ਨਵੀਂ ਦਿੱਲੀ – ਜ਼ੀ-ਐਂਟਰਟੇਨਮੈਂਟ ਐਂਟਰਪ੍ਰਾਈਜਿਜ਼, ਸੋਨੀ ਪਿਕਚਰਸ ਨੈੱਟਵਰਕਸ ਇੰਡੀਆ ਅਤੇ ਵਾਇਆਕਾਮ-18 ਵਰਗੇ ਬ੍ਰਾਡਕਾਸਟਰਸ ਨੇ ਆਮ ਲੋਕਾਂ ਨੂੰ ਵੱਡਾ ਝਟਕਾ ਦੇ ਦਿੱਤਾ ਹੈ। ਇਨ੍ਹਾਂ ਸਾਰੇ ਬ੍ਰਾਡਕਾਸਟਰਸ ਨੇ ਵਧਦੇ ਕੰਟੈਂਟ ਖਰਚਿਆਂ ਦੀ ਭਰਪਾਈ ਲਈ ਟੀ. ਵੀ. ਚੈਨਲਾਂ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਹੈ, ਜਿਸ ਨਾਲ ਕੰਜ਼ਿਊਮਰਸ ਦੇ ਮੰਥਲੀ ਬਿੱਲ ਵਿਚ ਵਾਧਾ ਹੋ ਜਾਏਗਾ। ਨੈੱਟਵਰਕ-18 ਅਤੇ ਵਾਇਆਕਾਮ-18 ਦੀ ਇੰਡੀਆਕਾਸਟ ਨੇ ਆਪਣੇ ਚੈਨਲਸ ਦੀ ਕੀਮਤ ਵਿਚ 20-25 ਫੀਸਦੀ ਦਾ ਵਾਧਾ ਕਰ ਦਿੱਤਾ ਹੈ। ਜ਼ੀ ਨੇ 9-10 ਫੀਸਦੀ ਦਾ ਵਾਧਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਇਸ ਵਾਰ ਸਰਕਾਰ ਪੇਸ਼ ਕਰੇਗੀ 'ਅਧੂਰਾ ਬਜਟ', ਜਾਣੋ ਕਿਉਂ?
ਸੋਨੀ ਨੇ ਵੀ 10-11 ਫੀਸਦੀ ਦਾ ਵਾਧਾ ਕੀਤਾ ਹੈ। ਿਡਜ਼ਨੀ ਸਟਾਰ ਨੇ ਹਾਲੇ ਤੱਕ ਆਪਣੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ। ਬ੍ਰਾਡਕਾਸਟਰਸ ਨੇ ਕਿਹਾ ਕਿ ਨਵੀਂ ਕੀਮਤ 1 ਫਰਵਰੀ ਤੋਂ ਲਾਗੂ ਹੋਵੇਗੀ। ਰੈਗੂਲੇਸ਼ਨ ਵਿਚ ਕਿਹਾ ਗਿਆ ਹੈ ਕਿ ਉਹ ਰੈਫਰੈਂਸ ਇੰਟਰਕਨੈਕਸ਼ਨ ਆਫਰ (ਆਰ. ਆਈ. ਓ.) ਦੇ ਪਬਲੀਕੇਸ਼ਨ ਦੇ 30 ਦਿਨਾਂ ਬਾਅਦ ਨਵੀਂ ਕੀਮਤ ਲਾਗੂ ਕਰ ਸਕਦੇ ਹਨ। 2024 ਚੋਣ ਸਾਲ ਹੋਣ ਕਾਰਨ ਭਾਰਤੀ ਦੂਰਸੰਚਾਰ ਰੈਗੂਲੇਟਰ ਅਥਾਰਿਟੀ ਯਾਨੀ ਟ੍ਰਾਈ ਕਸਟਮਰਸ ਦੀ ਨਾਰਾਜ਼ਗੀ ਨੂੰ ਰੋਕਣ ਲਈ ਬ੍ਰਾਡਕਾਸਟਰ ਰੇਟ ਕਾਰਡ ਦੀ ਸਾਵਧਾਨੀਪੂਰਵਕ ਨਿਗਰਾਨੀ ਕਰ ਰਿਹਾ ਹੈ।
ਇਹ ਵੀ ਪੜ੍ਹੋ : Boss ਨੇ ਆਪਣੇ ਮੁਲਾਜ਼ਮਾਂ ਨੂੰ ਕੰਪਨੀ 'ਚ ਬਣਾਇਆ ਹਿੱਸੇਦਾਰ, ਤੋਹਫ਼ੇ ਵਜੋਂ ਦਿੱਤੀਆਂ 50 ਨਵੀਂਆਂ ਕਾਰਾਂ
ਸਭ ਤੋਂ ਵੱਧ ਵਾਇਆਕਾਮ-18 ’ਚ ਕਿਉਂ?
ਨਵੰਬਰ 2022 ਵਿਚ ਟ੍ਰਾਈ ਵਲੋਂ ਐੱਨ. ਟੀ. ਓ. 3.0 ਦੇ ਇੰਪਲੀਮੈਂਟੇਸ਼ਨ ਤੋਂ ਬਾਅਦ ਬ੍ਰਾਡਕਾਸਟਰਸ ਨੇ ਦੂਜੀ ਵਾਰ ਆਪਣੀਆਂ ਕੀਮਤਾਂ ਵਧਾਈਆਂ ਹਨ। ਐੱਨ. ਟੀ. ਓ. 2.0 ਦੇ ਇੰਪਲੀਮੈਂਟੇਸ਼ਨ ’ਤੇ ਡੈੱਡਲਾਕਕਾਰਨ ਫਰਵਰੀ 2023 ਤੋਂ ਪਹਿਲਾਂ ਟੀ. ਵੀ. ਚੈਨਲ ਦੀਆਂ ਕੀਮਤਾਂ ਲਗਭਗ ਤਿੰਨ ਸਾਲ ਤੱਕ ਫ੍ਰੀਜ਼ ਸਨ। ਫਰਵਰੀ 2023 ਵਿਚ ਕੀਮਤਾਂ ਵਿਚ ਵਾਧਾ ਬ੍ਰਾਡਕਾਸਟਰਸ ਅਤੇ ਕੇਬਲ ਟੀ. ਵੀ. ਕੰਪਨੀਆਂ ਦਰਮਿਆਨ ਵਿਵਾਦ ਕਾਰਨ ਹੋਇਆ, ਜਿਸ ਕਾਰਨ ਬ੍ਰਾਡਕਾਸਟਰਸ ਨੇ ਕੇਬਲ ਟੀ. ਵੀ. ਆਪ੍ਰੇਟਰਸ ਲਈ ਟੀ. ਵੀ. ਸਿਗਨਲ ਬੰਦ ਕਰ ਦਿੱਤੇ।
ਇਹ ਵੀ ਪੜ੍ਹੋ : ਸੋਨੇ ਨੇ ਨਿਵੇਸ਼ਕਾਂ ਨੂੰ ਕੀਤਾ ਮਾਲਾਮਾਲ, ਜਾਣੋ ਅਗਲੇ ਦੋ ਸਾਲਾਂ ਲਈ Gold ਕਿੰਨਾ ਦੇ ਸਕਦੈ ਰਿਟਰਨ
ਬ੍ਰਾਡਕਾਸਟਰਸ ਨੂੰ ਆਪਣੇ ਚੈਨਲਾਂ ਲਈ ਲਾਅ ਕਾਰਟੇ ਯਾਨੀ ਲਿਸਟ ਅਤੇ ਬੁੱਕੇ ਦੋਹਾਂ ਕੀਮਤਾਂ ਦਾ ਐਲਾਨ ਕਰਨ ਦੀ ਲੋੜ ਹੁੰਦੀ ਹੈ ਤਾਂ ਕਿ ਜ਼ਿਆਦਾਤਰ ਕੰਿਜਊਮਰ ਅਜਿਹੇ ਬੁੱਕੇ ਨੂੰ ਪਸੰਦ ਕਰਦੇ ਹਨ ਜੋ ਸਸਤਾ ਹੋਵੇ। ਉਦਯੋਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਇਆਕਾਮ-18 ਵਲੋਂ ਜ਼ਿਆਦਾ ਵਾਧਾ ਸਪੋਰਟਸ ਰਾਈਟਸ ਵਿਚ 34000 ਕਰੋੜ ਤੋਂ ਵੱਧ ਦੇ ਨਿਵੇਸ਼ ਕਾਰਨ ਹੋਇਆ ਹੈ, ਜਿਸ ਵਿਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਡਿਜ਼ੀਟਲ ਰਾਈਟਸ, ਬੀ. ਸੀ. ਸੀ. ਆਈ. ਮੀਡੀਆ ਰਾਈਟਸ, ਕ੍ਰਿਕਟ ਦੱਖਣੀ ਅਫਰੀਕਾ ਮੀਡੀਆ ਰਾਈਟਸ ਅਤੇ ਓਲੰਪਿਕ 2024 ਸ਼ਾਮਲ ਹਨ।
ਡਿਜ਼ਨੀ ਕੀਮਤਾਂ ’ਚ ਕਿੰਨਾ ਵਾਧਾ ਕਰੇਗਾ?
ਬ੍ਰਾਡਕਾਸਟਿੰਗ ਫਰਮ ਦੇ ਅਧਿਕਾਰੀ ਨੇ ਕਿਹਾ ਕਿ ਵਾਇਆਕਾਮ-18 ਬੀ. ਸੀ. ਸੀ. ਆਈ. ਦੇ ਜੁੜਨ ਕਾਰਨ ਸਬਸਕ੍ਰਿਪਸ਼ਨ ਰੈਵੇਨਿਊ ’ਚ ਡਬਲ ਡਿਜ਼ਿਟ ਦਾ ਗ੍ਰੋਥ ਟਾਰਗੈੱਟ ਬਣਾ ਰਿਹਾ ਹੈ। ਸੋਨੀ ਅਤੇ ਜ਼ੀ ਨੇ ਮਹਿੰਗਾਈ ਕਾਰਨ ਵਾਧਾ ਕੀਤਾ ਹੈ। ਮੀਡੀਆ ਰਿਪੋਰਟ ’ਚ ਇਕ ਸੂਤਰ ਮੁਤਾਬਕ ਡਿਜ਼ਨੀ ਨੇ ਅਜੇ ਇਸ ਦੀ ਕੀਮਤ ਦਾ ਐਲਾਨ ਨਹੀਂ ਕੀਤਾ ਹੈ। ਬੀ. ਸੀ. ਸੀ. ਆਈ. ਦੇ ਮੀਡੀਆ ਅਧਿਕਾਰ ਖੋਹਣ ਤੋਂ ਬਾਅਦ ਉਹ ਇਸ ’ਤੇ ਡੂੰਘਾਈ ਨਾਲ ਵਿਚਾਰ ਕਰ ਰਿਹਾ ਹੈ।
ਡਿਜ਼ਨੀ ਸਟਾਰ ਨੇ 3 ਬਿਲੀਅਨ ਡਾਲਰ ’ਚ ਆਈ. ਸੀ. ਸੀ. ਮੀਡੀਆ ਰਾਈਟਸ ਹਾਸਲ ਕੀਤੇ ਹਨ ਅਤੇ ਡਿਜੀਟਲ ਰਾਈਟਸ ਬਰਕਰਾਰ ਰੱਖਦੇ ਹੋਏ ਟੀ. ਵੀ. ਅਧਿਕਾਰ ਜ਼ੀ ਨੂੰ ਸਬ-ਲਾਈਸੈਂਸ ਦੇ ਦਿੱਤੇ। ਜ਼ੀ ਨੂੰ ਹਾਲੇ ਵੀ ਡਿਜ਼ਨੀ ਸਟਾਰ ਪ੍ਰਤੀ ਆਪਣੀ ਵਚਨਬੱਧਤਾਵਾਂ ਦਾ ਹਿੱਸਾ ਪੂਰਾ ਕਰਨਾ ਬਾਕੀ ਹੈ ਜੋ ਸਬ-ਲਾਈਸੈਂਸਿੰਗ ਡੀਲ ਨੂੰ ਰੋਕੇ ਹੋਏ ਹੈ। ਜਾਣਕਾਰਾਂ ਦੀ ਮੰਨੀਏ ਤਾਂ ਜ਼ੀ ਦੀ ਬੁੱਕੇ ਕੀਮਤ ਦਾ ਆਈ. ਸੀ. ਸੀ. ਟੀ. ਵੀ. ਰਾਈਟਸ ’ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਡਿਜ਼ਨੀ ਸਟਾਰ ਦੀ ਨਵੀਂ ਕੀਮਤ ਦੇਖਣਾ ਦਿਲਚਸਪ ਹੋਵੇਗਾ ਕਿਉਂਕਿ ਉਨ੍ਹਾਂ ਨੇ ਬੀ. ਸੀ. ਸੀ. ਆਈ. ਰਾਈਟਸ ਗੁਆ ਦਿੱਤੇ ਹਨ ਅਤੇ ਆਈ. ਸੀ. ਟੀ. ਟੀ. ਵੀ. ਰਾਈਟਸ ਹੁਣ ਉਨ੍ਹਾਂ ਦੀ ਜਿ਼ੰਮੇਵਾਰੀ ਹੈ।
ਇਹ ਵੀ ਪੜ੍ਹੋ : ਮਹਿੰਗੀਆਂ ਹੋ ਸਕਦੀਆਂ ਹਨ ਮੋਬਾਇਲ ਸੇਵਾਵਾਂ, JIO-Airtel ਸਮੇਤ ਕਈ ਕੰਪਨੀਆਂ ਵਧਾ ਸਕਦੀਆਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ਾਂ 'ਚ ਭਾਰਤੀ ਦਵਾਈਆਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਲਾਇਸੈਂਸਿੰਗ ਅਥਾਰਟੀ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼
NEXT STORY