ਆਟੋ ਡੈਸਕ– ਨਵੀਂ ਜਨਰੇਸ਼ਨ ਹੋਂਡਾ ਸਿਟੀ ਦਾ ਭਾਰਤੀ ਬਾਜ਼ਾਰ ’ਚ ਪ੍ਰੋਡਕਸ਼ਨ ਸ਼ੁਰੂ ਹੋ ਗਿਆ ਹੈ। ਕੰਪਨੀ ਆਪਣੀ ਇਸ 5ਵੀਂ ਜਨਰੇਸ਼ਨ ਹੋਂਡਾ ਸਿਟੀ ਨੂੰ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਪਲਾਂਟ ’ਚ ਬਣਾ ਰਹੀ ਹੈ। ਕੰਪਨੀ ਨੇ ਪਲਾਂਟ ’ਚ ਕੋਵਿੰਡ-19 ਰੋਕਥਾਮ ਲਈ ਸਾਰੇ ਸਰਕਾਰੀ ਨਿਯਮਾਂ ਅਤੇ ਕੰਪਨੀ ਦੇ ਸੁਰੱਖਿਆ ਪ੍ਰੋਟੋਕਾਲ ਤੋਂ ਬਾਅਦ ਜੂਨ ਦੇ ਅੱਧ ਤੋਂ ਨਿਰਮਾਣ ਕੰਮ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ। ਭਾਰਤ ਬਾਜ਼ਾਰ ’ਚ ਕੰਪਨੀ ਇਸ ਕਾਰ ਨੂੰ ਜੁਲਾਈ 2020 ’ਚ ਲਾਂਚ ਕਰਨ ਜਾ ਰਹੀ ਹੈ।

ਹੋਂਡਾ ਕਾਰਸ ਇੰਡੀਆ ਲਿਮਟਿਡ ਦੇ ਸੀਨੀਅਰ ਵਾਇਸ ਪ੍ਰੈਜ਼ੀਡੈਂਟ ਅਤੇ ਡਾਇਰੈਕਟਰ, ਰਾਜੇਸ਼ ਗੋਇਲ ਨੇ ਕਿਹਾ ਕਿ ਸਾਨੂੰ ਆਲ ਨਿਊ 5ਵੀਂ ਜਨਰੇਸ਼ ਹੋਂਡਾ ਸਿਟੀ ਦਾ ਪ੍ਰੋਡਕਸ਼ਨ ਸ਼ੁਰੂ ਕਰਨ ਦੀ ਖੁਸ਼ੀ ਹੈ, ਜਿਸ ਨੂੰ ਕੰਪਨੀ ਅਗਲੇ ਮਹੀਨੇ ਲਾਂਚ ਕਰੇਗੀ। ਇਹ ਸੇਡਾਨ ਕਾਰ ਚਾਰ ਪੀੜ੍ਹੀਆਂ ’ਚ 22 ਸਾਲਾਂ ਤੋਂ ਜ਼ਿਆਦਾ ਅਮੀਰ ਵਿਰਾਸਤ ਨਾਲ ਆਉਂਦੀ ਹੈ। ਪ੍ਰੀ-ਲਾਂਚ ਦੌਰ ’ਚ 5ਵੀਂ ਜਨਰੇਸ਼ਨ ਸਿਟੀ ਨੂੰ ਕਾਫੀ ਉਤਸ਼ਾਹਜਨਕ ਪ੍ਰਤੀਕਿਰਿਆਵਾਂ ਮਿਲੀਆਂ ਹਨ। ਨਵੀਂ ਸਿਟੀ ਡਿਜ਼ਾਇਨ, ਤਕਨੀਕ ਅਤੇ ਫੀਚਰਜ਼ ਦੇ ਸਾਰੇ ਪਹਿਲੁਆਂ ’ਤੇ ਇਕ ਇੰਜੀਨੀਅਰਿੰਗ ਚਮਤਕਾਰ ਹੈ ਅਤੇ ਸਾਡੇ ਆਧੁਨਿਕ ਯੁਗ ਦੇ ਗਾਹਕਾਂ ਨੂੰ ਆਕਰਸ਼ਿਤ ਕਰੇਗੀ।

ਨਵੀਂ 5ਵੀਂ ਜਨਰੇਸ਼ਨ ਹੋਂਡਾ ਸਿਟੀ ਆਪਣੇ ਸੈਗਮੈਂਟ ’ਚ ਚੌੜੀ ਅਤੇ ਉੱਚੀ ਹੈ। ਕੰਪਨੀ ਨੇ ਇਸ ਵਿਚ ਨਵਾਂ 1.5 ਲੀਟਰ i-VTEC DOHC ਇੰਜਣ ਨਾਲ ਪੈਟਰੋਲ ਮਾਡਲ ’ਚ VTC ਅਤੇ 1.5 ਲੀਟਰ i-DTEC ਡੀਜ਼ਲ ਇੰਜਣ ਦਿੱਤਾ ਹੈ। ਦੋਵੇਂ ਹੀ ਇੰਜਣ ਬੀ.ਐੱਸ.-6 ਨਾਲ ਲੈਸ ਹਨ। ਨਵੀਂ ਸਿਟੀ ਦੇਸ਼ ਦੀ ਪਹਿਲੀ ਕੁਨੈਕਟਿਡ ਕਾਰ ਹੈ ਜਿਸ ਵਿਚ ਅਲੈਕਸਾ ਰਿਮੋਟ ਸਮਰੱਥਾ ਅਤੇ ਅਗਲੇ ਜਨਰੇਸ਼ਨ ਦੀ ਹੋਂਡਾ ਕੁਨੈਕਟ ਦੇ ਨਾਲ ਟੈਲੀਮੈਟਿਕਸ ਕੰਟਰੋਲ ਯੂਨਿਟ ਦਿੱਤੀ ਜਾ ਰਹੀ ਹੈ। ਨਵੇਂ ਡਿਜ਼ਾਇਨ ਪਲੇਟਫਾਰਮ ਨਾਲ ਇਸ ਵਿਚ ਆਧੁਨਿਕ ਸੁਰੱਖਿਆ ਫੀਚਰ ਮਿਲਣਗੇ। ਇਸ ਨਵੇਂ ਮਾਡਲ ’ਚ ਕੰਪਨੀ ਸੈਗਮੈਂਟ ਦੇ ਪਹਿਲੇ ਫੀਚਰਜ਼ ਜਿਵੇਂ- ਐੱਲ.ਈ.ਡੀ. ਹੈੱਡਲੈਂਪਸ, ਜ਼ੈੱਡ-ਸ਼ੇਪ ਨਾਲ ਢਕੇ ਹੋਏ ਐੱਲ.ਈ.ਡੀ. ਟੇਲ ਲੈਂਪ, 17.7 ਸੈਂਟੀਮੀਟਰ ਐੱਚ.ਡੀ. ਫੁਲ ਕਲਰ ਟੀ.ਐੱਫ.ਟੀ. ਮੀਟਰ ਨਾਲ ਜੀ-ਮੀਟਰ, ਲੈਨਵਾਚ ਕੈਮਰਾ, ਵ੍ਹੀਕਲ ਸਟੇਬਿਲਿਟੀ ਅਸਿਸਟ (VSA) ਨਾਲ ਐਜਾਇਲ ਹੈਂਡਲਿੰਗ (ASA) ਅਦਿ ਦਿੱਤੇ ਗਏ ਹਨ।
Oppo ਨੇ ਭਾਰਤ ’ਚ ਲਾਂਚ ਕੀਤਾ ਸਸਤਾ ਫੋਨ, ਇੰਨੀ ਹੈ ਕੀਮਤ
NEXT STORY