ਨਵੀਂ ਦਿੱਲੀ : ਸਾਲ 2023 ਦੇ ਲਈ ਰਿਲਾਇੰਸ ਦੀ AGM ਦੀ ਮਿਤੀ 28 ਅਗਸਤ ਯਾਨੀ ਅੱਜ ਤੈਅ ਕੀਤੀ ਗਈ ਹੈ। ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਦੁਆਰਾ ਇੱਕ ਐਕਸਚੇਂਜ ਫਾਈਲਿੰਗ ਦੇ ਅਨੁਸਾਰ, ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ RIL ਅੱਜ ਦੁਪਹਿਰ 2 ਵਜੇ ਤੋਂ ਆਪਣੀ 46ਵੀਂ ਸਲਾਨਾ ਆਮ ਮੀਟਿੰਗ (AGM) ਆਯੋਜਿਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਰਿਲਾਇੰਸ ਏਜੀਐੱਮ 2023 ਵਿੱਚ ਨਿਵੇਸ਼ਕ ਅਤੇ ਮਾਰਕੀਟ ਨਿਰੀਖਕ ਕਈ ਘੋਸ਼ਣਾਵਾਂ ਦੀ ਉਮੀਦ ਕਰ ਰਹੇ ਹਨ, ਜਿਸ ਵਿੱਚ ਰਿਲਾਇੰਸ ਜੀਓ ਆਈਪੀਓ, ਰਿਲਾਇੰਸ ਰਿਟੇਲ ਆਈਪੀਓ, ਜੀਓ 5ਜੀ ਰੋਲ ਆਊਟ ਆਦਿ ਸ਼ਾਮਲ ਹਨ।
ਇਹ ਵੀ ਪੜ੍ਹੋ : ਦੇਸ਼ 'ਚ ਵਧਦੀ ਮਹਿੰਗਾਈ 'ਤੇ ਰੋਕ ਲਾਉਣ ਲਈ ਕੇਂਦਰ ਸਰਕਾਰ ਨੇ ਚੁੱਕਿਆ ਵੱਡਾ ਕਦਮ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੇਅਰ ਬਾਜ਼ਾਰ ਅਤੇ ਰਿਲਾਇੰਸ ਦੇ 36 ਲੱਖ ਤੋਂ ਵੱਧ ਨਿਵੇਸ਼ਕ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵੱਡੀਆਂ ਉਮੀਦਾਂ ਲਗਾ ਰਹੇ ਹਨ। ਰਿਲਾਇੰਸ ਦਾ ਸ਼ੇਅਰ ਪਿਛਲੇ ਕਾਫ਼ੀ ਸਮੇਂ ਤੋਂ ਇਕ ਸੀਮਿਤ ਦਾਇਰੇ ਵਿੱਚ ਟ੍ਰੈਂਡ ਕਰ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਮਾਰਕੀਟ ਅਤੇ ਰਿਲਾਇੰਸ ਦੇ 36 ਲੱਖ ਤੋਂ ਵੱਧ ਨਿਵੇਸ਼ਕਾਂ ਨੂੰ ਉਸ ਤੋਂ ਵੱਡੀਆਂ ਉਮੀਦਾਂ ਹਨ। ਮੰਨਿਆ ਜਾ ਰਿਹਾ ਹੈ ਕਿ AGM 'ਚ ਕੁਝ ਵੱਡੇ ਐਲਾਨਾਂ ਤੋਂ ਇਸ ਨੂੰ ਹੁਲਾਰਾ ਮਿਲ ਸਕਦਾ ਹੈ।
ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ ਜਾਣ ਵਾਲੇ ਸਾਵਧਾਨ, 3 ਦਿਨ ਬੰਦ ਰਹੇਗੀ ਦਿੱਲੀ! ਜਾਣੋ ਕਿਉਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੇਅਰ ਬਾਜ਼ਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਆਈ ਤੇਜ਼ੀ, ਨਿਫਟੀ 62 ਅੰਕ ਵਧਿਆ
NEXT STORY