ਨਵੀਂ ਦਿੱਲੀ (ਭਾਸ਼ਾ) – ਸਰਕਾਰ ਨੇ ਨੈਸ਼ਨਲ ਕੋਆਪ੍ਰੇਟਿਵ ਐਕਸਪੋਰਟਸ ਲਿਮਟਿਡ (ਐੱਨ. ਸੀ. ਈ. ਐੱਲ.) ਨੂੰ ਵੱਖ-ਵੱਖ ਦੇਸ਼ਾਂ ’ਚ ਲਗਭਗ 9 ਲੱਖ ਟਨ ਟੁੱਟੇ ਹੋਏ ਚੌਲ ਅਤੇ ਲਗਭਗ 35000 ਟਨ ਕਣਕ ਅਤੇ ਕਣਕ ਉਤਪਾਦ ਐਕਸਪੋਰਟ ਕਰਨ ਦੀ ਇਜਾਜ਼ਤ ਦਿੱਤੀ ਹੈ। ਹਾਲ ਹੀ ਵਿਚ ਗਜ਼ਟ ’ਚ ਪ੍ਰਕਾਸ਼ਿਤ ਨੋਟੀਫਿਕੇਸ਼ਨ ਮੁਤਾਬਕ ਸਰਕਾਰ ਨੇ 34,736 ਟਨ ਕਣਕ ਅਤੇ ਕਣਕ ਉਤਪਾਦਾਂ ਅਤੇ 8,98,804 ਟਨ ਟੁੱਟੇ ਚੌਲਾਂ ਦੀ ਐਕਸਪੋਰਟ ਦੀ ਇਜਾਜ਼ਤ ਦਿੱਤੀ ਹੈ। ਕੁੱਲ ਕਣਕ ਅਤੇ ਕਣਕ ਉਤਪਾਦਾਂ ਦੀ ਐਕਸਪੋਰਟ ’ਚੋਂ ਐੱਨ. ਸੀ. ਈ. ਐੱਲ. ਨੂੰ ਇਸ ਸਾਲ ਭੂਟਾਨ ਨੂੰ 15,226 ਟਨ ਮੈਦਾ/ਸੂਜੀ, 14,184 ਟਨ ਕਣਕ, 5,326 ਟਨ ਕਣਕ ਦਾ ਆਟਾ ਅਤੇ 48,804 ਟਨ ਟੁੱਟੇ ਚੌਲਾਂ ਦੀ ਬਰਾਮਦ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਸੋਨੇ ਨੇ ਤੋੜੇ ਪਿਛਲੇ ਸਾਰੇ ਰਿਕਾਰਡ, ਪਹਿਲੀ ਵਾਰ ਵਧੀ ਐਨੀ ਕੀਮਤ
ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਟੁੱਟੇ ਹੋਏ ਚੌਲਾਂ ਦੇ ਮਾਮਲੇ ਵਿਚ ਸਹਿਕਾਰੀ ਕਮੇਟੀ ਨੂੰ ਛੇ ਮਹੀਨਿਆਂ ਵਿਚ ਸੇੇਨੇਗਲ ਨੂੰ ਪੰਜ ਲੱਖ ਟਨ ਅਤੇ ਗਾਂਬੀਆ ਨੂੰ 50,000 ਟਨ ਅਨਾਜ ਐਕਸਪੋਰਟ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਐੱਨ. ਸੀ. ਈ. ਐੱਲ. ਨੂੰ ਇੰਡੋਨੇਸ਼ੀਆ ਨੂੰ ਲਗਭਗ 2 ਲੱਖ ਟਨ ਟੁੁੱਟੇ ਹੋਏ ਚੌਲ ਅਤੇ ਮਾਲੀ ਨੂੰ ਇਕ ਲੱਖ ਟਨ ਚੌਲ ਐਕਸਪੋਰਟ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਭਾਰ ਨੇ ਮਹਿੰਗਾਈ ਨੂੰ ਕਾਬੂ ਕਰਨ ਲਈ ਉਪਾਅ ਵਜੋਂ ਪਿਛਲੇ ਸਾਲ ਤੋਂ ਕਣਕ ਅਤੇ ਟੁੱਟੇ ਹੋਏ ਚੌਲਾਂ ਦੀ ਐਕਸਪੋਰਟ ’ਤੇ ਪਾਬੰਦੀ ਲਾ ਦਿੱਤੀ। ਹਾਲਾਂਕਿ ਕੁੱਝ ਐਕਸਪੋਰਟ ਨੂੰ ਸਰਕਾਰ ਦੇ ਪੱਧਰ ਦੇ ਆਧਾਰ ’ਤੇ ਇਜਾਜ਼ਤ ਦਿੱਤੀ ਗਈ ਹੈ।
ਇਹ ਵੀ ਪੜ੍ਹੋ : Facebook 'ਤੇ ਬਣੇ ਅਮਰੀਕੀਆਂ ਦੇ ਹਜ਼ਾਰਾਂ ਜਾਅਲੀ ਖਾਤੇ, ਚੋਣਾਵੀਂ ਦਖ਼ਲਅੰਦਾਜ਼ੀ ਦੀ ਕੋਸ਼ਿਸ਼
ਇਹ ਵੀ ਪੜ੍ਹੋ : ਮਰੀਜ ਦੇ ਇਲਾਜ ’ਚ ਲਾਪਰਵਾਹੀ ਵਰਤਣ ਦੇ ਦੋਸ਼ ’ਚ ਮੇਦਾਂਤਾ ਹਸਪਤਾਲ ’ਤੇ 36.75 ਲੱਖ ਦਾ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੱਕਰਵਾਤੀ ਤੂਫਾਨ ਮਿਚੌਂਗ ਕਾਰਨ ਹਵਾਈ ਸੇਵਾ ਪ੍ਰਭਾਵਿਤ, 171 ਫ਼ੀਸਦੀ ਤੱਕ ਵਧਿਆ ਕਿਰਾਇਆ
NEXT STORY