ਧਰਮਸ਼ਾਲਾ (ਤਨੁਜ)– ਹੈਲਥ ਇੰਸ਼ੋਰੈਂਸ ਹੋਣ ਦੇ ਬਾਵਜੂਦ ਇਲਾਜ ’ਤੇ ਖ਼ਰਚ ਹੋਣ ਵਾਲੀ ਰਕਮ ਦਾ ਭੁਗਤਾਨ ਨਾ ਦੇਣ ’ਤੇ ਮੈਕਸ ਬੂਪਾ ਇੰਸ਼ੋਰੈਂਸ ਕੰਪਨੀ ਨੂੰ ਵੱਡਾ ਝਟਕਾ ਲੱਗਾ ਹੈ। ਇਸ ਮਾਮਲੇ ਦੇ ਸਬੰਧ ਵਿਚ ਹੁਣ ਮੈਕਸ ਬੂਪਾ ਇੰਸ਼ੋਰੈਂਸ ਕੰਪਨੀ ਨੂੰ 5,29,308 ਰੁਪਏ ਦੀ ਰਕਮ ਖਪਤਕਾਰ ਨੂੰ ਦੇਣੀ ਹੋਵੇਗੀ। ਇਸ ਦੇ ਨਾਲ ਹੀ ਮੁਆਵਜ਼ਾ ਅਤੇ ਅਦਾਲਤੀ ਖਰਚਾ ਵੀ ਦੇਣ ਨੂੰ ਵੀ ਕਿਹਾ ਗਿਆ ਹੈ।
ਇਹ ਵੀ ਪੜ੍ਹੋ - ਸੋਨਾ-ਚਾਂਦੀ ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, ਡਿੱਗੀਆਂ ਕੀਮਤਾਂ, ਜਾਣੋ ਅੱਜ ਦੇ ਤਾਜ਼ਾ ਭਾਅ
ਕੀ ਹੈ ਫ਼ੈਸਲਾ
ਜ਼ਿਲ੍ਹਾ ਖਪਤਕਾਰ ਕਮਿਸ਼ਨ ਦੇ ਸਾਹਮਣੇ ਰੋਹਿਤ ਵਤਸ ਵਾਸੀ ਸਿੱਧਬਾੜੀ (ਧਰਮਸ਼ਾਲਾ) ਨੇ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਕਿਹਾ ਕਿ ਉਸ ਨੇ ਮੈਕਸ ਬੂਪਾ ਹੈਲਥ ਇੰਸ਼ੋਰੈਂਸ ਕੰਪਨੀ ਤੋਂ ਸਿਹਤ ਬੀਮਾ ਕਰਵਾਇਆ ਸੀ, ਜਿਸ ਵਿਚ ਪਰਿਵਾਰ ਦੇ ਮੈਂਬਰ ਕਵਰ ਸਨ। ਉਨ੍ਹਾਂ ਨੇ ਸਾਰੇ ਪ੍ਰੀਮੀਅਮ ਵੀ ਭਰੇ ਸਨ। ਹੈਲਥ ਇੰਸ਼ੋਰੈਂਸ 15 ਮਾਰਚ 2017 ਨੂੰ ਲਈ ਗਈ ਸੀ, ਜੋ 14 ਮਾਰਚ 2022 ਤੱਕ ਵੈਲਿਡ ਸੀ। ਇਸ ਦੌਰਾਨ ਸ਼ਿਕਾਇਤਕਰਤਾ 21 ਅਪ੍ਰੈਲ 2021 ਤੋਂ 27 ਮਈ 2021 ਤੱਕ ਕੋਵਿਡ-19 ਦੇ ਮਾਮਲੇ ਵਿਚ ਨੋਇਡਾ ਸਥਿਤ ਇਕ ਹਸਪਤਾਲ ਵਿਚ ਇਲਾਜ ਅਧੀਨ ਰਹੇ।
ਇਹ ਵੀ ਪੜ੍ਹੋ - ਮਾਲਦੀਵ ਨੂੰ ਭਾਰਤ ਨਾਲ ਪੰਗਾ ਪਿਆ ਮਹਿੰਗਾ, EaseMyTrip ਨੇ ਸਾਰੀਆਂ ਉਡਾਣਾਂ ਦੀ ਬੁਕਿੰਗ ਕੀਤੀ ਰੱਦ
ਇਸ ਇਲਾਜ ’ਤੇ 5,14,043 ਰੁਪਏ ਅਤੇ ਵਾਧੂ ਸਲਾਹ ’ਤੇ 15,263 ਰੁਪਏ ਖ਼ਰਚ ਹੋਏ। ਹਸਪਤਾਲ ਇੰਸ਼ੋਰੈਂਸ ਕੰਪਨੀ ਨਾਲ ਸੂਚੀਬੱਧ ਨਹੀਂ ਸੀ, ਜਿਸ ਕਾਰਨ ਸ਼ਿਕਾਇਤਕਰਤਾ ਨੇ ਪੂਰੀ ਰਾਸ਼ੀ ਖੁਦ ਖ਼ਰਚ ਕੀਤੀ। ਉੱਥੇ ਹੀ ਉਨ੍ਹਾਂ ਨੇ ਇੰਸ਼ੋਰੈਂਸ ਦੇ ਤਹਿਤ ਖ਼ਰਚ ਰਾਸ਼ੀ ਦੇ ਕਲੇਮ ਲਈ ਅਰਜ਼ੀ ਦਾਖਲ ਕੀਤੀ ਤਾਂ ਉਨ੍ਹਾਂ ਨੇ ਇਕ ਮਹੀਨੇ ਬਾਅਦ ਈ-ਮੇਲ ਦੇ ਮਾਧਿਅਮ ਰਾਹੀਂ ਅਦਾਇਗੀ ਦੇ ਦਾਅਵੇ ਨੂੰ ਖਾਰਜ ਕਰਨ ਬਾਰੇ ਦੱਸਿਆ ਗਿਆ। ਇੰਨਾ ਹੀ ਨਹੀਂ ਕੰਪਨੀ ਨੇ ਉਨ੍ਹਾਂ ਦੀ ਪਾਲਿਸੀ ਨੂੰ ਵੀ ਖਾਰਜ ਕਰ ਦਿੱਤਾ। ਕੰਪਨੀ ਨੇ ਦਾਅਵਾ ਕੀਤਾ ਕਿ ਖਪਤਕਾਰ ਨੇ ਜਨਮ ਤੋਂ ਉਸ ਦੀ ਇਕ ਕਿਡਨੀ ਹੋਣ ਵਾਲੇ ਨਹੀਂ ਦੱਸਿਆ ਸੀ।
ਇਹ ਵੀ ਪੜ੍ਹੋ - OMG! ਉਡਾਣ ਦੌਰਾਨ ਹਵਾ 'ਚ ਖੁੱਲ੍ਹਿਆ ਜਹਾਜ਼ ਦਾ ਦਰਵਾਜ਼ਾ, 177 ਲੋਕ ਵਾਲ-ਵਾਲ ਬਚੇ, ਹੋਈ ਐਮਰਜੈਂਸੀ ਲੈਂਡਿੰਗ
ਇਹ ਕਿਹਾ ਫੋਰਮ ਨੇ
ਜ਼ਿਲ੍ਹਾ ਖਪਤਕਾਰ ਕਮਿਸ਼ਨ ਧਰਮਸ਼ਾਲਾ ਦੇ ਮੁਖੀ ਹੇਮਾਂਸ਼ੁ ਮਿਸ਼ਰਾ, ਮੈਂਬਰ ਆਰਤੀ ਸੂਦ ਅਤੇ ਨਾਰਾਇਣ ਠਾਕੁਰ ਦੀ ਬੈਂਚ ਨੇ ਇਹ ਫ਼ੈਸਲਾ ਸੁਣਾਇਆ ਹੈ। ਕਮਿਸ਼ਨ ਨੇ ਇੰਸ਼ੋਰੈਂਸ ਕੰਪਨੀ ਨੂੰ ਸ਼ਿਕਾਇਤਕਰਤਾ ਰੋਹਿਤ ਵਤਸ ਨੂੰ 9 ਫ਼ੀਸਦੀ ਵਿਆਜ ਸਮੇਤ 5,29,308 ਰੁਪਏ ਦੀ ਰਕਮ ਦੇਣ ਲਈ ਕਿਹਾ। ਕਮਿਸ਼ਨ ਨੇ ਕੰਪਨੀ ਮੁਆਵਜ਼ਾ ਰਾਸ਼ੀ 75,000 ਰੁਪਏ ਅਤੇ 20,000 ਰੁਪਏ ਅਦਾਲਤੀ ਖ਼ਰਚਾ ਵੀ ਦੇਣ ਦਾ ਹੁਕਮ ਦਿੱਤਾ।
ਇਹ ਵੀ ਪੜ੍ਹੋ - ਅਸਮਾਨੀ ਪੁੱਜੇ Dry Fruits ਦੇ ਭਾਅ, ਬਦਾਮ 680 ਤੇ ਪਿਸਤਾ 3800 ਰੁਪਏ ਪ੍ਰਤੀ ਕਿਲੋ ਹੋਇਆ, ਜਾਣੋ ਕਿਉਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਨੂੰ ਮਿਲਿਆ ਕੱਚੇ ਤੇਲ ਦਾ ਭੰਡਾਰ, ਇਸ ਜਗ੍ਹਾ ਮਿਲੇ 26 ਖੂਹ, ਕੇਂਦਰ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
NEXT STORY