ਨਵੀਂ ਦਿੱਲੀ- ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਕਾਰਨ ਤਕਰੀਬਨ 10 ਮਹੀਨਿਆਂ ਤੱਕ ਬੰਦ ਰਹੀ ਦਿੱਲੀ-ਕਾਲਕਾ ਸ਼ਤਾਬਦੀ ਟਰੇਨ ਸੋਮਵਾਰ ਤੋਂ ਫਿਰ ਪਟੜੀ 'ਤੇ ਦੌੜੇਗੀ।
ਉੱਤਰੀ ਰੇਲਵੇ ਨੇ ਇਸ ਨੂੰ ਬਹਾਲ ਕਰਨ ਦਾ ਫ਼ੈਸਲਾ ਕੀਤਾ ਹੈ। ਅੰਬਾਲਾ ਡਿਵੀਜ਼ਨ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ, ਇਹ ਟਰੇਨ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਆਪਣੇ ਪੁਰਾਣੇ ਨੰਬਰ 12005/12006 ਦੀ ਬਜਾਏ ਨਵੇਂ ਨੰਬਰ 02005/02006 ਨਾਲ ਚੱਲੇਗੀ। ਕਾਲਕਾ ਸਟੇਸ਼ਨ ਤੋਂ ਟਰੇਨ ਨੰਬਰ 02006 ਦਿੱਲੀ ਲਈ ਵਾਪਸੀ ਕਰੇਗੀ।
02005 ਨਵੀਂ ਦਿੱਲੀ-ਕਾਲਕਾ ਸ਼ਤਾਬਦੀ ਵਿਸ਼ੇਸ਼ ਟਰੇਨ 8 ਫਰਵਰੀ ਨੂੰ ਸ਼ਾਮ 5:15 ਵਜੇ ਨਵੀਂ ਦਿੱਲੀ ਤੋਂ ਚੱਲੇਗੀ ਅਤੇ ਪਾਣੀਪਤ, ਕੁਰੂਕਸ਼ੇਤਰ, ਅੰਬਾਲਾ ਛਾਉਣੀ ਤੋਂ ਹੋ ਕੇ ਚੰਡੀਗੜ੍ਹ ਹੁੰਦੇ ਹੋਏ ਰਾਤ 9:15 ਵਜੇ ਕਾਲਕਾ ਪਹੁੰਚੇਗੀ। ਉੱਥੇ ਹੀ, 02006 ਕਾਲਕਾ-ਨਵੀਂ ਦਿੱਲੀ ਸ਼ਤਾਬਦੀ ਟਰੇਨ 9 ਫਰਵਰੀ ਨੂੰ ਸਵੇਰੇ 6:15 ਵਜੇ ਕਾਲਕਾ ਤੋਂ ਰਵਾਨਾ ਹੋਵੇਗੀ ਅਤੇ ਚੰਡੀਗੜ੍ਹ, ਅੰਬਾਲਾ ਛਾਉਣੀ, ਕੁਰੂਕਸ਼ੇਤਰ, ਪਾਣੀਪਤ ਦੇ ਰਸਤਿਓਂ ਨਵੀਂ ਦਿੱਲੀ ਪਹੁੰਚੇਗੀ।
ਰੇਲਵੇ ਅਧਿਕਾਰੀਆਂ ਅਨੁਸਾਰ ਪੈਂਟਰੀ ਸੇਵਾ ਫਿਲਹਾਲ ਮੁਅੱਤਲ ਰਹੇਗੀ। ਇਸ ਤੋਂ ਪਹਿਲਾਂ ਅਕਤੂਬਰ ਵਿਚ ਰੇਲਵੇ ਨੇ ਦਿੱਲੀ-ਕਾਲਕਾ ਵਿਚਕਾਰ ਚੰਡੀਗੜ੍ਹ ਦੇ ਰਸਤੇ ਸਵੇਰੇ ਚੱਲਣ ਵਾਲੀ ਸ਼ਤਾਬਦੀ (02011/02012) ਨੂੰ ਬਹਾਲ ਕੀਤਾ ਸੀ। ਇਹ ਟਰੇਨ ਨਵੀਂ ਦਿੱਲੀ ਤੋਂ ਸਵੇਰੇ 7.40 ਵਜੇ ਚੱਲਦੀ ਹੈ।
ਪੰਜਾਬ ਨੈਸ਼ਨਲ ਬੈਂਕ ਨੂੰ ਭੂਸ਼ਣ ਪਾਵਰ ਦੇ ਹੱਲ ਤੋਂ 3,800 ਕਰੋਡ਼ ਰੁਪਏ ਮਿਲਣ ਦੀ ਉਮੀਦ
NEXT STORY