ਮੁੰਬਈ — ਇਕ ਰਿਪੋਰਟ ਅਨੁਸਾਰ ਭਾਰਤ 'ਚ ਵਿਦੇਸ਼ੀਆਂ ਲਈ ਮੁੰਬਈ ਸਭ ਤੋਂ ਮਹਿੰਗਾ ਸ਼ਹਿਰ ਹੈ ਅਤੇ ਇਸ ਲਿਹਾਜ਼ ਨਾਲ ਉਸ ਨੂੰ ਪੈਰਿਸ, ਕੈਨਬਰਾ, ਸਿਏਟਲ ਅਤੇ ਵੀਅਨਾ ਵਰਗੇ ਸ਼ਹਿਰਾਂ ਤੋਂ ਵੀ ਉਪੱਰ ਰੱਖਿਆ ਗਿਆ ਹੈ। ਅਨੁਸੰਧਾਨ ਫਰਮ ਮਰਸਰ ਦੇ 23ਵੇਂ ਸਾਲਾਨਾ ਜੀਵਿਕਾ ਲਾਗਤ ਸਰਵੇ 'ਚ ਵਿਦੇਸ਼ੀਆਂ ਲਈ ਮਹਿੰਗੇ ਸ਼ਹਿਰਾਂ ਦੀ ਸੂਚੀ 'ਚ ਮੁੰਬਈ ਨੂੰ 57ਵੇਂ ਸਥਾਨ 'ਤੇ ਰੱਖਿਆ ਗਿਆ ਹੈ।
ਭਾਰਤੀ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਸੂਚੀ 'ਚ ਨਵੀਂ ਦਿੱਲੀ 99ਵੇਂ, ਬੈਂਗਲੂਰੂ 135ਵੇਂ ਅਤੇ ਕੋਲਕਾਤਾ 184ਵੇਂ ਸਥਾਨ 'ਤੇ ਹੈ। ਇਸ ਸੂਚੀ ਅਨੁਸਾਰ ਵਿਦੇਸ਼ੀਆਂ ਲਈ ਸਭ ਤੋਂ ਮਹਿੰਗੇ ਸ਼ਹਿਰਾਂ 'ਚ ਲੁਆਂਡਾ ਅਤੇ ਅੰਗੋਲਾ ਸਭ ਤੋਂ ਉੱਪਰ ਹਨ। ਇਸ ਸ਼ਹਿਰ 'ਚ ਸਾਮਾਨ ਨਾਲ ਸੁਰੱੱਖਿਆ ਬਹੁਤ ਮਹਿੰਗੀ ਹੈ। ਸੂਚੀ 'ਚ ਦੂਸਰੇ ਸਥਾਨ 'ਤੇ ਹਾਂਗਕਾਂਗ ਅਤੇ ਤੀਸਰੇ ਸਥਾਨ 'ਤੇ ਟੋਕੀਓ ਹੈ।
ਸੂਚੀ ਅਨੁਸਾਰ ਦੁਨੀਆਂ ਦੇ ਸਭ ਤੋਂ ਮਹਿੰਗੇ ਸ਼ਹਿਰਾਂ 'ਚ ਜਿਊਰਿਖ ਚੌਥੇ, ਸਿੰਗਾਪੁਰ ਪੰਜਵੇਂ, ਸਿਓਲ ਛੇਵੇਂ, ਜਿਨੇਵਾ ਸੱਤਵੇਂ, ਸ਼ਾਂਗਹਾਏ ਅੱਠਵੇਂ, ਨਿਊਯਾਰਕ ਨੌਵੇਂ ਅਤੇ ਬਰਨ ਦਸਵੇਂ ਸਥਾਨ 'ਤੇ ਹੈ।
ਜੀ.ਐੱਸ.ਟੀ ਲਾਗੂ ਹੋਣ ਤੋਂ ਬਾਅਦ ਮਹਿੰਗੇ ਹੋ ਸਕਦੇ ਹਨ ਮੋਬਾਇਲ ਫੋਨ
NEXT STORY