ਨਵੀਂ ਦਿੱਲੀ (ਭਾਸ਼ਾ) – ਸਰਕਾਰ ਨੇ ਲੋਕ ਭਵਿੱਖ ਨਿਧੀ (ਪੀ. ਪੀ. ਐੱਫ.) ਅਤੇ ਰਾਸ਼ਟਰੀ ਬੱਚਤ ਸਰਟੀਫਿਕੇਟ (ਐੱਨ. ਐੱਸ. ਸੀ.) ਵਰਗੀਆਂ ਛੋਟੀਆਂ ਬੱਚਤ ਯੋਜਨਾਵਾਂ ’ਤੇ 2021-22 ਦੀ ਤੀਜੀ ਤਿਮਾਹੀ ਲਈ ਵਿਆਜ ਦਰ ’ਚ ਕੋਈ ਬਦਲਾਅ ਨਹੀਂ ਕੀਤਾ। ਕੋਵਿਡ-19 ਮਹਾਮਾਰੀ ਅਤੇ ਮਹਿੰਗਾਈ ਦਰ ’ਚ ਵਾਧੇ ਦਰਮਿਆਨ ਇਹ ਫੈਸਲਾ ਕੀਤਾ ਗਿਆ।
ਪੀ. ਪੀ. ਐੱਫ. ਅਤੇ ਐੱਨ. ਐੱਸ. ਸੀ. ’ਤੇ ਸਾਲਾਨਾ ਵਿਆਜ ਦਰ ਕ੍ਰਮਵਾਰ : 7.1 ਫੀਸਦੀ ਅਤੇ 6.8 ਫੀਸਦੀ ਬਣੀ ਰਹੇਗੀ। ਵਿੱਤ ਮੰਤਰਾਲਾ ਨੇ ਇਕ ਨੋਟੀਫਿਕੇਸ਼ਨ ’ਚ ਕਿਹਾ ਕਿ ਵੱਖ-ਵੱਖ ਛੋਟੀਆਂ ਬੱਚਤ ਯੋਜਨਾਵਾਂ ’ਤੇ ਵਿਆਜ ਦੀਆਂ ਦਰਾਂ 2021-22 ਦੀ ਤੀਜੀ ਤਿਮਾਹੀ (1 ਅਕਤੂਬਰ ਤੋਂ 31 ਦਸੰਬਰ) ਲਈ ਜਿਉਂ ਦੀਆਂ ਤਿਉਂ ਰਹਿਣਗੀਆਂ।
ਇਹ ਵੀ ਪੜ੍ਹੋ : ਕੀ 1000 ਰੁਪਏ 'ਚ ਮਿਲੇਗਾ ਗੈਸ ਸਿਲੰਡਰ? ਜਾਣੋ ਕੀ ਹੈ ਸਰਕਾਰ ਦਾ ਅਗਲਾ ਪਲਾਨ
ਵਿਸ਼ਲੇਸ਼ਕਾਂ ਮੁਤਾਬਕ ਵਿਆਜ ਦਰਾਂ ਨੂੰ ਜਿਉਂ ਦੀਆਂ ਤਿਉਂ ਰੱਖਣ ਦੇ ਫੈਸਲੇ ਪਿੱਛੇ ਉੱਤਰ ਪ੍ਰਦੇਸ਼ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਇਕ ਪ੍ਰਮੁੱਖ ਕਾਰਨ ਹੋ ਸਕਦਾ ਹੈ। ਪੱਛਮੀ ਬੰਗਾਲ ਤੋਂ ਬਾਅਦ ਉੱਤਰ ਪ੍ਰਦੇਸ਼ ਛੋਟੀਆਂ ਬੱਚਤ ਯੋਜਨਾਵਾਂ ’ਚ ਸਭ ਤੋਂ ਵੱਧ ਯੋਗਦਾਨ ਕਰਨ ਵਾਲਾ ਸੂਬਾ ਹੈ। ਛੋਟੀਆਂ ਬੱਚਤ ਯੋਜਨਾਵਾਂ ’ਤੇ ਵਿਆਜ ਦਰਾਂ ਨੂੰ ਤਿਮਾਹੀ ਆਧਾਰ ’ਤੇ ਨੋਟੀਫਾਈ ਕੀਤਾ ਜਾਂਦਾ ਹੈ। ਇਕ ਸਾਲ ਦੇ ਫਿਕਸਡ ਡਿਪਾਜ਼ਿਟ ’ਤੇ ਵਿਆਜ 5.5 ਫੀਸਦੀ ਬਣਿਆ ਰਹੇਗਾ ਜਦ ਕਿ ਲੜਕੀਆਂ ਲਈ ਸ਼ੁਰੂ ਕੀਤੀ ਗਈ ਬੱਚਤ ਯੋਜਨਾ ਸੁਕੰਨਿਆ ਸਮਰਿਧੀ ਯੋਜਨਾ ਖਾਤੇ ’ਤੇ ਵਿਆਜ ਪਹਿਲਾਂ ਵਾਂਗ 7.6 ਫੀਸਦੀ ਮਿਲੇਗਾ। 5 ਸਾਲ ਦੀ ਸੀਨੀਅ ਨਾਗਰਿਕ ਬੱਚਤ ਯੋਜਨਾ ’ਤੇ ਵਿਆਜ ਦਰ 7.4 ਫੀਸਦੀ ’ਤੇ ਬਰਕਰਾਰ ਰੱਖੀ ਗਈ ਹੈ। ਉੱਥੇ ਹੀ ਸੀਨੀਅਰ ਸਿਟੀਜ਼ਨ ਬੱਚਤ ਯੋਜਨਾ ਦੇ ਤਹਿਤ ਵਿਆਜ ਤਿਮਾਹੀ ਆਧਾਰ ’ਤੇ ਦਿੱਤਾ ਜਾਂਦਾ ਹੈ। ਬੱਚਤ ਜਮ੍ਹਾ ’ਤੇ ਵਿਆਜ 4 ਫੀਸਦੀ ਮਿਲਦਾ ਰਹੇਗਾ। ਇਕ ਸਾਲ ਤੋਂ ਪੰਜ ਸਾਲ ਲਈ ਫਿਕਸਡ ਡਿਪਾਜ਼ਿਟ ’ਤੇ ਵਿਆਜ ਦਰ 5.5 ਤੋਂ 6.7 ਫੀਸਦੀ ਹੋਣਗੀਆਂ ਜਦ ਕਿ ਪੰਜ ਸਾਲਾਂ ਦੀ ਜਮ੍ਹਾ ਰਾਸ਼ੀ ’ਤੇ ਵਿਆਜ 5.8 ਫੀਸਦੀ ਦਿੱਤਾ ਜਾਏਗਾ।
ਇਹ ਵੀ ਪੜ੍ਹੋ : ਪ੍ਰਾਈਵੇਟ ਨੌਕਰੀਆਂ ਕਰਨ ਵਾਲਿਆਂ ਲਈ ਖੁਸ਼ਖਬਰੀ, ਅਗਲੇ ਸਾਲ ਤਨਖਾਹ ਵਿੱਚ ਹੋਵੇਗਾ ਇੰਨਾ ਵਾਧਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਟਮਾਟਰ ਨੇ ਦਿਖਾਏ ‘ਤੇਵਰ’, 35 ਰੁਪਏ ਪ੍ਰਤੀ ਕਿਲੋ ਪਹੁੰਚੇ ਰੇਟ
NEXT STORY