ਨਵੀਂ ਦਿੱਲੀ (ਇੰਟ.)–ਮਿਊਚੁਅਲ ਫੰਡ ਹਾਊਸ 1 ਜੁਲਾਈ ਤੱਕ ਨਵੀਂ ਸਕੀਮ ਲਾਂਚ ਨਹੀਂ ਕਰ ਸਕਣਗੇ। ਬਾਜ਼ਾਰ ਰੈਗੂਲੇਟਰ ਸੇਬੀ ਨੇ ਇਸ ’ਤੇ ਰੋਕ ਲਗਾ ਦਿੱਤੀ ਹੈ। ਮਿਊਚੁਅਲ ਫੰਡਾਂ ਦੇ ਸੰਗਠਨ ਐਸੋਸੀਏਸ਼ਨ ਆਫ ਮਿਊਚੁਅਲ ਫੰਡ ਆਫ ਇੰਡੀਆ (ਐੱਮਫੀ) ਨੂੰ ਇਕ ਪੱਤਰ ਭੇਜ ਕੇ ਸੇਬੀ ਨੇ ਇਸ ਰੋਕ ਬਾਰੇ ਦੱਸਿਆ ਹੈ। ਪੱਤਰ ’ਚ ਕਿਹਾ ਗਿਆ ਹੈ ਕਿ ਜਦੋਂ ਤੱਕ ਪੂਲ ਅਕਾਊਂਟਸ ਦਾ ਇਸਤੇਮਾਲ ਪੂਰੀ ਤਰ੍ਹਾਂ ਬੰਦ ਨਹੀਂ ਹੋ ਜਾਂਦਾ, ਉਦੋਂ ਤੱਕ ਫੰਡ ਹਾਊਸ ਨਵੀਂ ਸਕੀਮ ਲਾਂਚ ਨਹੀਂ ਕਰ ਸਕਦੇ।
ਇਹ ਵੀ ਪੜ੍ਹੋ : CNG 'ਚ 80 ਪੈਸੇ ਤੇ PNG ਦੀ ਕੀਮਤ 'ਚ ਵੀ ਹੋਇਆ 5 ਰੁਪਏ ਦਾ ਵਾਧਾ
ਸਟਾਕ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੇ ਦੱਸਿਆ ਕਿ ਕੁੱਝ ਮਿਊਚੁਅਲ ਫੰਡ ਹਾਊਸ ਨਿਵੇਸ਼ਕਾਂ ਦੀ ਨਿਵੇਸ਼ ਰਾਸ਼ੀ ਦੀ ਦੁਰਵਰਤੋਂ ਕਰਦੇ ਹਨ, ਇਸ ਲਈ ਕੁੱਝ ਸਮਾਂ ਪਹਿਲਾਂ ਅਜਿਹੇ ਫੰਡ ਹਾਊਸਾਂ ਨੂੰ ਰੈਗੂਲੇਟਰ ਨੇ ਇਹ ਨਿਰਦੇਸ਼ ਦਿੱਤਾ ਸੀ ਕਿ ਉਹ ਇਹ ਯਕੀਨੀ ਕਰਨ ਕੇ ਕੋਈ ਵੀ ਡਿਸਟ੍ਰੀਬਿਊਟਰ, ਆਨਲਾਈਨ ਪਲੇਟਫਾਰਮ, ਸਟਾਕ ਬ੍ਰੋਕਰ ਜਾਂ ਇਨਵੈਸਟਮੈਂਟ ਐਡਵਾਈਜ਼ਰ ਨਿਵੇਸ਼ਕਾਂ ਦੇ ਧਨ ਨੂੰ ਕਿਸੇ ਬੈਂਕ ਖਾਤੇ ’ਚ ਪਾ ਕੇ ਫਿਰ ਉਸ ਨੂੰ ਫੰਡ ਹਾਊਸ ਰਾਹੀਂ ਨਿਵੇਸ਼ਕਾਂ ਲਈ ਮਿਊਚੁਅਲ ਫੰਡ ਸਕੀਮਾਂ ਦੀਆਂ ਯੂਨਿਟਾਂ ਨੂੰ ਖਰੀਦ ਨਾ ਸਕਣ।
ਇਹ ਵੀ ਪੜ੍ਹੋ : ਮਾਰਚ ’ਚ GST ਮਾਲੀਆ ਕੁਲੈਕਸ਼ਨ 1.42 ਲੱਖ ਕਰੋੜ ਰੁੁਪਏ ਤੋਂ ਪਾਰ
ਫੰਡ ਦੀ ਦੁਰਵਰਤੋਂ ਰੋਕਣ ਲਈ ਉਠਾਇਆ ਕਦਮ
ਸੇਬੀ ਨੇ ਨਵੀਂ ਵਿਵਸਥਾ ਨਿਵੇਸ਼ਕਾਂ ਦੇ ਪੈਸਿਆਂ ਦੀ ਦੁਰਵਰਤੋਂ ਰੋਕਣ ਲਈ ਕੀਤੀ ਹੈ। ਇਸ ਨਿਯਮ ਨੂੰ 1 ਅਪ੍ਰੈਲ ਤੋਂ ਲਾਗੂ ਕੀਤਾ ਜਾਣਾ ਸੀ ਪਰ ਐੱਮਫੀ ਨੇ ਸੇਬੀ ਨੂੰ ਅਪੀਲ ਕੀਤੀ ਸੀ ਕਿ ਇਸ ਨਿਯਮ ਨੂੰ ਲਾਗੂ ਕਰਨ ਦੀ ਆਰੀ ਮਿਤੀ ਨੂੰ ਅੱਗੇ ਵਧਾਇਆ ਜਾਵੇ। ਐੱਮਫੀ ਨੇ ਸੇਬੀ ਨੂੰ ਅਪੀਲ ਕੀਤੀ ਸੀ ਕਿ ਇਸ ਨਿਯਮ ਨੂੰ ਲਾਗੂ ਕਰਨ ਦੀ ਆਖਰੀ ਮਿਤੀ ਨੂੰ ਅੱਗੇ ਵਧਾਇਆ ਜਾਵੇ। ਐੱਮਫੀ ਦੀ ਦਲੀਲ ਸੀ ਕਿ ਬ੍ਰੋਕਿੰਗ ਅਤੇ ਡਿਸਟ੍ਰੀਬਿਊਸ਼ਨ ਏਜੰਸੀਆਂ ਇਸ ਨਿਰਦੇਸ਼ ਨੂੰ ਲਾਗੂ ਕਰਨ ਲਈ ਹਾਲੇ ਤੱਕ ਬਦਲ ਪ੍ਰਣਾਲੀ ਅਪਣਾਉਣ ਦੀ ਪੂਰੀ ਵਿਵਸਥਾ ਨਹੀਂ ਕਰ ਸਕੀਆਂ ਹਨ। ਸੇਬੀ ਨੇ ਇਸ ਅਪੀਲ ’ਤੇ ਮਿਊਚੁਅਲ ਫੰਡਾਂ ਲਈ ਨਵਾਂ ਨਿਰਦੇਸ਼ ਜਾਰੀ ਕਰਦੇ ਹੋਏ 1 ਜੁਲਾਈ ਤੱਕ ਦਾ ਸਮਾਂ ਦਿੱਤਾ ਹੈ। ਨਾਲ ਹੀ ਆਪਣੇ ਪੱਤਰ ’ਚ ਐੱਮਫੀ ਨੂੰ ਉਸ ਵਾਅਦੇ ਦੀ ਵੀ ਯਾਦ ਦਿਵਾਈ ਹੈ, ਜਿਸ ’ਚ ਸੰਗਠਨ ਨੇ ਕਿਹਾ ਸੀ ਕਿ ਸਾਰੀਆਂ ਨਵੀਆਂ ਸਕੀਮਾਂ ’ਤੇ ਉਦੋਂ ਤੱਕ ਪਾਬੰਦੀ ਰਹੇਗੀ ਜਦੋਂ ਤੱਕ ਪੂਲ ਅਕਾਊਂਟ ਦਾ ਮਾਮਲਾ ਹੱਲ ਨਹੀਂ ਹੋ ਜਾਂਦਾ।
ਇਹ ਵੀ ਪੜ੍ਹੋ : ਚੰਡੀਗੜ੍ਹ ਮੁੱਦੇ ਬੋਲੇ CM ਖੱਟੜ, ਕਿਹਾ-ਚੰਡੀਗੜ੍ਹ ਹਰਿਆਣਾ ਦੀ ਵੀ ਰਾਜਧਾਨੀ (ਵੀਡੀਓ)
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
CNG 'ਚ 80 ਪੈਸੇ ਤੇ PNG ਦੀ ਕੀਮਤ 'ਚ ਵੀ ਹੋਇਆ 5 ਰੁਪਏ ਦਾ ਵਾਧਾ
NEXT STORY