ਨਵੀਂ ਦਿੱਲੀ- ਇਕੁਇਟੀ ਮਿਊਚੁਅਲ ਫੰਡਾਂ ਵਿਚ ਮਈ 2021 ਦੌਰਾਨ 10,000 ਕਰੋੜ ਰੁਪਏ ਤੋਂ ਵੱਧ ਦਾ ਸ਼ੁੱਧ ਨਿਵੇਸ਼ ਹੋਇਆ ਹੈ। ਇਸ ਦੇ ਨਾਲ ਹੀ ਇਹ ਲਗਾਤਾਰ ਤੀਸਰਾ ਮਹੀਨਾ ਜਦੋਂ ਇਕੁਇਟੀ ਵਿਚ ਸ਼ੁੱਧ ਨਿਵੇਸ਼ ਦੇਖਣ ਨੂੰ ਮਿਲਿਆ ਹੈ। ਭਾਰਤੀ ਮਿਊਚੁਅਲ ਫੰਡਸ ਦੇ ਅੰਕੜਿਆਂ ਮੁਤਾਬਕ, ਇਸ ਤੋਂ ਪਹਿਲਾਂ ਅਪ੍ਰੈਲ ਵਿਚ 3,437 ਕਰੋੜ ਰੁਪਏ ਅਤੇ ਮਾਰਚ ਵਿਚ 9,115 ਕਰੋੜ ਰੁਪਏ ਦੀ ਸ਼ੁੱਧ ਆਮਦ ਹੋਈ ਸੀ।
ਦੂਜੇ ਪਾਸੇ ਮਾਰਚ ਤੋਂ ਪਹਿਲਾਂ ਇਕੁਇਟੀ ਯੋਜਨਾਵਾਂ ਵਿਚ ਜੁਲਾਈ 2020 ਤੋਂ ਫਰਵਰੀ 2021 ਤੱਕ ਲਗਾਤਾਰ 8 ਮਹੀਨਿਆਂ ਤੱਕ ਸ਼ੁੱਧ ਨਿਕਾਸੀ ਦੇਖੀ ਗਈ ਸੀ।
ਨਿਵੇਸ਼ਕਾਂ ਨੇ ਪਿਛਲੇ ਮਹੀਨੇ ਡੇਟ ਮਿਊਚੁਅਲ ਫੰਡ ਵਿਚੋਂ 44,512 ਕਰੋੜ ਰੁਪਏ ਕੱਢੇ, ਜਦੋਂ ਕਿ ਅਪ੍ਰੈਲ ਵਿਚ ਇਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਹੋਇਆ ਸੀ। ਕੁੱਲ ਮਿਲਾ ਕੇ ਮਿਊਚੁਅਲ ਫੰਡ ਉਦਯੋਗ ਨੇ ਸਮੀਖਿਆ ਅਧੀਨ ਮਿਆਦ ਦੌਰਾਨ ਸਾਰੀਆਂ ਸ਼੍ਰੇਣੀਆਂ ਵਿਚ 38,602 ਕਰੋੜ ਰੁਪਏ ਦੀ ਨਿਕਾਸੀ ਦੇਖੀ, ਜਦੋਂ ਕਿ ਅਪ੍ਰੈਲ ਵਿਚ 92,906 ਕਰੋੜ ਰੁਪਏ ਦੀ ਆਮਦ ਹੋਈ ਸੀ। ਅੰਕੜਿਆਂ ਮੁਤਾਬਕ, ਮਈ ਵਿਚ ਇਕੁਇਟੀ ਤੇ ਇਸ ਨਾਲ ਜੁੜੀਆਂ ਓਪਨ ਐਂਡਡ ਯੋਜਨਾਵਾਂ ਵਿਚ 10,083 ਕਰੋੜ ਰੁਪਏ ਦੀ ਆਮਦ ਹੋਈ। ਇਕੁਇਟੀ ਲਿਕੰਡ ਸੇਵਿੰਗਸ ਸਕੀਮ (ਈ. ਐੱਲ. ਐੱਸ. ਐੱਸ.) ਨੂੰ ਛੱਡ ਕੇ ਸਾਰੀਆਂ ਇਕੁਇਟੀ ਯੋਜਨਾਵਾਂ ਵਿਚ ਪਿਛਲੇ ਮਹੀਨੇ ਆਮਦ ਦੇਖੀ ਗਈ।
ਬਾਜ਼ਾਰ ਨਿਵੇਸ਼ਕਾਂ ਲਈ ਮੌਕਾ, 14 ਜੂਨ ਨੂੰ ਖੁੱਲ੍ਹੇਗਾ 5,500 ਕਰੋੜ ਰੁ: ਦਾ IPO
NEXT STORY