ਬਿਜ਼ਨੈੱਸ ਡੈਸਕ–ਕੱਚੇ ਦੁੱਧ ਅਤੇ ਚਾਰੇ ਦੀ ਮੰਗ-ਸਪਲਾਈ ’ਚ ਅਸੰਤੁਲਨ ਹੋਣ ਕਾਰਣ ਦੁੱਧ ਦੀਆਂ ਉੱਚੀਆਂ ਕੀਮਤਾਂ ਅਕਤੂਬਰ ਤੱਕ ਬਣੇ ਰਹਿਣ ਦੀ ਸੰਭਾਵਨਾ ਹੈ। ਮਦਰ ਡੇਅਰੀ ਦੇ ਮੈਨੇਜਿੰਗ ਡਾਇਰੈਕਟਰ ਮਨੀਸ਼ ਬੰਦਲਿਸ਼ ਦੀ ਮੰਨੀਏ ਤਾਂ ਉਹ ਕਹਿੰਦੇ ਹਨ ਕਿ ਡੇਅਰੀ ਖੇਤਰ ’ਚ ਕਿਸੇ ਵੀ ਗੜਬੜੀ ਨੂੰ ਆਮ ਹੋਣ ’ਚ ਦੋ-ਤਿੰਨ ਸਾਲ ਲੱਗ ਜਾਂਦੇ ਹਨ।
ਇਹ ਵੀ ਪੜ੍ਹੋ-ਗ੍ਰਮੀਣ ਭਾਰਤ ’ਚ ਇਸ ਸਾਲ 9.25 ਲੱਖ ਟਰੈਕਟਰ ਵਿਕਰੀ ਦਾ ਅਨੁਮਾਨ : ਮਹਿੰਦਰਾ ਐਂਡ ਮਹਿੰਦਰਾ
ਮੀਡੀਆ ਨੂੰ ਦਿੱਤੀ ਇਕ ਇੰਟਰਵਿਊ ’ਚ ਉਨ੍ਹਾਂ ਨੇ ਕਿਹਾ ਕਿ 2022-23 ’ਚ ਕੋਵਿਡ ਤੋਂ ਬਾਅਦ ਡੇਅਰੀ ਸੈਕਟਰ ’ਚ ਖਪਤ ਮਜ਼ਬੂਤ ਰਹੀ ਹੈ। ਗਰਮੀਆਂ ’ਚ ਦਹੀ, ਲੱਸੀ ਅਤੇ ਆਈਸਕ੍ਰੀਮ ਵਰਗੇ ਉਤਪਾਦਾਂ ਸਮੇਤ ਦੁੱਧ ਦੀਆਂ ਸ਼੍ਰੇਣੀਆਂ ਦੀ ਖਪਤ ’ਚ ਵਾਧਾ ਹੋਇਆ ਹੈ। ਗਰਮੀ ਦੇ ਉਤਪਾਦਾਂ ਦੀ ਖਪਤ ਵਧੇਰੇ ਸੀ। ਕੋਵਿਡ ਕਾਲ ਨਾਲ ਤੁਲਣਾ ਕਰੀਏ ਤਾਂ ਦੁੱਧ ਤੋਂ ਬਣੇ ਉਤਪਾਦਾਂ ਦੀ ਗ੍ਰੋਥ 100 ਫੀਸਦੀ ਤੋਂ ਵੱਧ ਰਹੀ ਹੈ।
ਇਹ ਵੀ ਪੜ੍ਹੋ- ਅਮੀਰਾਂ ਦੀ ਲਿਸਟ 'ਚ 25ਵੇਂ ਨੰਬਰ ’ਤੇ ਪਹੁੰਚੇ ਗੌਤਮ ਅਡਾਨੀ
ਆਈਸਕ੍ਰੀਮ ਦੀ ਵਿਕਰੀ ’ਚ 65 ਫੀਸਦੀ ਦਾ ਵਾਧਾ
ਆਈਸਕ੍ਰੀਮ ਵਰਗੀਆਂ ਸ਼੍ਰੇਣੀਆਂ ’ਚ ਵਿਕਰੀ ’ਚ ਲਗਭਗ 65 ਫੀਸਦੀ ਦਾ ਵਾਧਾ ਹੋਇਆ ਹੈ। ਅਪ੍ਰੈਲ 2022 ਤੋਂ ਜਨਵਰੀ 2023 ਤੱਕ ਪਾਲੀਪੈਕ ਦਹੀ ’ਚ ਪਿਛਲੇ ਵਿੱਤੀ ਸਾਲ ਦੀ ਤੁਲਣਾ ’ਚ 35 ਫੀਸਦੀ ਅਤੇ ਪਨੀਰ ’ਚ ਲਗਭਗ 20 ਫੀਸਦੀ ਦਾ ਵਾਧਾ ਹੋਇਆ ਹੈ। ਹੋਰ ਸ਼੍ਰੇਣੀਆਂ ਜਿਵੇਂ ਡੇਅਰੀ ਪੀਣ ਵਾਲੇ ਪਦਾਰਥ, ਲੰਬੀ ਸ਼ੈਲਫ-ਲਾਈਫ ਵਾਲੇ ਪ੍ਰਮੁੱਖ ਉਤਪਾਦ ਅਤੇ ਘਿਓ ’ਚ ਦੋਹਰੇ ਅੰਕਾਂ ਦਾ ਵਾਧਾ ਦੇਖਿਆ ਜਾ ਰਿਹਾ ਹੈ। ਹਾਲਾਂਕਿ ਦੁੱਧ ਆਮ ਤੌਰ ’ਤੇ 20-30 ਫੀਸਦੀ ਦੀ ਦਰ ਨਾਲ ਨਹੀਂ ਵਧਦਾ ਹੈ। ਮਨੀਸ਼ ਬੰਦਲਿਸ਼ ਦਾ ਕਹਿਣਾ ਹੈ ਕਿ ਮਦਰ ਡੇਅਰੀ ਆਈਸਕ੍ਰੀਮ ਕੈਟਾਗਰੀ ’ਚ ਕਈ ਨਵੇਂ ਆਫਰਸ ਤੋਂ ਇਲਾਵਾ ਆਰ. ਟੀ. ਈ. ਕਸਟਰਡ ਵੀ ਲਾਂਚ ਕਰੇਗੀ। ਪਨੀਰ ਅਤੇ ਦੁੱਧ ਵਰਗੇ ਪਦਾਰਥਾਂ ਦੀਆਂ ਮੌਜੂਦਾ ਸ਼੍ਰੇਣੀਆਂ ਨੂੰ ਮਜ਼ਬੂਤ ਕਰਨ ਦੀ ਵੀ ਯੋਜਨਾ ਹੈ।
ਇਹ ਵੀ ਪੜ੍ਹੋ-ਐਮਾਜ਼ੋਨ ਨੇ ਖ਼ਤਮ ਕੀਤਾ ਵਰਕ ਫਰਾਮ ਹੋਮ ਦਾ ਟ੍ਰੈਂਡ, ਹਫ਼ਤੇ 'ਚ ਇੰਨੇ ਦਿਨ ਦਫ਼ਤਰ ਆਉਣਗੇ ਕਰਮਚਾਰੀ
ਉਦਯੋਗ ’ਚ ਸਪਲਾਈ-ਮੰਗ ਦਾ ਅਸੰਤੁਲਨ ਕਿਉਂ ਹੈ?
ਮਦਰ ਡੇਅਰੀ ਦੇ ਮੈਨੇਜਿੰਗ ਡਾਇਰੈਕਟਰ ਦਾ ਕਹਿਣਾ ਹੈ ਕਿ ਪਿਛਲੇ ਇਕ-ਦੋ ਸਾਲਾਂ ਤੋਂ ਨਵੇਂ ਪਸ਼ੂ ਪਾਲਣ ’ਚ ਨਿਵੇਸ਼ ਨਹੀਂ ਹੋਇਆ ਹੈ। ਨਕਲੀ ਗਰਭਧਾਰਣ ਵਰਗੀਆਂ ਗਤੀਵਿਧੀਆਂ ਨਿਯਮਿਤ ਤੌਰ ’ਤੇ ਚਲਦੀਆਂ ਰਹਿਣੀਆਂ ਚਾਹੀਦੀਆਂ ਹਨ ਪਰ ਕੋਵਿਡ ਨੇ ਘੱਟ ਤੋਂ ਘੱਟ ਇਕ ਸਾਲ ਲਈ ਅਜਿਹੀਆਂ ਸਾਰੀਆਂ ਗਤੀਵਿਧੀਆਂ ’ਤੇ ਰੋਕ ਲਗਾ ਦਿੱਤੀ ਸੀ। ਇਸ ਕਾਰਣ ਕਿਸਾਨਾਂ ਸਮੇਤ ਹਰ ਕੋਈ ਪੀੜਤ ਸੀ। ਦੂਜਾ ਕਾਰਣ ਮੌਸਮ ਦੀ ਸਥਿਤੀ ਅਤੇ ਚਾਰੇ ਦੀ ਘਾਟ ਸੀ। ਚਾਰ ਦੀਆਂ ਕੀਮਤਾਂ ਲਗਭਗ ਤਿੰਨ ਗੁਣ ਵਧ ਗਈਆਂ ਹਨ, ਜਿਸ ਨਾਲ ਕਿਸਾਨਾਂ ਲਈ ਉਤਪਾਦਨ ਲਾਗਤ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਨਾਲ ਹੀ, ਜਿਵੇਂ-ਜਿਵੇਂ ਮੰਗ ਵਧੀ, ਜ਼ਿਆਦਾਤਰ ਕੰਪਨੀਆਂ ਨੇ ਵੱਡੀ ਮਾਤਰਾ ’ਚ ਦੁੱਧ ਦੀ ਖਰੀਦ ਕੀਤੀ ਅਤੇ ਇਸ ਲਈ ਮੰਗ-ਸਪਲਾਈ ਦਾ ਫਰਕ ਅਸੰਤੁਲਿਤ ਹੋ ਗਿਆ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
EPFO ਨੇ ਕਰਮਚਾਰੀ ਪੈਨਸ਼ਨ ਯੋਜਨਾ ਦੇ ਤਹਿਤ ਵਧੇਰੇ ਪੈਨਸ਼ਨ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਕੀਤੀ ਸ਼ੁਰੂ
NEXT STORY