ਨਵੀਂ ਦਿੱਲੀ - ਅਲਾਸਕਾ ਏਅਰਲਾਈਨਜ਼ ਦੇ ਬੋਇੰਗ 737-9 ਸੀਰੀਜ਼ ਦੇ ਜਹਾਜ਼ ਨੂੰ ਉਡਾਣ ਦੌਰਾਨ ਇੱਕ ਖਿੜਕੀ ਅਤੇ ਦਰਵਾਜ਼ੇ ਨੂੰ ਨੁਕਸਾਨ ਪਹੁੰਚਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜ਼ਿਕਰਯੋਗ ਹੈ ਕਿ ਜਹਾਜ਼ ਦੇ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ, ਇਸਦੀ ਇੱਕ ਖਿੜਕੀ ਵਿੱਚ ਇੱਕ ਛੇਕ ਕਾਰਨ ਕੈਬਿਨ ਦੇ ਅੰਦਰ ਦਾ ਦਬਾਅ ਘਟ ਗਿਆ। ਇਸ ਦੇ ਨਾਲ ਹੀ ਜਹਾਜ਼ ਦੇ ਮੁੱਖ ਹਿੱਸੇ ਦਾ ਕੁਝ ਹਿੱਸਾ ਵੀ ਨੁਕਸਾਨਿਆ ਗਿਆ। ਇਸ ਹਾਦਸੇ ਕਾਰਨ ਜਹਾਜ਼ ਵਿਚ ਮੌਜੂਦ ਸਾਰੇ ਯਾਤਰੀਆਂ ਦੀ ਜਾਨ ਨੂੰ ਵੱਡਾ ਖ਼ਤਰਾ ਪੈਦਾ ਹੋ ਗਿਆ। ਅਮਰੀਕੀ ਏਅਰਲਾਈਨ ਨੇ ਤੁਰੰਤ ਫ਼ੈਸਲਾ ਲੈਂਦੇ ਹੋਏ ਸਾਰੇ ਬੋਇੰਗ 737 ਮੈਕਸ 9 ਜਹਾਜ਼ਾਂ ਨੂੰ ਰੋਕ ਦਿੱਤਾ ਹੈ ਕਿਉਂਕਿ ਇਹ ਜਹਾਜ਼ ਤਕਨੀਕੀ ਖ਼ਰਾਬੀ ਕਾਰਨ ਹਾਦਸੇ ਦਾ ਕਾਰਨ ਬਣ ਰਹੇ ਹਨ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਵੱਡਾ ਖ਼ਤਾਰ ਪੈਦਾ ਕਰ ਰਹੇ ਹਨ।
ਇਹ ਵੀ ਪੜ੍ਹੋ : Boss ਨੇ ਆਪਣੇ ਮੁਲਾਜ਼ਮਾਂ ਨੂੰ ਕੰਪਨੀ 'ਚ ਬਣਾਇਆ ਹਿੱਸੇਦਾਰ, ਤੋਹਫ਼ੇ ਵਜੋਂ ਦਿੱਤੀਆਂ 50 ਨਵੀਂਆਂ ਕਾਰਾਂ
ਉਡਾਣ ਦੇ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ ਹਾਦਸੇ ਦੇ ਸਮੇਂ ਜਹਾਜ਼ 16,000 ਫੁੱਟ ਦੀ ਉਚਾਈ 'ਤੇ ਪਹੁੰਚ ਗਿਆ ਸੀ। ਓਰੇਗਨ ਦੇ ਪੋਰਟਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਸ ਦੀ ਐਮਰਜੈਂਸੀ ਲੈਂਡਿੰਗ ਹੋਈ। ਏਅਰਲਾਈਨ ਨੇ ਕਿਹਾ ਕਿ ਜਹਾਜ਼ ਨੂੰ ਸੁਰੱਖਿਅਤ ਉਤਾਰਿਆ ਗਿਆ। ਜਹਾਜ਼ ਵਿੱਚ ਕੁੱਲ 174 ਯਾਤਰੀ ਅਤੇ ਚਾਲਕ ਦਲ ਦੇ ਛੇ ਮੈਂਬਰ ਸਵਾਰ ਸਨ।
ਅਲਾਸਕਾ ਏਅਰਲਾਈਨਜ਼ ਦੇ ਸੀਈਓ ਬੇਨ ਮਿਨੀਕੁਚੀ ਨੇ ਇੱਕ ਬਿਆਨ ਵਿੱਚ ਕਿਹਾ, "ਫਲਾਈਟ 1282 ਦੀ ਘਟਨਾ ਤੋਂ ਬਾਅਦ, ਅਸੀਂ ਸਾਵਧਾਨੀ ਦੇ ਤੌਰ 'ਤੇ 65 ਬੋਇੰਗ 737-9 ਸੀਰੀਜ਼ ਦੇ ਜਹਾਜ਼ਾਂ ਨੂੰ ਅਸਥਾਈ ਤੌਰ 'ਤੇ ਗਰਾਉਂਡ ਕਰ ਦਿੱਤਾ ਹੈ।" ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਰੇਕ ਜਹਾਜ਼ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਅਤੇ ਉਸ ਦੀ ਵਿਆਪਕ ਤੌਰ 'ਤੇ ਸਾਂਭ-ਸੰਭਾਲ ਕੀਤੀ ਜਾਵੇਗੀ ਅਤੇ ਫਿਰ ਉਨ੍ਹਾਂ ਨੂੰ ਮੁੜ ਚਾਲੂ ਕੀਤਾ ਜਾਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਕੰਮ ਕੁਝ ਦਿਨਾਂ ਵਿੱਚ ਮੁਕੰਮਲ ਹੋ ਜਾਵੇਗਾ।
ਇਹ ਵੀ ਪੜ੍ਹੋ : ਇਸ ਵਾਰ ਸਰਕਾਰ ਪੇਸ਼ ਕਰੇਗੀ 'ਅਧੂਰਾ ਬਜਟ', ਜਾਣੋ ਕਿਉਂ?
ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਚਾਲਕ ਦਲ ਨੇ ਜਹਾਜ਼ ਵਿਚ ਦਬਾਅ ਦੇ ਮੁੱਦੇ ਦੀ ਰਿਪੋਰਟ ਕੀਤੀ ਅਤੇ ਇਸ ਨੁਕਸ ਦੀ ਜਾਂਚ ਤੋਂ ਬਾਅਦ ਹੀ ਇਨ੍ਹਾਂ ਜਹਾਜ਼ਾਂ ਨੂੰ ਦੁਬਾਰਾ ਤੋਂ ਸ਼ੁਰੂ ਕੀਤਾ ਜਾ ਸਕੇਗਾ।
FAA ਡੇਟਾ ਦੇ ਅਨੁਸਾਰ, ਨਵਾਂ MAX 9 ਅਕਤੂਬਰ ਦੇ ਅਖੀਰ ਵਿੱਚ ਅਲਾਸਕਾ ਏਅਰਲਾਈਨਜ਼ ਨੂੰ ਡਿਲੀਵਰ ਕੀਤਾ ਗਿਆ ਸੀ ਅਤੇ ਨਵੰਬਰ ਦੇ ਸ਼ੁਰੂ ਵਿੱਚ ਪ੍ਰਮਾਣਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਮਹਿੰਗੀਆਂ ਹੋ ਸਕਦੀਆਂ ਹਨ ਮੋਬਾਇਲ ਸੇਵਾਵਾਂ, JIO-Airtel ਸਮੇਤ ਕਈ ਕੰਪਨੀਆਂ ਵਧਾ ਸਕਦੀਆਂ
ਜ਼ਿਕਰਯੋਗ ਹੈ ਕਿ ਅਲਾਸਕਾ ਏਅਰਲਾਈਨਜ਼ ਦੀ ਫਲਾਈਟ 1282, ਜੋ ਕਿ ਓਨਟਾਰੀਓ, ਕੈਲੀਫੋਰਨੀਆ ਲਈ ਰਵਾਨਾ ਹੋਈ ਸੀ, ਸ਼ਾਮ 5:06 ਵਜੇ ਰਵਾਨਾ ਹੋਣ ਤੋਂ ਤੁਰੰਤ ਬਾਅਦ ਘਟਨਾ ਦਾ ਸ਼ਿਕਾਰ ਹੋ ਗਈ। ਪੋਰਟਲੈਂਡ ਵਿਖੇ ਸੁਰੱਖਿਅਤ ਰੂਪ ਨਾਲ ਇਸ ਨੂੰ ਵਾਪਸ ਉਤਰਿਆ ਗਿਆ। ਏਅਰਲਾਈਨ ਅਤੇ Flightradar24 ਦੇ ਅੰਕੜਿਆਂ ਅਨੁਸਾਰ ਇਸ ਉਡਾਣ ਵਿਚ 171 ਯਾਤਰੀਆਂ ਅਤੇ ਛੇ ਚਾਲਕ ਦਲ ਦੇ ਮੈਂਬਰ ਮੌਜੂਦ ਸਨ।
ਇਹ ਵੀ ਪੜ੍ਹੋ : ਸੋਨੇ ਨੇ ਨਿਵੇਸ਼ਕਾਂ ਨੂੰ ਕੀਤਾ ਮਾਲਾਮਾਲ, ਜਾਣੋ ਅਗਲੇ ਦੋ ਸਾਲਾਂ ਲਈ Gold ਕਿੰਨਾ ਦੇ ਸਕਦੈ ਰਿਟਰਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Safety Alarm! ਬੋਇੰਗ ਨੇ ਮੈਕਸ ਜਹਾਜ਼ ਦੇ ਇੰਜਣ ਸੁਰੱਖਿਆ ਮਾਪਦੰਡਾਂ 'ਚ ਢਿੱਲ ਦੇਣ ਦੀ ਕੀਤੀ ਮੰਗ
NEXT STORY