ਨਵੀਂ ਦਿੱਲੀ — ਨੈਸ਼ਨਲ ਕੰਪਨੀ ਲਾਅ ਐਪੀਲੇਟ ਟ੍ਰਿਬਿਊਨਲ (NCLAT) ਨੇ ਵੀਰਵਾਰ ਨੂੰ ਵਪਾਰਕ ਸੰਗਠਨ ਸੀ.ਏ.ਟੀ. ਦੀ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਜਿਸ ਵਿਚ ਉਸਨੇ ਵਾਲਮਾਰਟ ਦੁਆਰਾ 16 ਅਰਬ ਡਾਲਰ 'ਚ ਫਲਿੱਪਕਾਰਟ ਦੀ ਖਰੀਦ ਲਈ ਸੀ.ਸੀ.ਆਈ. ਦੀ ਪ੍ਰਵਾਨਗੀ ਨੂੰ ਚੁਣੌਤੀ ਦਿੱਤੀ ਸੀ। ਜਸਟਿਸ ਐਸ.ਜੇ.ਮੁਖੋਪਾਧਿਆਏ ਦੀ ਅਗਵਾਈ ਵਾਲੇ ਦੋ ਮੈਂਬਰੀ ਬੈਂਚ ਨੇ ਕਿਹਾ ਕਿ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਸੀ.ਏ.ਟੀ.) ਵਾਲਪਾਰਟ-ਫਲਿੱਪਕਾਰਟ ਸੌਦੇ ਲਈ ਭਾਰਤੀ ਪ੍ਰਤੀਯੋਗਤਾ ਕਮਿਸ਼ਨ (ਸੀਸੀਆਈ) ਦੀ ਮਨਜ਼ੂਰੀ ਦੇ ਖਿਲਾਫ ਆਪਣੇ ਦੋਸ਼ਾਂ ਨੂੰ ਸਾਬਤ ਕਰਨ 'ਚ ਅਸਫਲ ਰਹੀ। ਐਨ.ਸੀ.ਐਲ.ਏ.ਟੀ. ਨੇ ਇਹ ਵੀ ਕਿਹਾ ਕਿ ਕੈਟ ਨੇ ਆਪਣੀ ਪਟੀਸ਼ਨ ਵਿਚ ਫਲਿੱਪਕਾਰਟ ਨੂੰ ਪਾਰਟੀ ਨਹੀਂ ਬਣਾਇਆ। ਐਨ.ਸੀ.ਐਲ.ਏ.ਟੀ. ਨੇ ਸੌਦੇ ਨੂੰ ਲੈ ਕੇ ਸੀ.ਸੀ.ਆਈ. ਦੀ ਮਨਜ਼ੂਰੀ ਨੂੰ ਜਾਰੀ ਰੱਖਦਿਆਂ ਕਿਹਾ, 'ਸਾਨੂੰ ਇਸ ਵਿਚ ਕੋਈ ਪਾਤਰਤਾ ਨਹੀਂ ਮਿਲੀ, ਇਸ ਲਈ ਅਪੀਲ ਰੱਦ ਕਰ ਦਿੱਤੀ ਜਾਂਦੀ ਹੈ।' ਅਪੀਲੀ ਟ੍ਰਿਬਿਊਨਲ ਨੇ ਇਹ ਵੀ ਕਿਹਾ ਕਿ ਇਸ ਸੌਦੇ ਨਾਲ ਫਲਿੱਪਕਾਰਟ ਦੇ ਪਲੇਟਫਾਰਮ ਦੀ ਕੀਮਤ ਵਧੀ ਹੈ। ਸੀ.ਸੀ.ਆਈ. ਨੇ 8 ਅਗਸਤ 2018 ਨੂੰ ਅਮਰੀਕੀ ਪ੍ਰਚੂਨ ਦਿੱਗਜ ਵਾਲਮਾਰਟ ਦੁਆਰਾ ਫਲਿੱਪਕਾਰਟ ਦੀ ਖਰੀਦੀ ਨੂੰ ਮਨਜ਼ੂਰੀ ਦਿੱਤੀ ਸੀ।
ਖੁਸ਼ਖਬਰੀ! ਜਲੰਧਰ ਤੋਂ ਦਿੱਲੀ ਦੀ ਹਵਾਈ ਟਿਕਟ ਹੋਈ ਇੰਨੀ ਸਸਤੀ, ਦੇਖੋ ਰੇਟ
NEXT STORY