ਬਿਜ਼ਨੈੱਸ ਡੈਸਕ - ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਸੋਨੇ ਦੀਆਂ ਘਰੇਲੂ ਵਾਇਦਾ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ। MCX ਐਕਸਚੇਂਜ 'ਤੇ ਸੋਨੇ ਦੀ ਫਿਊਚਰਜ਼ ਕੀਮਤ 'ਚ ਗਿਰਾਵਟ ਦੇ ਨਾਲ ਕਾਰੋਬਾਰ ਹੁੰਦਾ ਦੇਖਿਆ ਗਿਆ ਹੈ। ਸੋਮਵਾਰ ਸਵੇਰੇ ਡਿਲੀਵਰੀ ਵਾਲਾ ਸੋਨਾ 0.32 ਫ਼ੀਸਦੀ ਜਾਂ 199 ਰੁਪਏ ਦੀ ਗਿਰਾਵਟ ਨਾਲ 62,358 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਗਲੋਬਲ ਪੱਧਰ ਦੀ ਗੱਲ ਕਰੀਏ ਤਾਂ ਸ਼ੁਰੂਆਤੀ ਕਾਰੋਬਾਰ 'ਚ ਸੋਨੇ ਦੀਆਂ ਭਵਿੱਖ ਅਤੇ ਸਪਾਟ ਕੀਮਤਾਂ ਦੋਵਾਂ 'ਚ ਗਿਰਾਵਟ ਨਾਲ ਕਾਰੋਬਾਰ ਹੁੰਦਾ ਦੇਖਿਆ ਗਿਆ।
ਇਹ ਵੀ ਪੜ੍ਹੋ - ਮਾਲਦੀਵ ਨੂੰ ਭਾਰਤ ਨਾਲ ਪੰਗਾ ਪਿਆ ਮਹਿੰਗਾ, EaseMyTrip ਨੇ ਸਾਰੀਆਂ ਉਡਾਣਾਂ ਦੀ ਬੁਕਿੰਗ ਕੀਤੀ ਰੱਦ
ਸੋਨੇ-ਚਾਂਦੀ ਦੀ ਗਲੋਬਲ ਕੀਮਤ
ਗਲੋਬਲ ਬਾਜ਼ਾਰ ਦੀ ਗੱਲ ਕਰੀਏ ਤਾਂ ਸੋਮਵਾਰ ਸਵੇਰੇ ਸੋਨੇ ਦੀਆਂ ਸਪਾਟ ਅਤੇ ਭਵਿੱਖ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ। ਕਾਮੈਕਸ 'ਤੇ ਸੋਨਾ ਵਾਇਦਾ 0.34 ਫ਼ੀਸਦੀ ਜਾਂ 6.90 ਡਾਲਰ ਦੀ ਗਿਰਾਵਟ ਨਾਲ 2042.90 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਇਸ ਦੇ ਨਾਲ ਹੀ ਸੋਨੇ ਦੀ ਗਲੋਬਲ ਸਪਾਟ ਕੀਮਤ 0.44 ਫ਼ੀਸਦੀ ਜਾਂ 9.10 ਡਾਲਰ ਦੀ ਗਿਰਾਵਟ ਨਾਲ 2036.35 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਨਜ਼ਰ ਆਈ।
ਇਹ ਵੀ ਪੜ੍ਹੋ - OMG! ਉਡਾਣ ਦੌਰਾਨ ਹਵਾ 'ਚ ਖੁੱਲ੍ਹਿਆ ਜਹਾਜ਼ ਦਾ ਦਰਵਾਜ਼ਾ, 177 ਲੋਕ ਵਾਲ-ਵਾਲ ਬਚੇ, ਹੋਈ ਐਮਰਜੈਂਸੀ ਲੈਂਡਿੰਗ
ਚਾਂਦੀ 'ਚ ਆਈ ਗਿਰਾਵਟ
ਸੋਨੇ ਦੇ ਨਾਲ-ਨਾਲ ਚਾਂਦੀ ਦੀਆਂ ਘਰੇਲੂ ਵਾਇਦਾ ਕੀਮਤਾਂ 'ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਸੋਮਵਾਰ ਸਵੇਰੇ, 5 ਮਾਰਚ, 2024 ਨੂੰ ਡਿਲੀਵਰੀ ਕਰਨ ਵਾਲੀ ਚਾਂਦੀ ਐੱਮਸੀਐਕਸ ਐਕਸਚੇਂਜ 'ਤੇ 0.45 ਫ਼ੀਸਦੀ ਜਾਂ 328 ਰੁਪਏ ਦੀ ਗਿਰਾਵਟ ਨਾਲ 72,259 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰਦੀ ਨਜ਼ਰ ਆਈ।
ਇਹ ਵੀ ਪੜ੍ਹੋ - Petrol-Diesel Price: ਕੀ ਤੁਹਾਡੇ ਸ਼ਹਿਰ 'ਚ ਸਸਤਾ ਹੋਇਆ ਪੈਟਰੋਲ-ਡੀਜ਼ਲ! ਜਾਣੋ ਅੱਜ ਦਾ ਰੇਟ
ਸੋਮਵਾਰ ਸਵੇਰੇ ਚਾਂਦੀ ਦੀਆਂ ਵਿਸ਼ਵ ਕੀਮਤਾਂ 'ਚ ਵੀ ਗਿਰਾਵਟ ਦੇਖਣ ਨੂੰ ਮਿਲੀ। ਚਾਂਦੀ ਦੀ ਗਲੋਬਲ ਫਿਊਚਰਜ਼ ਕੀਮਤ ਸੋਮਵਾਰ ਸਵੇਰੇ 0.39 ਫ਼ੀਸਦੀ ਜਾਂ 0.09 ਡਾਲਰ ਦੀ ਗਿਰਾਵਟ ਨਾਲ 23.23 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਨਜ਼ਰ ਆਈ। ਇਸ ਦੇ ਨਾਲ ਹੀ ਚਾਂਦੀ ਦੀ ਗਲੋਬਲ ਸਪਾਟ ਕੀਮਤ 0.61 ਫ਼ੀਸਦੀ ਜਾਂ 0.14 ਡਾਲਰ ਦੀ ਗਿਰਾਵਟ ਨਾਲ 23.05 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਨਜ਼ਰ ਆਈ।
ਇਹ ਵੀ ਪੜ੍ਹੋ - ਅਸਮਾਨੀ ਪੁੱਜੇ Dry Fruits ਦੇ ਭਾਅ, ਬਦਾਮ 680 ਤੇ ਪਿਸਤਾ 3800 ਰੁਪਏ ਪ੍ਰਤੀ ਕਿਲੋ ਹੋਇਆ, ਜਾਣੋ ਕਿਉਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਗਲੇ ਵਿੱਤੀ ਸਾਲ 10 ਫ਼ੀਸਦੀ ਨਾਮਾਤਰ GDP ਵਾਧਾ ਹੋਣ ਦੀ ਉਮੀਦ
NEXT STORY