ਮੁੰਬਈ - ਹਰਿਤ ਊਰਜਾ ਖੇਤਰ ਦੀ ਕੰਪਨੀ ਨੈਕਸਜੈੱਨ ਐਨਰਜੀਆ ਨੇ ਅਗਲੇ 10 ਸਾਲ ’ਚ ਦੇਸ਼ ’ਚ 5,000 ਗਰੀਨ ਡੀਜ਼ਲ ਅਤੇ ਕੰਪਰੈੱਸਡ ਬਾਇਓਗੈਸ (ਸੀ. ਬੀ. ਜੀ.) ਪੰਪ ਖੋਲ੍ਹਣ ਦੀ ਯੋਜਨਾ ਬਣਾਈ ਹੈ। ਕੰਪਨੀ ਇਸ ਲਈ 15,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।
ਨੋਇਡਾ ਸਥਿਤ ਕੰਪਨੀ ਨੇ ਹਾਲ ਹੀ ’ਚ ਉੱਤਰ ਪ੍ਰਦੇਸ਼ ਦੇ ਮਊ ਜ਼ਿਲੇ ’ਚ ਆਪਣੇ ਪਹਿਲੇ ਸੀ. ਬੀ. ਜੀ. ਪੰਪ ਦਾ ਉਦਘਾਟਨ ਕੀਤਾ, ਜੋ ਸਵੱਛ ਊਰਜਾ ਖੇਤਰ ’ਚ ਇੰਜੀਨੀਅਰਿੰਗ, ਖਰੀਦ ਅਤੇ ਨਿਰਮਾਣ (ਈ. ਪੀ. ਸੀ.) ਸੇਵਾਵਾਂ ਨੂੰ ਬੜ੍ਹਾਵਾ ਦੇਣ ਦੀ ਉਸ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਨੈਕਸਜੈੱਨ ਐਨਰਜੀਆ ਦੇ ਚੇਅਰਮੈਨ ਪਿਊਸ਼ ਦਿਵੇਦੀ ਨੇ ਕਿਹਾ ਕਿ ਇਸ ਪਹਿਲ ਨਾਲ ਲੱਗਭੱਗ 5,000 ਨਵੇਂ ਉਦਮੀ ਤਿਆਰ ਹੋਣਗੇ ਅਤੇ 10 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਪ੍ਰਤੱਖ ਅਤੇ ਅਪ੍ਰਤੱਖ ਰੂਪ ਨਾਲ ਰੋਜ਼ਗਾਰ ਮਿਲੇਗਾ।
ਪੰਜਾਬ ਐਂਡ ਸਿੰਧ ਬੈਂਕ ਦੀ ਚਾਲੂ ਵਿੱਤੀ ਸਾਲ ’ਚ 100 ਨਵੀਆਂ ਬ੍ਰਾਂਚਾਂ ਖੋਲ੍ਹਣ ਦੀ ਯੋਜਨਾ
NEXT STORY