ਕੋਲਕਾਤਾ — ਨਿਕੋ ਕਾਰਪੋਰੇਸ਼ਨ ਦੀ ਜਾਇਦਾਦ ਦੀ ਇਕਮੁਸ਼ਤ ਸੰਪਤੀ ਲਈ ਜਾਰੀ ਟੈਂਡਰ 'ਚ ਕਿਸੇ ਨੇ ਵੀ ਦਿਲਚਸਪੀ ਨਹੀਂ ਦਿਖਾਈ। ਰਾਸ਼ਟਰੀ ਕੰਪਨੀ ਲਾਅ ਟ੍ਰਿਬਿਊਨਲ ਦੀ ਕੋਲਕਾਤਾ ਪੀਠ ਨੇ ਕੰਪਨੀ ਨੂੰ ਵੇਚਣ ਦੇ ਹੁਕਮ ਦਿੱਤੇ ਹਨ।
ਨਿਕੋ ਕਾਰਪੋਰੇਸ਼ਨ ਦੇ ਵਿਨੋਦ ਕੋਠਾਰੀ ਨੇ ਇਸ ਸੰਬੰਧ ਵਿਚ ਈ-ਮੇਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਕ ਮੁਸ਼ਤ ਵਿਕਰੀ ਵਿਚ ਕਿਸੇ ਦੀ ਦਿਲਚਸਪੀ ਨਾ ਹੋਣ ਕਾਰਨ ਹੁਣ ਇਸਨੂੰ ਟੁਕੜਿਆਂ ਵਿਚ ਵੇਚਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਲਈ ਸੰਭਾਵਤ ਤੌਰ 'ਤੇ ਯੋਗ ਬੋਲੀ ਯੋਗਤਾ ਲਈ ਦੁਬਾਰਾ ਸੱਦਾ ਦਿੱਤਾ ਜਾਵੇਗਾ ਅਤੇ ਦੁਬਾਰਾ ਤੋਂ ਜਾਇਦਾਦ ਦੀ ਆਨ ਲਾਈਨ ਵਿਕਰੀ ਕੀਤੀ ਜਾਵੇਗੀ। ਐੱਨ.ਸੀ.ਐੱਲ.ਟੀ. 'ਚ ਦਿਵਾਲਾ ਅਤੇ ਕਰਜ਼ਾ ਵਾਪਸ ਕਰਨ ਵਿਚ ਅਸਮਰੱਥ ਹੋਣ ਤੋਂ ਬਾਅਦ ਕੰਪਨੀ ਦੀ ਜਾਇਦਾਦ ਵੇਚਣ ਦਾ ਫੈਸਲਾ ਕੀਤਾ ਗਿਆ ਸੀ।
ਵਿਕਰੀ ਲਈ ਸੂਚੀਬੱਧ ਜਾਇਦਾਦਾਂ 'ਚ ਪੱਛਮੀ ਬੰਗਾਲ ਦੇ ਸ਼ਿਆਮਨਗਰ ਅਤੇ ਓਡੀਸ਼ਾ ਦੇ ਬਾਰੀਪਾੜਾ ਸਥਿਤ ਨਿਰਮਾਣ ਅਧੀਨ ਪਲਾਂਟ, ਕੋਲਕਾਤਾ ਅਤੇ ਮੁੰਬਈ ਦੇ ਵਿਖਰੌਲੀ 'ਚ ਸਥਿਤ ਨਿਕੋ ਸਮੂਹ ਦੇ ਮੁੱਖ ਦਫਤਰ, ਮੁੰਬਈ ਸਥਿਤ ਗੈਸਟ ਹਾਊਸ ਅਤੇ ਕੁਝ ਹੋਰ ਨਿਵੇਸ਼ ਵੀ ਸ਼ਾਮਲ ਹੈ। ਕੰਪਨੀ ਨੂੰ ਇਲਾਹਾਬਾਦ ਬੈਂਕ, ਸਟੇਟ ਬੈਂਕ ਅਤੇ ਕੇਨਰਾ ਬੈਂਕ ਨੇ ਲੋਨ ਦਿੱਤਾ ਸੀ। ਕੰਪਨੀ 'ਤੇ 290 ਕਰੋੜ ਦਾ ਬਕਾਇਆ ਹੈ।
ਪੋਸਟ ਆਫਿਸ ਅਕਾਊਂਟਸ ਹੋਣਗੇ ਡਿਜੀਟਲ, ਬਣੇਗਾ ਸਭ ਤੋਂ ਵੱਡਾ ਨੈੱਟਵਰਕ
NEXT STORY