ਨਵੀਂ ਦਿੱਲੀ—ਭਾਰਤ ਦੀ ਸਭ ਤੋਂ ਵੱਡੀ ਗੈਰ-ਜੀਵਨ ਬੀਮਾ ਕੰਪਨੀ ਨਿਊ ਇੰਡੀਆ ਇੰਸ਼ੋਰੈਂਸ ਦਾ ਪ੍ਰੀਮੀਅਮ 31 ਦਸੰਬਰ 2017 ਨੂੰ ਖਤਮ ਹੋਏ ਨੌ ਮਹੀਨੇ 'ਚ 20 ਫੀਸਦੀ ਵਧ ਕੇ 16,800 ਕਰੋੜ ਰੁਪਏ ਪਹੁੰਚ ਗਿਆ। ਕੰਪਨੀ ਦਾ ਪਿਛਲੇ ਸਾਲ ਇਸ ਸਮੇਂ 'ਚ ਪ੍ਰੀਮੀਅਮ 14,000 ਕਰੋੜ ਰੁਪਏ ਸੀ।
ਨਿਊ ਇੰਡੀਆ ਦੇ ਬਿਆਨ ਮੁਤਾਬਕ ਕੰਪਨੀ ਦਾ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ 'ਚ ਸ਼ੁੱਧ ਮੁਨਾਫਾ 1,248 ਕਰੋੜ ਰੁਪਏ ਰਿਹਾ ਜੋ ਪਿਛਲੇ ਸਾਲ ਦੇ ਮੁਕਾਬਲੇ 161 ਫੀਸਦੀ ਜ਼ਿਆਦਾ ਹੈ।
ਕੰਪਨੀ 2.24 ਸਾਲਵੈਂਸੀ (ਕਰਦਾਨ ਸਮਰੱਥਾ) ਦੇ ਨਾਲ ਆਰਥਿਕ ਰੂਪ 'ਚ ਕਾਫੀ ਮਜ਼ਬੂਤ ਹੈ ਅਤੇ ਉਚਿਤ ਮੁੱਲ ਸਮੇਤ ਕੰਪਨੀ ਦਾ ਕੁੱਲ ਮੁੱਲ 37,000 ਕਰੋੜ ਰੁਪਏ ਹੈ।
ਨਿਊ ਇੰਡੀਆ ਇੰਸ਼ੋਰੈਂਸ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਜੀ ਸ਼੍ਰੀਨਿਵਾਸਨ ਨੇ ਕਿਹਾ ਕਿ ਕੰਪਨੀ ਦੀ ਮੁੱਖ ਤਾਕਤ ਅਤੇ ਗਾਹਕ ਵਿਸ਼ਵਾਸ ਦੇ ਕਾਰਨ ਅਸੀਂ ਬਹੁਤ ਤੇਜ਼ੀ ਨਾਲ ਵਾਧਾ ਕਰ ਰਹੇ ਹਾਂ। ਅਸੀਂ ਦੇਸ਼ 'ਚ ਹੋਣ ਵਾਲੇ ਬੀਮਾ ਖੇਤਰ ਦੇ ਵਿਸਤਾਰ ਦਾ ਲਾਭ ਲੈਣ ਲਈ ਤਿਆਰ ਹੈ।
ਚਿਟਫੰਡ ਕੰਪਨੀਆਂ ਤੋਂ ਨਿਪਟਣ ਲਈ ਬਣ ਰਹੀ ਪ੍ਰਭਾਵੀ ਪ੍ਰਣਾਲੀ : ਜੇਤਲੀ
NEXT STORY