ਨਵੀਂ ਦਿੱਲੀ — 'ਜ਼ੀਰੋ ਬਜਟ' ਵਾਲੀ ਕੁਦਰਤੀ ਖੇਤੀ(ZBNF) ਨਾਲ ਖੇਤੀਬਾੜੀ ਲਾਗਤ ਬਹੁਤ ਜ਼ਿਆਦਾ ਘਟਾਈ ਜਾ ਸਕਦੀ ਹੈ ਕਿਉਂਕਿ ਇਸ ਤਰੀਕੇ ਨਾਲ ਕਿਸਾਨਾਂ ਨੂੰ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ 'ਤੇ ਖਰਚ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਪਰ ਕੀ ਇਹ ਤਕਨੀਕ ਦੇਸ਼ ਦੀ ਵਧ ਰਹੀ ਅਨਾਜ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਿਹਾਜ਼ ਨਾਲ ਪ੍ਰਭਾਵੀ ਹੋਵੇਗੀ, ਇਸ ਸਵਾਲ ਨੂੰ ਲੈ ਕੇ ਸੰਦੇਹ ਹੈ।
ਬੇਂਗਲੁਰੂ ਸਥਿਤ 'ਸਮਾਜਿਕ ਅਤੇ ਆਰਥਿਕ ਬਦਲਾਅ ਇੰਸਟੀਚਿਊਟ(ISEC) ਪ੍ਰੋਫੈਸਰ ਅਤੇ ਖੇਤੀਬਾੜੀ ਅਰਥ ਸ਼ਾਸਤਰੀ ਪ੍ਰਮੋਦ ਕੁਮਾਰ ਨੇ ਕਿਹਾ ਹੈ ਕਿ ਅੱਖਾਂ ਬੰਦ ਕਰਕੇ ਖੇਤੀਬਾੜੀ ਦੀ ਰਵਾਇਤੀ ਤਕਨੀਕ ਨੂੰ ਅਪਣਾਉਣਾ ਭੋਜਨ ਸੁਰੱਖਿਆ ਦੇ ਲਿਹਾਜ਼ ਨਾਲ ਜੋਖਮ ਭਰਿਆ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਪਾਲਿਸੀ ਕਮਿਸ਼ਨ ਦੇ ਡਿਪਟੀ ਚੇਅਰਮੈਨ ਰਾਜੀਵ ਕੁਮਾਰ ਨੇ ਜ਼ੀਰੋ-ਬਜਟ ਵਾਲੀ ਕੁਦਰਤੀ ਖੇਤੀ ਦੀ ਵਕਾਲਤ ਕਰਦੇ ਹੋਏ ਕਿਹਾ ਸੀ ਕਿ ਇਸ ਤਕਨੀਕ ਦੀ ਸਹਾਇਤਾ ਨਾਲ ਕਿਸਾਨਾਂ ਦੀ ਆਮਦਨ ਸਾਲ 2022 ਤੱਕ ਦੁੱਗਣੀ ਕਰਨ 'ਚ ਸਹਾਇਤਾ ਮਿਲੇਗੀ। ZBNF ਦੇ ਤਹਿਤ ਨਾ ਤਾਂ ਰਸਾਇਣਕ ਖਾਦ ਅਤੇ ਨਾ ਹੀ ਕੀਟਨਾਸ਼ਕਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਨ੍ਹਾਂ ਦੀ ਥਾਂ ਕਿਸਾਨ ਗਾਂ ਦਾ ਗੋਹਾ, ਗਾਂ ਦੇ ਪਿਸ਼ਾਬ, ਪੌਦੇ, ਮਨੁੱਖੀ ਰਹਿੰਦ-ਖੂੰਹਦ ਅਤੇ ਗੰਡੋਏ ਆਦਿ ਸਮੇਤ ਜੈਵਿਕ ਖਾਦ ਦੀ ਵਰਤੋਂ ਕਰਦੇ ਹਨ। ਇਸ ਦੇ ਨਾਲ ਹੀ ਇਸ ਤਰ੍ਹਾਂ ਦੀ ਖੇਤੀ ਲਈ ਸਿਰਫ ਕਿਸਾਨਾਂ ਵਲੋਂ ਤਿਆਰ ਬੀਜਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ।
ਆਈ.ਐੱਸ.ਈ.ਸੀ. ਪ੍ਰੋਫੈਸਰ ਕੁਮਾਰ ਨੇ ਕਿਹਾ,'ਖੇਤੀਬਾੜੀ ਦੀ ਇਸ ਤਕਨੀਕ ਲਈ ਬਾਜ਼ਾਰ ਤੋਂ ਬੀਜ, ਖਾਦ ਵਰਗੇ ਕੱਚੇ ਮਾਲ ਦੀ ਖਰੀਦ ਨਹੀਂ ਕੀਤੀ ਜਾਂਦੀ ਹੈ ਅਤੇ ਜਿਹੜੀ ਵੀ ਉਪਜ ਹੁੰਦੀ ਹੈ, ਉਹ ਕਿਸਾਨਾਂ ਦੀ ਸ਼ੁੱਧ ਕਮਾਈ ਹੁੰਦੀ ਹੈ। ਕਿਉਂਕਿ ਇਸ ਤਕਨੀਕ ਲਈ ਕੁਦਰਤੀ ਤੱਤਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਲਈ ਇਹ ਤਕਨੀਕ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਚਾਅ ਕੇ ਰੱਖਣ ਅਤੇ ਫਸਲਾਂ ਨੂੰ ਜਲਵਾਯੂ ਤਬਦੀਲੀ ਦੀਆਂ ਚੁਣੌਤੀਆਂ ਨਾਲ ਲੜਣ 'ਚ ਮਦਦਗਾਰ ਹੈ।'
ਸੌਰ ਊਰਜਾ ਖੇਤਰ 'ਚ ਕਾਰਪੋਰੇਟ ਨਿਵੇਸ਼ 15 ਫੀਸਦੀ ਵਧ ਕੇ 5.3 ਅਰਬ ਡਾਲਰ ਹੋਇਆ
NEXT STORY