ਨਵੀਂ ਦਿੱਲੀ — ਦੇਸ਼ ਵਿਚ ਹਰ ਸਾਲ ਪਿਆਜ਼ ਦੀਆਂ ਦੀਆਂ ਕੀਮਤਾਂ ਵਧਣ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਹੁਣ ਦੇਸ਼ 'ਚ ਪਿਆਜ਼ ਦੀ ਬਰਬਾਦੀ ਵੀ ਰੁਕੇਗੀ ਅਤੇ ਕੋਈ ਘਾਟ ਵੀ ਨਹੀਂ ਰਹੇਗੀ। ਦੇਸ਼ ਦੀ ਮਸ਼ਹੂਰ ਸਟੀਲ ਕੰਪਨੀ ਟਾਟਾ ਸਟੀਲ ਪਿਆਜ਼ ਭੰਡਾਰਨ ਲਈ ਇਕ ਨਵਾਂ ਢੰਗ ਲੈ ਕੇ ਸਾਹਮਣੇ ਆਈ ਹੈ। ਟਾਟਾ ਸਟੀਲ ਦੇ ਕੰਸਟਰੱਕਸ਼ਨ ਸਲਿਊਸ਼ਨ ਬ੍ਰਾਂਡ ਨੇਸਟ-ਇਨ ਨੇ ਪਿਆਜ਼ ਭੰਡਾਰਨ ਲਈ ਐਗਰੋਨੇਸਟ(Agronest) ਲਾਂਚ ਕੀਤਾ ਹੈ ਜਿਸਦਾ ਉਦੇਸ਼ ਪਿਆਜ਼ ਦੀ ਬਰਬਾਦੀ ਨੂੰ ਮੌਜੂਦਾ ਪੱਧਰ ਤੋਂ ਘੱਟ ਕਰਨਾ ਹੈ। ਨੇਸਟ-ਇਨ ਅਤੇ ਇਨੋਵੈਂਟ ਟੀਮਾਂ ਨੇ ਐਗਰੋਨੇਸਟ ਵਿਕਸਤ ਕੀਤਾ ਹੈ। ਇਹ ਇੱਕ ਢਾਂਚਾਗਤ ਡਿਜ਼ਾਇਨ ਦੇ ਨਾਲ ਇੱਕ ਵੇਅਰਹਾਊਸ ਸਲਿਊਸ਼ਨ ਪ੍ਰਦਾਨ ਕਰਦਾ ਹੈ ਜੋ ਹਵਾ ਦੇ ਪ੍ਰਵਾਹ ਵਿਚ ਸੁਧਾਰ ਕਰਦਾ ਹੈ।
ਇਹ ਵੀ ਦੇਖੋ : ਵੱਡੀ ਖ਼ਬਰ- ਸੁਪਰੀਮ ਕੋਰਟ ਨੇ ਅਗਲੇ ਹੁਕਮਾਂ ਤੱਕ BS-4 ਵਾਹਨਾਂ ਦੀ ਰਜਿਸਟਰੀ 'ਤੇ ਲਗਾਈ ਪਾਬੰਦੀ
ਨਵਾਂ ਗੁਦਾਮ ਆਕਾਰ 'ਚ ਵੱਡਾ ਹੈ ਅਤੇ ਪਿਆਜ਼ ਦੇ ਲੰਬੇ ਸਮੇਂ ਤੱਕ ਸੁਰੱਖਿਅਤ ਭੰਡਾਰਨ ਲਈ ਢੁਕਵਾਂ ਹੈ। ਇਹ ਘੱਟ ਕੀਮਤ 'ਤੇ ਫਸਲਾਂ ਦੇ ਘੱਟ ਤੋਂ ਘੱਟ ਨੁਕਸਾਨ ਨੂੰ ਯਕੀਨੀ ਬਣਾਉਂਦਾ ਹੈ। ਤਾਪਮਾਨ, ਨਮੀ ਅਤੇ ਗੈਸ ਦੀ ਨਿਗਰਾਨੀ ਕਰਨ ਲਈ ਗੋਦਾਮ ਵਿਚ ਸੈਂਸਰ ਲਗਾਏ ਗਏ ਹਨ ਤਾਂ ਜੋ ਸਟਾਕ ਦੇ ਖ਼ਰਾਬ ਹੋਣ ਦਾ ਪਤਾ ਲਗਾਇਆ ਜਾ ਸਕੇ।
ਇਹ ਵੀ ਦੇਖੋ : ਇਸ ਸਾਲ ਤੋਂ ਤੁਹਾਨੂੰ ਅਜਿਹੀ ਆਮਦਨ 'ਤੇ ਵੀ ਦੇਣਾ ਹੋਵੇਗਾ ਟੈਕਸ, ਜਾਣੋ ਨਵੀਂਆਂ ਦਰਾਂ ਬਾਰੇ
ਸਮਾਰਟ ਵੇਅਰਹਾਊਸ ਨੂੰ ਵਿਗਿਆਨ, ਨਵੀਨਤਮ ਖੋਜ ਅਤੇ ਤਕਨਾਲੋਜੀ ਦੀ ਵਰਤੋਂ ਕਰਦਿਆਂ ਬਣਾਇਆ ਗਿਆ ਹੈ। ਵਿਗਿਆਨਕ ਭੰਡਾਰਨ ਪ੍ਰਣਾਲੀ ਦੀ ਘਾਟ, ਮਾੜੇ ਡਿਜ਼ਾਈਨ ਅਤੇ ਸਮੱਗਰੀ ਦੀ ਵਰਤੋਂ ਕਾਰਨ 40% ਪਿਆਜ਼ ਗੁਦਾਮ ਵਿਚ ਖਰਾਬ ਹੋ ਜਾਂਦਾ ਹੈ। ਅਸਮਾਨੀ ਮੌਸਮ ਅਤੇ ਮੌਸਮ ਵਿਚ ਤਬਦੀਲੀ ਦੇ ਕਾਰਨ ਵੱਡੇ ਪੱਧਰ 'ਤੇ ਪਿਆਜ਼ ਦੇ ਉਤਪਾਦਨ ਲਈ ਸਿਹਤਮੰਦ ਵਾਤਾਵਰਣ ਬਣਾਈ ਰੱਖਣ ਦੇ ਨਾਲ ਆਵਾਜਾਈ ਵਿਚ ਮੁਸ਼ਕਲ ਹੋਣ ਦੇ ਇਲਾਵਾ ਕਿਸਾਨਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਦੇਖੋ : ਵੱਡੀ ਖ਼ਬਰ- ਸੁਪਰੀਮ ਕੋਰਟ ਨੇ ਅਗਲੇ ਹੁਕਮਾਂ ਤੱਕ BS-4 ਵਾਹਨਾਂ ਦੀ ਰਜਿਸਟਰੀ 'ਤੇ ਲਗਾਈ ਪਾਬੰਦੀ
ਆਸਟ੍ਰੇਲੀਆ 'ਚ ਸਮਾਚਾਰ ਸਮੱਗਰੀ ਲਈ ਗੂਗਲ ਤੇ ਫੇਸਬੁੱਕ ਨੂੰ ਕਰਨਾ ਪੈ ਸਕਦੈ ਭੁਗਤਾਨ
NEXT STORY