ਨਵੀਂ ਦਿੱਲੀ (ਵਿਸ਼ੇਸ਼) - ਪੁਰਾਣੇ ਸਮਿਆਂ ’ਚ ਭਾਰਤ ’ਚ ਰਾਜਿਆਂ-ਮਹਾਰਾਜਿਆਂ ’ਚ ਹੀਰਿਆਂ ਦਾ ਕ੍ਰੇਜ਼ ਰਿਹਾ ਹੈ ਅਤੇ ਲੋਕ ਹੀਰਿਆਂ ਦੇ ਗਹਿਣਿਆਂ ਨੂੰ ਸਟੇਟਸ ਸਿੰਬਲ ਮੰਨਦੇ ਸਨ ਪਰ ਹੁਣ ਦੇਸ਼ ’ਚ ਅਸਲੀ ਹੀਰਿਆਂ ਦੀ ਜਗ੍ਹਾ ਲੈਬ ’ਚ ਤਿਆਰ ਹੀਰਿਆਂ ਦਾ ਕਾਰੋਬਾਰ ਤੇਜ਼ੀ ਨਾਲ ਵਧ ਰਿਹਾ ਹੈ। ਹਾਲਾਂਕਿ ਕੌਮਾਂਤਰੀ ਪੱਧਰ ’ਤੇ ਚੱਲ ਰਹੀ ਆਰਥਿਕ ਮੰਦੀ ਦੌਰਾਨ ਭਾਰਤ ਤੋਂ ਰਤਨ ਅਤੇ ਗਹਿਣਿਆਂ ਦੀ ਬਰਾਮਦ ’ਤੇ ਵੀ ਅਸਰ ਪਿਆ ਹੈ ਅਤੇ ਇਸ ਦੀਆਂ ਕੀਮਤਾਂ ’ਚ ਕਰੀਬ 40 ਫ਼ੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ
ਦੂਜੇ ਪਾਸੇ ਦਰਅਸਲ ਹੀਰਿਆਂ ਦੀ ਬਰਾਮਦ ਘਟਣ ਕਾਰਨ ਘਰੇਲੂ ਬਾਜ਼ਾਰ ’ਚ ਹੀਰਿਆਂ ਦੀ ਮੰਗ ਤਾਂ ਵਧੀ ਹੈ ਪਰ ਕੀਮਤਾਂ 40 ਫ਼ੀਸਦੀ ਤੱਕ ਟੁੱਟ ਗਈਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਲੈਬ ’ਚ ਤਿਆਰ ਹੀਰਿਆਂ ਦੀ ਵਧਦੀ ਮੰਗ ਦਰਮਿਆਨ ਕੁਦਰਤੀ ਹੀਰਿਆਂ ਦੀਆਂ ਕੀਮਤਾਂ ’ਚ ਭਵਿੱਖ ’ਚ ਹੋਰ ਵੀ ਗਿਰਾਵਟ ਆ ਸਕਦੀ ਹੈ। ਕੁਦਰਤੀ ਹੀਰੇ ਦੀ ਕੀਮਤ ਉਸ ਦੇ ਆਕਾਰ ਅਤੇ ਉਸ ਦੀ ਗੁਣਵੱਤਾ ’ਤੇ ਨਿਰਭਰ ਕਰਦੀ ਹੈ ਪਰ ਦੇਸ਼ ’ਚ ਡੇਢ ਲੱਖ ਤੋਂ ਲੈ ਕੇ 4.5 ਲੱਖ ਰੁਪਏ ਤੱਕ ਦੇ ਹੀਰਿਆਂ ਦੀ ਜ਼ਿਆਦਾ ਮੰਗ ਹੈ।
ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ
ਦੱਸ ਦੇਈਏ ਕਿ ਨੌਜਵਾਨ ਖਰੀਦਦਾਰ ਹੁਣ ਵਿਆਹਾਂ ਲਈ ਹੀਰੇ ਦੇ ਗਹਿਣੇ ਖਰੀਦ ਰਹੇ ਹਨ, ਜਦੋਂਕਿ 40-45 ਸਾਲ ਦੀ ਉਮਰ ਦੇ ਅਮੀਰ ਲੋਕ ਆਪਣੇ ਵਿਆਹ ਦੀ ਵਰ੍ਹੇਗੰਢ ’ਤੇ ਆਪਣੇ ਸਾਥੀਆਂ ਨੂੰ ਹੀਰੇ ਦੇ ਗਹਿਣੇ ਗਿਫ਼ਟ ਕਰ ਰਹੇ ਹਨ। ਕੁਦਰਤੀ ਹੀਰਿਆਂ ਦੀਆਂ ਡਿੱਗਦੀਆਂ ਕੀਮਤਾਂ ਦਰਮਿਆਨ ਜੇਕਰ ਜਨਵਰੀ ਮਹੀਨੇ ਲੈਬ ’ਚ ਤਿਆਰ ਕੀਤੇ ਗਏ ਹੀਰਿਆਂ ਦੀ ਬਰਾਮਦ ਦੀ ਗੱਲ ਕਰੀਏ ਤਾਂ ਇਸ ’ਚ ਵਾਧੇ ਦੀ ਸੰਭਾਵਨਾ ਨਜ਼ਰ ਆਉਂਦੀ ਹੈ।
ਇਹ ਵੀ ਪੜ੍ਹੋ - ਟਰੇਨਾਂ 'ਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਸਸਤੀਆਂ ਹੋਈਆਂ ਟਿਕਟਾਂ
ਰਤਨ ਅਤੇ ਗਹਿਣਾ ਬਰਾਮਦ ਪ੍ਰਮੋਸ਼ਨ ਕਾਊਂਸਲ ਦੇ ਅੰਕੜਿਆਂ ਅਨੁਸਾਰ ਜਨਵਰੀ ਮਹੀਨੇ ’ਚ ਭਾਰਤ ਨੇ 946.10 ਕਰੋੜ ਰੁਪਏ ਦੇ ਲੈਬ ’ਚ ਤਿਆਰ ਹੀਰਿਆਂ ਦੀ ਬਰਾਮਦ ਕੀਤੀ ਹੈ। ਇਹ ਜਨਵਰੀ 2023 ’ਚ ਕੀਤੀ 844.88 ਕਰੋੜ ਰੁਪਏ ਦੀ ਬਰਾਮਦ ਤੋਂ 10.33 ਫ਼ੀਸਦੀ ਜ਼ਿਆਦਾ ਹੈ। ਜੇਕਰ ਅਸੀਂ ਵਿੱਤੀ ਸਾਲ 2023-24 ਦੀ ਬਰਾਮਦ ਦੀ ਤੁਲਨਾ ਵਿੱਤੀ ਸਾਲ 2022-23 ਨਾਲ ਕਰੀਏ ਤਾਂ ਇਸ ’ਚ ਜੁਲਾਈ 2023 ਤੱਕ 5.57 ਫ਼ੀਸਦੀ ਦਾ ਵਾਧਾ ਦੇਖਿਆ ਗਿਆ ਸੀ, ਜਦੋਂਕਿ ਇਸੇ ਸਮੇਂ ਦੌਰਾਨ ਕੁਦਰਤੀ ਹੀਰਿਆਂ ਦੀ ਬਰਾਮਦ ’ਚ 25 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਜਨਵਰੀ ਦੀ ਬਰਾਮਦ ਦੇ ਅੰਕੜਿਆਂ ਨਾਲ ਕਾਰੋਬਾਰੀਆਂ ਦਾ ਮਨੋਬਲ ਵਧਿਆ ਹੈ ਅਤੇ ਵਿੱਤੀ ਸਾਲ ਦੇ ਅਗਲੇ 2 ਮਹੀਨਿਆਂ ’ਚ ਬਰਾਮਦ ਹੋਰ ਵਧਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ - Facebook-Instagram ਦਾ ਸਰਵਰ 2 ਘੰਟੇ ਬੰਦ ਹੋਣ ਕਾਰਨ ਮਾਰਕ ਜ਼ੁਕਰਬਰਗ ਨੂੰ ਹੋਇਆ ਵੱਡਾ ਨੁਕਸਾਨ
2030 ਤੱਕ 160 ਮਿਲੀਅਨ ਕੈਰੇਟ ਤੱਕ ਪਹੁੰਚ ਸਕਦਾ ਹੈ ਕਾਰੋਬਾਰ
ਮਾਹਿਰਾਂ ਦਾ ਮੰਨਣਾ ਹੈ ਕਿ 2030 ਤੱਕ ਲੈਬ ’ਚ ਬਣੇ ਹੀਰਿਆਂ ਦਾ ਕੌਮਾਂਤਰੀ ਕਾਰੋਬਾਰ 160 ਮਿਲੀਅਨ ਕੈਰੇਟ ਤੱਕ ਪਹੁੰਚ ਸਕਦਾ ਹੈ। ਭਾਰਤ ਲਈ ਇਸ ’ਚ ਵੱਡੀ ਸੰਭਾਵਨਾ ਹੈ, ਕਿਉਂਕਿ ਲੈਬ ’ਚ ਬਣੇ ਹੀਰਿਆਂ ’ਚ ਭਾਰਤ ਦੀ ਹਿੱਸੇਦਾਰੀ 25 ਫ਼ੀਸਦੀ ਹੈ ਅਤੇ ਭਾਰਤ ਤੋਂ ਇਲਾਵਾ ਚੀਨ ਅਤੇ ਅਰਬ ਦੇਸ਼ਾਂ ’ਚ ਇਸ ਦਾ ਕਾਰੋਬਾਰ ਲਗਾਤਾਰ ਵਧ ਰਿਹਾ ਹੈ। ਭਾਰਤ ’ਚ ਮੁੰਬਈ, ਸੂਰਤ ਅਤੇ ਜੈਪੁਰ ਹੀਰਾ ਕਾਰੋਬਾਰ ਦੇ ਵੱਡੇ ਕੇਂਦਰ ਹਨ ਅਤੇ ਲੈਬ ’ਚ ਤਿਆਰ ਹੀਰਿਆਂ ਦੀ ਮੰਗ ਦਾ ਸਿੱਧਾ ਫ਼ਾਇਦਾ ਭਾਰਤ ਦੇ ਇਨ੍ਹਾਂ ਸ਼ਹਿਰਾਂ ’ਚ ਹੀਰਾ ਵਪਾਰੀਆਂ ਨੂੰ ਹੋਵੇਗਾ। ਲੈਬ ’ਚ ਬਣਾਏ ਹੀਰੇ ਅਤੇ ਕੁਦਰਤੀ ਹੀਰਿਆਂ ’ਚ ਮੁੱਖ ਅੰਤਰ ਉਨ੍ਹਾਂ ਦੀ ਉਤਪਤੀ ਦੀ ਪ੍ਰਕਿਰਿਆ ਦਾ ਹੈ।
ਇਹ ਵੀ ਪੜ੍ਹੋ - ਸੋਨਾ-ਚਾਂਦੀ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਨੂੰ ਵੱਡਾ ਝਟਕਾ, ਕੀਮਤਾਂ 'ਚ ਹੋਇਆ ਰਿਕਾਰਡ ਵਾਧਾ
ਕੁਦਰਤੀ ਹੀਰਾ
ਕਾਰਬਨ ਤੋਂ ਹੀ ਹੀਰਾ ਪੈਦਾ ਹੁੰਦਾ ਹੈ। ਕਾਰਬਨ ਤੋਂ ਗ੍ਰੇਫਾਈਟ ਬਣਾਇਆ ਜਾਂਦਾ ਹੈ ਅਤੇ ਕਾਰਬਨ ਤੋਂ ਹੀ ਬੱਚਿਆਂ ਦੀਆਂ ਸਕੂਲੀ ਪੈਨਸਿਲਾਂ ਬਣਦੀਆਂ ਹਨ। ਇਨ੍ਹਾਂ ਤਿੰਨਾਂ ’ਚ ਸਿਰਫ਼ ਤਾਪਮਾਨ ਅਤੇ ਦਬਾਅ ਦਾ ਅੰਤਰ ਹੈ। ਹੀਰੇ ਦੇ ਨਿਰਮਾਣ ’ਚ ਕਾਰਬਨ ਦਾ ਹਰੇਕ ਅਨੂ ਚਾਰ ਹੋਰ ਅਨੂਆਂ ਨਾਲ ਜੁੜਦਾ ਹੈ, ਇਸ ਲਈ ਇਹ ਸਖ਼ਤ ਹੁੰਦਾ ਹੈ। ਧਰਤੀ ਦੇ ਅੰਦਰ ਕੁਦਰਤੀ ਤਰੀਕੇ ਨਾਲ ਪੈਦਾ ਹੋਣ ਵਾਲੇ ਹੀਰੇ ਬਹੁਤ ਜ਼ਿਆਦਾ ਦਬਾਅ ਅਤੇ ਉੱਚ ਤਾਪਮਾਨ ਦੀ ਸਥਿਤੀ ’ਚ ਪੈਦਾ ਹੁੰਦੇ ਹਨ। ਧਰਤੀ ਦੇ ਅੰਦਰ ਕਾਰਬਨ ’ਤੇ 50,000 ਗੁਣਾ ਜ਼ਿਆਦਾ ਦਬਾਅ ਪੈਣ ਅਤੇ 1600 ਡਿਗਰੀ ਦੇ ਤਾਪਮਾਨ ’ਚੋਂ ਲੰਘਣ ਤੋਂ ਬਾਅਦ ਕਾਰਬਨ ਹੀਰੇ ’ਚ ਬਦਲ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੇਅਰ ਬਾਜ਼ਾਰ ਨੇ ਰਚਿਆ ਇੱਕ ਹੋਰ ਨਵਾਂ ਇਤਿਹਾਸ , BSE ਸੈਂਸੈਕਸ ਪਹਿਲੀ ਵਾਰ ਖੁੱਲ੍ਹਿਆ 74000 ਦੇ ਪਾਰ
NEXT STORY