ਨਵੀਂ ਦਿੱਲੀ— ਅੰਕੜਿਆਂ ਅਨੁਸਾਰ ਹਾਲ ਹੀ 'ਚ ਨਵੀਆਂ ਕਾਰਾਂ ਦੀ ਵਿਕਰੀ 'ਚ ਕਮੀ ਆਈ ਹੈ, ਹੁਣ ਨਵੇਂ ਅੰਕੜਿਆਂ ਦੀ ਮੰਨੀਏ ਤਾਂ ਮੌਜੂਦਾ ਕਾਰ ਮਾਰਕੀਟ 'ਚ ਸੈਕੰਡ ਹੈਂਡ ਕਾਰਾਂ ਦਾ ਬਾਜ਼ਾਰ ਨਵੀਂ ਕਾਰ ਮਾਰਕੀਟ ਨਾਲੋਂ ਵੱਡਾ ਹੋ ਗਿਆ ਹੈ। ਐਨਾਲਿਟਿਕਸ ਪਲੇਟਫਾਰਮ ਇੰਡੀਅਨਬਲੂਬੁਕ (ਆਈ. ਬੀ. ਬੀ.) ਨੇ ਹਾਲ ਹੀ 'ਚ ਇਕ ਰਿਪੋਰਟ 'ਚ ਖੁਲਾਸਾ ਕੀਤਾ ਹੈ ਕਿ ਲੋਕਾਂ ਨੂੰ ਨਵੀਆਂ ਕਾਰਾਂ ਦੀ ਬਜਾਏ ਪੁਰਾਣੀਆਂ ਕਾਰਾਂ ਪਸੰਦ ਆ ਰਹੀਆਂ ਹਨ।
ਰਿਪੋਰਟ ਅਨੁਸਾਰ ਸਾਲ 2018-19 'ਚ ਜਿੱਥੇ ਨਵੀਆਂ ਕਾਰਾਂ ਦੀ ਵਿਕਰੀ 36 ਲੱਖ ਯੂਨਿਟ ਰਹੀ ਹੈ, ਉਥੇ ਹੀ ਸੈਕੰਡ ਹੈਂਡ ਕਾਰਾਂ ਯਾਨੀ ਪੁਰਾਣੀ ਗੱਡੀਆਂ 4@ ਲੱਖ ਤੋਂ ਜ਼ਿਆਦਾ ਵਿਕੀਆਂ ਹਨ। ਪੁਰਾਣੀਆਂ ਗੱਡੀਆਂ ਦੇ ਮਾਰਕੀਟਪਲੇਸ ਟਰੂਬਿਲ ਦੇ ਸਹਿ-ਬਾਨੀ ਸ਼ੁਭ ਬਾਂਸਲ ਨੇ ਦੱਸਿਆ ਕਿ ਮੱਧ ਵਰਗ ਦੇ ਲੋਕਾਂ ਦੀ ਕਮਾਈ 'ਚ ਵਾਧਾ ਹੋਇਆ ਹੈ ਤੇ ਉਹ ਪੈਸੇ ਨੂੰ ਅਹਿਮੀਅਤ ਦਿੰਦੇ ਹਨ। ਉਨ੍ਹਾਂ ਲਈ ਪੁਰਾਣੀ ਕਾਰ ਖਰੀਦਣਾ ਆਸਾਨ ਹੈ ਇਸ ਲਈ ਮੰਗ ਤੇਜੀ ਨਾਲ ਵਧ ਰਹੀ ਹੈ।
ਘੱਟ ਰਹੀ ਹੈ ਨਵੀਆਂ ਕਾਰਾਂ ਦੀ ਵਿਕਰੀ
ਸਾਲ 2018-19 'ਚ ਨਵੀਆਂ ਕਾਰਾਂ ਦੀ ਵਿਕਰੀ 'ਚ ਵਾਧਾ ਤਾਂ ਦੇਖਣ ਨੂੰ ਮਿਲਿਆ ਹੈ ਪਰ ਇਹ ਵਾਧਾ ਬਹੁਤ ਹੀ ਘੱਟ ਰਿਹਾ ਹੈ। ਇਹ ਵਿਕਰੀ ਤਕਰੀਬਨ 2.70 ਫ਼ੀਸਦੀ ਤੱਕ ਰਹੀ ਹੈ ਜੋ ਬੀਤੇ 4 ਸਾਲਾਂ 'ਚ ਸਭ ਤੋਂ ਘੱਟ ਹੈ। 2019 ਦੇ ਅਪ੍ਰੈਲ 'ਚ ਯਾਤਰੀ ਵਾਹਨਾਂ ਦੀ ਵਿਕਰੀ 'ਚ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ ਗਿਰਾਵਟ ਵੇਖੀ ਗਈ ਅਤੇ ਘਰੇਲੂ ਵਿਕਰੀ 'ਚ 17.07 ਫ਼ੀਸਦੀ ਦੀ ਕਮੀ ਵੇਖੀ ਗਈ। ਰਿਪੋਰਟ ਅਨੁਸਾਰ 45 ਫ਼ੀਸਦੀ ਖਰੀਦਦਾਰ ਅਜਿਹੀ ਕਾਰ ਚਾਹੁੰਦੇ ਹਨ ਜੋ 4 ਤੋਂ 5 ਸਾਲ ਪੁਰਾਣੀ ਹੋਵੇ, ਹਾਲਾਂਕਿ 46 ਫ਼ੀਸਦੀ ਵਿਕਰੇਤਾ ਆਪਣੇ ਵਾਹਨ ਨੂੰ ਉਦੋਂ ਵੇਚਣਾ ਚਾਹੁੰਦੇ ਹਨ ਜਦੋਂ ਇਹ 6 ਤੋਂ 8 ਸਾਲ ਪੁਰਾਣੀ ਹੋਵੇ।
ਜੀ. ਐੱਸ. ਟੀ. ਘਟਣ ਕਾਰਨ ਲੋਕ ਖਰੀਦ ਰਹੇ ਪੁਰਾਣੀਆਂ ਕਾਰਾਂ
ਲੋਕ ਨਵੀਆਂ ਕਾਰਾਂ ਨਾਲੋਂ ਜ਼ਿਆਦਾ ਪੁਰਾਣੀਆਂ ਕਾਰਾਂ ਇਸ ਲਈ ਵੀ ਖਰੀਦ ਰਹੇ ਹਨ ਕਿਉਂਕਿ 2018 'ਚ ਜੀ. ਐੱਸ. ਟੀ. ਕੌਂਸਲ ਨੇ ਪੁਰਾਣੀਆਂ ਕਾਰਾਂ 'ਤੇ ਲਾਏ ਗਏ ਟੈਕਸ ਨੂੰ ਘਟਾ ਕੇ 18 ਤੋਂ 12 ਫ਼ੀਸਦੀ ਕਰ ਦਿੱਤਾ। ਬਾਜ਼ਾਰ 'ਚ ਵਿਕਣ ਵਾਲੀਆਂ ਪੁਰਾਣੀਆਂ ਕਾਰਾਂ 'ਚ 17 ਫ਼ੀਸਦੀ ਫਾਇਨਾਂਸ ਕੀਤੀਆਂ ਜਾਂਦੀਆਂ ਹਨ। ਨਵੇਂ ਕਾਰ ਸੈਗਮੈਂਟ 'ਚ ਲਗਭਗ 85 ਫ਼ੀਸਦੀ ਖਰੀਦਦਾਰੀ ਵਿੱਤਪੋਸ਼ਿਤ ਹੈ। ਆਟੋ ਐਕਸਪਰਟਸ ਦੀ ਮੰਨੀਏ ਤਾਂ ਪੁਰਾਣੀਆਂ ਕਾਰਾਂ ਦੀ ਵਿਕਰੀ ਵਧਣ ਦਾ ਇਕ ਕਾਰਨ ਮੱਧ ਵਰਗ ਦਾ ਦਾਇਰਾ ਵਧਣਾ ਵੀ ਹੈ। ਨਾਲ ਹੀ ਘੱਟ ਬਜਟ (ਵੈਲਿਊ ਫਾਰ ਮਨੀ) 'ਚ ਚੰਗੀਆਂ ਗੱਡੀਆਂ ਬਾਜ਼ਾਰ 'ਚ ਉਪਲੱਬਧ ਹੋਣਾ ਵੀ ਹੈ। ਇਸ ਨਾਲ ਲੋਕਾਂ ਦੇ ਪੈਸੇ ਵੀ ਬਚ ਜਾਂਦੇ ਹਨ।
IOC ਵਲੋਂ ਅਗਲੇ 5-7 ਸਾਲਾ 'ਚ ਊਰਜਾ ਖੇਤਰਾਂ 'ਚ ਦੋ ਲੱਖ ਕਰੋੜ ਰੁਪਏ ਨਿਵੇਸ਼ ਕਰਨ ਦੀ ਯੋਜਨਾ
NEXT STORY