ਨਵੀਂ ਦਿੱਲੀ— HMD ਗਲੋਬਲ ਨੇ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਮੰਗਲਵਾਰ ਨੂੰ ਭਾਰਤ 'ਚ 4 ਨਵੇਂ ਫੋਨ ਲਾਂਚ ਕੀਤੇ ਹਨ। ਇਹ ਚਾਰ ਨਵੇਂ ਫੋਨ ਨੋਕੀਆ ਸੀ-3, ਨੋਕੀਆ-5.3, ਨੋਕੀਆ-125 ਅਤੇ ਨੋਕੀਆ-150 ਹਨ।

17 ਸਤੰਬਰ ਤੋਂ ਨੋਕੀਆ ਸੀ-3 ਦੋ ਮਾਡਲਾਂ 2-ਜੀਬੀ ਰੈਮ ਤੇ 16 ਜੀਬੀ ਸਟੋਰਜ ਅਤੇ 3-ਜੀਬੀ ਰੈਮ ਤੇ 32 ਜੀਬੀ ਸਟੋਰਜ ਨਾਲ ਉਪਲਬਧ ਹੋਵੇਗਾ। ਇਨ੍ਹਾਂ ਦੀ ਕੀਮਤ ਕ੍ਰਮਵਾਰ 7,499 ਅਤੇ 8,999 ਹੋਵੇਗੀ। ਇਨ੍ਹਾਂ ਚਾਰਾਂ 'ਚੋਂ ਦੋ ਸਮਾਰਟ ਫੋਨ ਅਤੇ ਦੋ ਫੀਚਰ ਫੋਨ ਹਨ। ਨੋਕੀਆ-125 ਤੇ ਨੋਕੀਆ-150 ਫੀਚਰ ਫੋਨ ਹਨ
ਉੱਥੇ ਹੀ, 1 ਸਤੰਬਰ ਤੋਂ ਨੋਕੀਆ 5.3 ਡੱਬਲ ਸਿਮ ਸਮਾਰਟ ਫੋਨ 4-ਜੀਬੀ ਰੈਮ ਤੇ 64 ਜੀਬੀ ਸਟੋਰਜ ਨਾਲ 13,999 ਰੁਪਏ ਅਤੇ 6-ਜੀਬੀ ਰੈਮ ਤੇ 64 ਜੀਬੀ ਸਟੋਰਜ ਨਾਲ 15,499 ਰੁਪਏ 'ਚ ਉਪਲਬਧ ਹੋਵੇਗਾ। ਕੰਪਨੀ ਨੇ ਕਿਹਾ ਕਿ ਨੋਕੀਆ 5.3 ਖਰੀਦਣ ਵਾਲੇ ਜੀਓ ਗਾਹਕਾਂ ਨੂੰ 349 ਰੁਪਏ ਦੇ ਪਲਾਨ 'ਤੇ 4,000 ਰੁਪਏ ਦਾ ਫਾਇਦਾ ਮਿਲੇਗਾ, ਜਿਸ 'ਚ ਜਿਓ ਤੋਂ 2000 ਰੁਪਏ ਦਾ ਤਤਕਾਲ ਕੈਸ਼ਬੈਕ ਅਤੇ ਭਾਈਵਾਲਾਂ ਤੋਂ 2,000 ਰੁਪਏ ਦੇ ਵਾਊਚਰ ਸ਼ਾਮਲ ਹਨ।
ਇਸ ਤੋਂ ਇਲਾਵਾ 25 ਅਗਸਤ ਤੋਂ ਨੋਕੀਆ-150 ਫੀਚਰ ਫੋਨ 2,299 ਰੁਪਏ ਅਤੇ ਨੋਕੀਆ-125 1,999 ਰੁਪਏ 'ਚ ਉਪਲਬਧ ਕਰਾਏ ਗਏ ਹਨ।
ਵਿਸ਼ਵ ਦੀ ਮੋਹਰੀ ਹੀਰਾ ਕੰਪਨੀ ਨੇ ਕੀਮਤਾਂ 'ਚ ਕੀਤੀ 10 ਫੀਸਦੀ ਕਟੌਤੀ
NEXT STORY