ਨਵੀਂ ਦਿੱਲੀ- ਰਿਲਾਇੰਸ ਇੰਡਸਟ੍ਰੀਜ਼ ਗਰੁੱਪ ਦੀ ਕੰਪਨੀ ਰਿਲਾਇੰਸ ਰਿਟੇਲ ਛੇਤੀ ਹੀ ਮਾਰਕੀਟ ’ਚ ਵੱਡਾ ਧਮਾਕਾ ਕਰਨ ਵਾਲੀ ਹੈ। ਕੰਪਨੀ ਕਈ ਸ਼ਹਿਰਾਂ ’ਚ ਪ੍ਰਾਈਮ ਲੋਕੇਸ਼ਨਾਂ ’ਤੇ 8 ਤੋਂ 10 ਹਜ਼ਾਰ ਵਰਗ ਫੁੱਟ ਦੀਆਂ ਵੱਡੀ ਥਾਵਾਂ ਦੀ ਤਲਾਸ਼ ਕਰ ਰਹੀ ਹੈ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਮੁਕੇਸ਼ ਅੰਬਾਨੀ ਅਤੇ ਈਸ਼ਾ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਰਿਟੇਲ ਸਪੋਰਟਸ ਗੁਡਸ ਵੇਚਣ ਵਾਲੀ ਦਿੱਗਜ ਫ੍ਰੈਂਚ ਕੰਪਨੀ ਡੇਕਾਥਲਾਨ ਵਰਗੀਆਂ ਕੰਪਨੀਆਂ ਨੂੰ ਸਿੱਧੀ ਟੱਕਰ ਦੇਣ ਜਾ ਰਹੀ ਹੈ। ਹਾਲਾਂਕਿ, ਅਜੇ ਤੱਕ ਇਹ ਤੈਅ ਨਹੀਂ ਹੋਇਆ ਹੈ ਕਿ ਰਿਲਾਇੰਸ ਰਿਟੇਲ ਕਿਹੜੇ ਬ੍ਰਾਂਡ ਨਾਂ ਦੇ ਤਹਿਤ ਇਸ ਸੈਕਟਰ ’ਚ ਉਤਰੇਗੀ।
ਇਕ ਰਿਪੋਰਟ ਅਨੁਸਾਰ ਡੇਕਾਥਲਾਨ ਸਾਲ 2009 ’ਚ ਭਾਰਤ ’ਚ ਦਾਖ਼ਲ ਹੋਈ ਸੀ। ਇਸ ਤੋਂ ਬਾਅਦ ਇਹ ਤੇਜ਼ੀ ਨਾਲ ਅੱਗੇ ਵਧਦੀ ਜਾ ਰਹੀ ਹੈ। ਵਿੱਤੀ ਸਾਲ 2022 ’ਚ ਕੰਪਨੀ ਨੇ ਜਿੱਥੇ 2,936 ਕਰੋੜ ਰੁਪਏ ਦਾ ਮਾਲੀਆ ਕਮਾਇਆ ਸੀ, ਉਥੇ ਹੀ, ਵਿੱਤੀ ਸਾਲ 2023 ’ਚ ਡੇਕਾਥਲਾਨ ਦਾ ਮਾਲੀਆ ਉੱਛਲ ਕੇ 3,955 ਕਰੋੜ ਰੁਪਏ ਪਹੁੰਚ ਗਿਆ ਹੈ।
ਕੰਪਨੀ ਦੇ ਪ੍ਰੋਡਕਟ ਯੁਵਾ ਐਥਲੀਟ ਦੇ ਨਾਲ ਹੀ ਨੌਜਵਾਨਾਂ ’ਚ ਵੀ ਬਹੁਤ ਲੋਕਪ੍ਰਿਅ ਹੋ ਚੁੱਕੇ ਹਨ। ਡੇਕਾਥਲਾਨ ਤੋਂ ਇਲਾਵਾ ਪਿਊਮਾ, ਐਡਿਡਾਸ, ਸਕੇਚਰਸ ਅਤੇ ਐਸਿਕਸ ਵਰਗੀਆਂ ਸਪੋਰਟਸ ਗੁਡਸ ਕੰਪਨੀਆਂ ਵੀ ਬਿਹਤਰੀਨ ਪ੍ਰਦਰਸ਼ਨ ਕਰ ਰਹੀਆਂ ਹਨ।
ਮੈਟਰੋ ਸ਼ਹਿਰਾਂ ’ਚ ਵੱਡੀਆਂ ਥਾਵਾਂ ਤਲਾਸ਼ ਰਹੀ ਰਿਲਾਇੰਸ ਰਿਟੇਲ
ਰਿਲਾਇੰਸ ਰਿਟੇਲ ਦੀ ਨਜ਼ਰ ਇਸ ਮਾਰਕੀਟ ’ਤੇ ਗੱਡੀ ਗਈ ਹੈ। ਉਹ ਡੇਕਾਥਲਾਨ ਨੂੰ ਖੁੱਲ੍ਹੀ ਚੁਣੌਤੀ ਦੇਣਾ ਚਾਹੁੰਦੀ ਹੈ। ਇਸ ਦੇ ਲਈ ਉਹ ਤਿਆਰੀਆਂ ’ਚ ਜੁਟ ਗਈ ਹੈ ਅਤੇ ਤੇਜ਼ੀ ਨਾਲ ਮੈਟਰੋ ਸ਼ਹਿਰਾਂ ’ਚ ਪ੍ਰਾਈਮ ਲੋਕੇਸ਼ਨਾਂ ’ਤੇ ਵੱਡੀਆਂ ਥਾਵਾਂ ਤਲਾਸ਼ ਰਹੀ ਹੈ।
ਓਧਰ ਡੇਕਾਥਲਾਨ ਵੀ ਭਾਰਤ ਨੂੰ ਆਪਣੇ ਲਈ ਇਕ ਮਹੱਤਵਪੂਰਨ ਮਾਰਕੀਟ ਮੰਨਦੀ ਹੈ। ਕੰਪਨੀ ਦੇ ਚੀਫ ਰਿਟੇਲ ਸਟੀਵ ਡਾਇਕਸ ਨੇ ਕਿਹਾ ਸੀ ਕਿ ਭਾਰਤ ਦੁਨੀਆ ਦੀਆਂ ਟਾਪ-5 ਸਪੋਰਟਸ ਗੁਡਸ ਮਾਰਕੀਟਸ ’ਚ ਸ਼ਾਮਲ ਹੋਣ ਦੀ ਸਮਰੱਥਾ ਰੱਖਦਾ ਹੈ। ਭਾਰਤ ਦਾ ਹਰ ਸ਼ਹਿਰ ਆਪਣੇ-ਆਪ ’ਚ ਅਨੋਖਾ ਹੈ। ਅਸੀਂ ਉਸੇ ਹਿਸਾਬ ਨਾਲ ਆਪਣੀ ਪਲਾਨਿੰਗ ਕਰ ਰਹੇ ਹਾਂ। ਕੰਪਨੀ ਦੀ ਯੋਜਨਾ ਹਰ ਸਾਲ 10 ਸਟੋਰ ਖੋਲ੍ਹਣਾ ਹੈ।
ਚੀਨ ਦੇ ਬ੍ਰਾਂਡ ਸ਼ਾਈਨ ਨੂੰ ਭਾਰਤ ਲਿਆ ਸਕਦੀ ਹੈ ਕੰਪਨੀ
ਡੇਕਾਥਲਾਨ ਭਾਰਤ ’ਚ ਆਪਣੀ ਆਨਲਾਈਨ ਸਥਿਤੀ ਵੀ ਮਜ਼ਬੂਤ ਕਰਨ ’ਚ ਜੁਟੀ ਹੋਈ ਹੈ। ਉਹ ਡਿਜੀਟਲ ਫੁਟਪ੍ਰਿੰਟ ਵਧਾ ਕੇ ਈ-ਕਾਮਰਸ ਸੈਗਮੈਂਟ ’ਚ ਵੀ ਬਿਹਤਰ ਕਰਨਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਰਿਪੋਰਟ ਆਈ ਸੀ ਕਿ ਰਿਲਾਇੰਸ ਰਿਟੇਲ ਚੀਨ ਦੇ ਫਾਸਟ ਫੈਸ਼ਨ ਬ੍ਰਾਂਡ ਸ਼ਾਈਨ ਨੂੰ ਛੇਤੀ ਹੀ ਭਾਰਤ ਲਿਆਉਣ ਵਾਲੀ ਹੈ।
ਸ਼ਾਈਨ ਦੀ ਪੂਰੀ ਦੁਨੀਆ ’ਚ ਪਛਾਣ ਹੈ। ਇਸ ਨੂੰ ਭਾਰਤ-ਚੀਨ ਸਰਹੱਦ ਵਿਵਾਦ ਤੋਂ ਬਾਅਦ ਸਾਲ 2020 ’ਚ ਹੋਰ ਚੀਨੀ ਐਪਸ ਦੇ ਨਾਲ ਭਾਰਤ ’ਚ ਬੈਨ ਕਰ ਦਿੱਤਾ ਗਿਆ ਸੀ।
ਹੁਣ ਸਿਰਫ ਪੋਰਟ ਨਹੀਂ ਸੰਭਾਲਣਗੇ, ਸਮੁੰਦਰੀ ਜਹਾਜ਼ ਵੀ ਬਣਾਉਣਗੇ ਗੌਤਮ ਅਡਾਨੀ
NEXT STORY