹੋ ਗਈ। ਪਰ ਐਤਵਾਰ ਨੂੰ ਖ਼ਬਰ ਲਿਖੇ ਜਾਣ ਤੱਕ ਉਸ ਨੂੰ 3.09 ਬਿਲੀਅਨ ਡਾਲਰ (ਕਰੀਬ 25,000 ਕਰੋੜ ਰੁਪਏ) ਦਾ ਨੁਕਸਾਨ ਹੋ ਚੁੱਕਾ ਸੀ ਅਤੇ ਉਹ ਅਮੀਰਾਂ ਦੀ ਸੂਚੀ ਤੋਂ ਦੋ ਸਥਾਨ ਹੇਠਾਂ ਆ ਗਏ ਸਨ। ਜੇਕਰ ਅਸੀਂ ਦੋਹਾਂ ਭਾਰਤੀ ਅਰਬਪਤੀਆਂ ਦੀ ਸੰਪਤੀ 'ਚ ਫਰਕ ਦੇਖੀਏ ਤਾਂ ਉਨ੍ਹਾਂ ਦੀ ਕੁਲ ਜਾਇਦਾਦ 'ਚ 3 ਅਰਬ ਡਾਲਰ ਦਾ ਫਰਕ ਹੈ।
ਇਹ ਵੀ ਪੜ੍ਹੋ : ਯਾਤਰੀਆਂ ਦੀ ਸੁਰੱਖ਼ਿਆ 'ਚ ਵੱਡਾ ਘਾਣ, US Airline ਨੇ ਜਾਂਚ ਦੀ ਕੀਤੀ ਮੰਗ, ਚੁੱਕਿਆ ਵੱਡਾ ਕਦਮ
ਐਲੋਨ ਮਸਕ ਹਨ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ
ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਅਨੁਸਾਰ ਐਲੋਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਹੋਏ ਹਨ। ਉਸ ਦੀ ਕੁੱਲ ਜਾਇਦਾਦ 219 ਅਰਬ ਡਾਲਰ ਹੈ। ਅਮੀਰਾਂ ਦੀ ਸੂਚੀ 'ਚ ਐਮਾਜ਼ੋਨ ਦੇ ਜੈਫ ਬੇਜੋਸ ਦੂਜੇ ਨੰਬਰ 'ਤੇ ਹਨ ਅਤੇ ਉਨ੍ਹਾਂ ਦੀ ਜਾਇਦਾਦ 170 ਅਰਬ ਡਾਲਰ ਹੈ। ਫਰਾਂਸੀਸੀ ਅਰਬਪਤੀ ਬਰਨਾਰਡ ਅਰਨੌਲਟ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਹਨ ਅਤੇ ਉਨ੍ਹਾਂ ਦੀ ਜਾਇਦਾਦ 167 ਅਰਬ ਡਾਲਰ ਹੈ।
ਇਹ ਵੀ ਪੜ੍ਹੋ : ਸੋਨੇ ਨੇ ਨਿਵੇਸ਼ਕਾਂ ਨੂੰ ਕੀਤਾ ਮਾਲਾਮਾਲ, ਜਾਣੋ ਅਗਲੇ ਦੋ ਸਾਲਾਂ ਲਈ Gold ਕਿੰਨਾ ਦੇ ਸਕਦੈ ਰਿਟਰਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਰੀ ਹੋਈ ਪਤਨੀ ਨੂੰ ਦਿਵਾਇਆ ਹੱਕ, ਪਤੀ ਨੇ ਜਿੱਤਿਆ 12.52 ਲੱਖ ਦਾ 14 ਸਾਲ ਪੁਰਾਣਾ ਕੇਸ
NEXT STORY