ਨਵੀਂ ਦਿੱਲੀ-ਜੀਵਨ ਬੀਮਾ ਕੰਪਨੀਆਂ ਦੀ ਨਵੀਂ ਪਾਲਿਸੀ ਦੇ ਪ੍ਰੀਮੀਅਮ ਤੋਂ ਹੋਣ ਵਾਲੀ ਆਮਦਨ ਅਕਤੂਬਰ 'ਚ 15.3 ਫੀਸਦੀ ਵਧ ਕੇ 24,916.58 ਕਰੋੜ ਰੁਪਏ ਪਹੁੰਚ ਗਈ। ਇਹ ਜਾਣਕਾਰੀ ਜੀਵਨ ਬੀਮਾ ਪ੍ਰੀਸ਼ਦ ਦੇ ਅੰਕੜਿਆਂ ਤੋਂ ਮਿਲੀ ਹੈ। ਇੱਕ ਸਾਲ ਪਹਿਲਾਂ ਅਕਤੂਬਰ 2021 'ਚ ਸਾਰੇ 24 ਜੀਵਨ ਕੰਪਨੀਆਂ ਦੀ ਨਵੀਂ ਪ੍ਰੀਮੀਅਮ ਆਮਦਨ 21,606.25 ਕਰੋੜ ਰੁਪਏ ਸੀ।
ਜਨਤਕ ਖੇਤਰ ਦੀ ਇਕਮਾਤਰ ਅਤੇ ਸਭ ਤੋਂ ਵੱਡੀ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ.), ਦੀ ਪਿਛਲੇ ਮਹੀਨੇ ਨਵੀਂ ਪਾਲਿਸੀ ਦੇ ਪ੍ਰੀਮੀਅਮ ਨਾਲ ਆਮਦਨ 18 ਫੀਸਦੀ ਵਧ ਕੇ 15,920.13 ਕਰੋੜ ਰੁਪਏ ਰਹੀ ਹੈ। ਇੱਕ ਸਾਲ ਪਹਿਲਾਂ ਇਸੇ ਮਹੀਨੇ 'ਚ ਨਵੇਂ ਕਾਰੋਬਾਰ ਤੋਂ ਐੱਲ.ਆਈ.ਸੀ ਦੀ ਪ੍ਰੀਮੀਅਮ ਆਮਦਨ 13,500.78 ਕਰੋੜ ਰੁਪਏ ਸੀ।
ਬਾਕੀ 23 ਹੋਰ ਜੀਵਨ ਬੀਮਾ ਕੰਪਨੀਆਂ ਦੀ ਨਵੀਂ ਪਾਲਿਸੀ ਪ੍ਰੀਮੀਅਮ ਆਮਦਨ ਵੀ ਇਸ ਸਮੇਂ ਦੌਰਾਨ ਲਗਭਗ 11 ਫੀਸਦੀ ਵਧ ਕੇ 8,996.45 ਕਰੋੜ ਰੁਪਏ ਹੋ ਗਈ। ਇਕ ਸਾਲ ਪਹਿਲਾਂ ਦੀ ਸਮਾਨ ਮਿਆਦ 'ਚ ਇਹ 8,105.46 ਕਰੋੜ ਰੁਪਏ ਸੀ। ਅੰਕੜਿਆਂ ਦੇ ਅਨੁਸਾਰ ਚਾਲੂ ਵਿੱਤੀ ਸਾਲ ਦੇ ਪਹਿਲੇ ਛੇ ਮਹੀਨਿਆਂ (ਅਪ੍ਰੈਲ-ਅਕਤੂਬਰ) 'ਚ ਸਾਰੇ 24 ਬੀਮਾ ਕੰਪਨੀਆਂ ਦੀ ਨਵੇਂ ਕਾਰੋਬਾਰ ਨਾਲ ਹੋਣ ਵਾਲੀ ਪ੍ਰੀਮੀਅਮ ਆਮਦਨ 35 ਫੀਸਦੀ ਵਧ ਕੇ 2,06,893.51 ਕਰੋੜ ਰੁਪਏ ਹੋ ਗਈ ਹੈ। ਪਿਛਲੇ ਸਾਲ ਦੀ ਇਸੇ ਮਿਆਦ 'ਚ ਇਹ 1,53,588.14 ਕਰੋੜ ਰੁਪਏ ਸੀ।
ਬਾਸਮਤੀ ਚੌਲਾਂ ਵਿਚ ਮਿਲਾਵਟ ਨੂੰ ਲੈ ਕੇ ਸਰਕਾਰ ਹੋਈ ਸਖ਼ਤ, ਤੈਅ ਕੀਤੇ ਸ਼ੁੱਧਤਾ ਦੇ ਮਾਪਦੰਡ
NEXT STORY