ਨਵੀਂ ਦਿੱਲੀ - ਵਿੱਤੀ ਸਾਲ 2022-23 ਲਈ ਬਿਨਾਂ ਜੁਰਮਾਨੇ ਦੇ ਇਨਕਮ ਟੈਕਸ ਰਿਟਰਨ ਭਰਨ ਦੀ ਆਖ਼ਰੀ ਮਿਤੀ 31 ਜੁਲਾਈ ਸੀ। ਆਖ਼ਰੀ ਤਰੀਕ ਤੱਕ, ਭਾਰਤ ਦੇ ਲਗਭਗ 6.77 ਕਰੋੜ ਲੋਕਾਂ ਦੁਆਰਾ ਇਨਕਮ ਟੈਕਸ ਰਿਟਰਨ ਦਾਖ਼ਲ ਕੀਤੇ ਗਏ ਸਨ। ਹੁਣ ਰਿਟਰਨ ਭਰਨ ਵਾਲੇ ਲੋਕ ਆਪਣੇ ਰਿਫੰਡ ਦੀ ਉਡੀਕ ਕਰ ਰਹੇ ਹਨ। ਜਿਨ੍ਹਾਂ ਲੋਕਾਂ ਨੇ ਰਿਟਰਨ ਭਰੀ ਹੈ, ਉਨ੍ਹਾਂ ਵਿੱਚ 3.44 ਕਰੋੜ ਦੇ ਆਈਟੀਆਰ ਦੀ ਪ੍ਰਕਿਰਿਆ ਕੀਤੀ ਗਈ ਹੈ। ਦੱਸ ਦੇਈਏ ਕਿ ITR ਫਾਈਲਰ ਨੂੰ ਰਿਫੰਡ ਉਦੋਂ ਮਿਲਦਾ ਹੈ ਜਦੋਂ ਉਸਦਾ ਟੈਕਸ ਭੁਗਤਾਨ ਅਸਲ ਟੈਕਸ ਦੇਣਦਾਰੀ ਤੋਂ ਘੱਟ ਹੁੰਦਾ ਹੈ। ਰਿਫੰਡ ਜਾਰੀ ਕਰਨ ਦੀ ਪ੍ਰਕਿਰਿਆ ਆਮਤੌਰ ਤੇ ਰਿਟਰਨ ਭਰਨ ਦੇ 7 ਤੋਂ 120 ਦਿਨਾਂ ਦੇ ਅੰਦਰ ਪੂਰੀ ਹੁੰਦੀ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਤੁਹਾਨੂੰ ITR ਦੀ ਈ-ਵੈਰੀਫਿਕੇਸ਼ਨ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਹੀ ਰਿਫੰਡ ਮਿਲੇਗਾ।
ਇਹ ਵੀ ਪੜ੍ਹੋ : Swiggy ਤੋਂ ਬਾਅਦ ਹੁਣ Zomato ਵੀ ਲਏਗੀ ਪਲੇਟਫਾਰਮ ਫ਼ੀਸ, ਜਾਣੋ ਕੰਪਨੀ ਹਰ ਆਰਡਰ 'ਤੇ
ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਆਪਣੇ ਰਿਫੰਡ ਦੀ ਸਥਿਤੀ ਦੀ ਜਾਂਚ
ਪਹਿਲਾ ਤਰੀਕਾ
ਸਭ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਦੀ ਵੈੱਬਸਾਈਟ http://www.incometax.gov.in ਜਾਂ ਫਿਰ ਤੁਸੀਂ ਨੈਸ਼ਨਲ ਸਕਿਓਰਿਟੀਜ਼ ਡਿਪਾਜ਼ਟਰੀ ਲਿਮਟਿਡ ਦੀ ਈ-ਗਵਰਨੈਂਸ ਵੈੱਬਸਾਈਟ tin.nsdl.com 'ਤੇ ਜਾ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਵੈੱਬਸਾਈਟ 'ਤੇ ਯੂਜ਼ਰ ਆਈਡੀ ਅਤੇ ਪਾਸਵਰਡ ਦਰਜ ਕਰਕੇ ਇੱਥੇ ਖਾਤੇ ਵਿੱਚ ਲੌਗਇਨ ਕਰੋ। ਇੱਥੇ ਇੱਕ ਨਵਾਂ ਪੇਜ਼ ਖੁੱਲ੍ਹੇਗਾ। ਇਸ 'ਤੇ 'ਈ-ਫਾਈਲ' ਵਿਕਲਪ 'ਤੇ ਕਲਿੱਕ ਕਰੋ। ਇਸ ਤੋਂ ਬਾਅਦ 'ਇਨਕਮ ਟੈਕਸ ਰਿਟਰਨ' ਦੀ ਚੋਣ ਕਰੋ ਅਤੇ ਫਿਰ 'ਵੀਊ ਫਾਈਲ ਰਿਟਰਨ' 'ਤੇ ਕਲਿੱਕ ਕਰੋ। ਇਸ ਤੋਂ ਬਾਅਦ, ਇੱਥੇ ਤੁਹਾਨੂੰ ਵਿਊ ਡਿਟੇਲ ਦਾ ਆਪਸ਼ਨ ਦਿਖਾਈ ਦੇਵੇਗਾ। ਇਹ ਤੁਹਾਡੀ ਦਾਇਰ ਸਥਿਤੀ ਦਾ ਵੇਰਵਾ ਸਾਹਮਣੇ ਆ ਜਾਏਗਾ।
ਦੂਜਾ ਤਰੀਕਾ
ਇਸ ਤੋਂ ਇਲਾਵਾ ਟੈਕਸਦਾਤਾ tin.tin.nsdl.com 'ਤੇ ਜਾ ਵੀ ਜਾ ਕੇ ਸਥਿਤੀ ਬਾਰੇ ਜਾਣਕਾਰੀ ਲੈ ਸਕਦੇ ਹਨ।
ਰਿਫੰਡ ਸਥਿਤੀ ਦੀ ਜਾਂਚ ਕਰਨ ਲਈ ਇੱਥੇ ਦੋ ਵੇਰਵਿਆਂ ਨੂੰ ਦਾਖਲ ਕਰਨ ਦੀ ਲੋੜ ਹੈ - ਪੈਨ ਨੰਬਰ ਅਤੇ ਉਹ ਸਾਲ ਜਿਸ ਲਈ ਰਿਫੰਡ ਬਕਾਇਆ ਹੈ।
ਹੁਣ ਤੁਹਾਨੂੰ ਹੇਠਾਂ ਦਿੱਤਾ ਗਿਆ ਕੈਪਚਾ ਕੋਡ ਭਰਨਾ ਹੋਵੇਗਾ।
ਇਸ ਤੋਂ ਬਾਅਦ ਪ੍ਰੋਸੀਡ 'ਤੇ ਕਲਿੱਕ ਕਰਦੇ ਹੀ ਸਟੇਟਸ ਆ ਜਾਵੇਗਾ।
ਇਹ ਵੀ ਪੜ੍ਹੋ : ਪੰਜ ਸਾਲ ਤੱਕ ਬਿਨਾਂ ਤਨਖ਼ਾਹ ਤੋਂ ਕੰਮ ਕਰਨਗੇ ਮੁਕੇਸ਼ ਅੰਬਾਨੀ! ਜਾਣੋ ਕੀ ਹੈ ਰਿਲਾਇੰਸ ਦਾ ਪਲਾਨ
ਰਿਫੰਡ ਨਾ ਆਉਣ ਦੀ ਸਥਿਤੀ ਵਿਚ ਤੁਸੀਂ incometax.gov.in 'ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹੋ।
ਆਮਦਨ ਟੈਕਸ ਵਿਭਾਗ ਦੇ ਹੈਲਪਲਾਈਨ ਨੰਬਰ 1800-103-4455 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ
ਇਸ ਕਾਰਨ ਵੀ ਰਿਫੰਡ ਮਿਲਣ ਵਿਚ ਹੋ ਸਕਦੀ ਹੈ ਦੇਰੀ
ਇਨਕਮ ਟੈਕਸ ਵਿਭਾਗ ਦੀਆਂ ਈਮੇਲਾਂ ਦਾ ਜਵਾਬ ਨਾ ਦੇਣਾ
ਸੀਏ ਅਭੈ ਸ਼ਰਮਾ ਮੁਤਾਬਕ ਇਨਕਮ ਟੈਕਸ ਵਿਭਾਗ ਵੱਲੋਂ ਭੇਜੀ ਗਈ ਈ-ਮੇਲ ਦਾ ਜਵਾਬ ਨਾ ਮਿਲਣ ਕਾਰਨ ਵੀ ਰਿਫੰਡ ਅਟਕ ਸਕਦਾ ਹੈ। ਇਨਕਮ ਟੈਕਸ ਵਿਭਾਗ ਵੱਲੋਂ ਭੇਜੀ ਗਈ ਈ-ਮੇਲ 'ਚ ਟੈਕਸਦਾਤਾਵਾਂ ਤੋਂ ਉਨ੍ਹਾਂ ਦੀ ਬਕਾਇਆ ਮੰਗ, ਉਨ੍ਹਾਂ ਦੇ ਬੈਂਕ ਖਾਤੇ ਅਤੇ ਰਿਫੰਡ 'ਚ ਕਿਸੇ ਤਰ੍ਹਾਂ ਦੇ ਫਰਕ ਬਾਰੇ ਜਾਣਕਾਰੀ ਮੰਗੀ ਗਈ ਹੈ। ਜੇਕਰ ਤੁਸੀਂ ਸਮੇਂ ਸਿਰ ਇਹ ਜਾਣਕਾਰੀ ਨਹੀਂ ਦਿੰਦੇ ਹੋ ਤਾਂ ਵੀ ਤੁਹਾਡਾ ਰਿਫੰਡ ਫਸ ਸਕਦਾ ਹੈ।
ਇਹ ਵੀ ਪੜ੍ਹੋ : ਦੁਨੀਆ ਭਰ ਵਿਚ ਚੌਲਾਂ ਨੂੰ ਲੈ ਕੇ ਹਾਹਾਕਾਰ, 12 ਸਾਲਾਂ ਦੇ ਉੱਚ ਪੱਧਰ ’ਤੇ ਪੁੱਜੀਆਂ ਕੀਮਤਾਂ
ਬੈਂਕ ਖਾਤੇ ਦੀ ਝੂਠੀ ਜਾਣਕਾਰੀ ਦੇਣਾ
ਹਾਲ ਹੀ ਵਿੱਚ ਕਈ ਬੈਂਕਾਂ ਦਾ ਹੋਰ ਬੈਂਕਾਂ ਵਿੱਚ ਰਲੇਵਾਂ ਕੀਤਾ ਗਿਆ ਹੈ। ਅਜਿਹੇ 'ਚ ਕਈ ਬੈਂਕਾਂ ਦੇ IFSC ਕੋਡ ਬਦਲ ਗਏ ਹਨ। ਜੇਕਰ ਤੁਸੀਂ ਇਨਕਮ ਟੈਕਸ ਵਿਭਾਗ ਕੋਲ ਆਪਣੇ ਬੈਂਕ ਖਾਤੇ ਦੀ ਜਾਣਕਾਰੀ ਅਪਡੇਟ ਨਹੀਂ ਕੀਤੀ ਹੈ, ਤਾਂ ਤੁਹਾਡਾ ਰਿਫੰਡ ਫਸ ਸਕਦਾ ਹੈ। ਤੁਸੀਂ ਘਰ ਬੈਠੇ www.incometax.gov.in 'ਤੇ ਜਾ ਕੇ ਇਸ ਨੂੰ ਅਪਡੇਟ ਕਰ ਸਕਦੇ ਹੋ।
ਬੈਂਕ ਖਾਤਾ ਪਹਿਲਾਂ ਤੋਂ ਪ੍ਰਮਾਣਿਤ ਹੋਣਾ ਚਾਹੀਦਾ ਹੈ
ਜਿਸ ਖ਼ਾਤੇ ਵਿੱਚ ਇਨਕਮ ਟੈਕਸ ਰਿਫੰਡ ਪ੍ਰਾਪਤ ਕਰਨਾ ਹੈ ਉਸ ਦਾ ਪੂਰਵ-ਪ੍ਰਮਾਣਿਤ ਹੋਣਾ ਲਾਜ਼ਮੀ ਹੈ । ਜੇਕਰ ਤੁਹਾਡੇ ਕੋਲ ਇਨਕਮ ਟੈਕਸ ਰਿਟਰਨ (ITR) ਭਰਨ ਤੋਂ ਬਾਅਦ ਕੋਈ ਰਿਫੰਡ ਹੈ, ਤਾਂ ਤੁਸੀਂ ਇਸਨੂੰ ਇਨਕਮ ਟੈਕਸ ਵਿਭਾਗ ਦੇ ਸੈਂਟਰਲਾਈਜ਼ਡ ਪ੍ਰੋਸੈਸਿੰਗ ਸੈਂਟਰ (CPC) ਰਾਹੀਂ ਪ੍ਰਾਪਤ ਕਰਦੇ ਹੋ। ਇਸਦੇ ਲਈ, ਇਹ ਜ਼ਰੂਰੀ ਹੈ ਕਿ ਤੁਹਾਡਾ ਬੈਂਕ ਖਾਤਾ ਪਹਿਲਾਂ ਤੋਂ ਪ੍ਰਮਾਣਿਤ ਹੋਵੇ ਤਾਂ ਜੋ ਤੁਹਾਡਾ ਰਿਫੰਡ ਪ੍ਰਾਪਤ ਕਰਨ ਵਿੱਚ ਕੋਈ ਦੇਰੀ ਨਾ ਹੋਵੇ।
ਇਹ ਵੀ ਪੜ੍ਹੋ : ਨਵਾਂ TV ਖ਼ਰੀਦਣ ਦੀ ਯੋਜਨਾ ਬਣਾਉਣ ਵਾਲਿਆਂ ਨੂੰ ਲੱਗ ਸਕਦੈ ਝਟਕਾ, ਜਾਣੋ ਕਿਵੇਂ
ਰਿਟਰਨ ਦੀ ਪੁਸ਼ਟੀ ਨਾ ਹੋਣ 'ਤੇ ਵੀ ਲਗਦਾ ਹੈ ਜ਼ਿਆਦਾ ਸਮਾਂ
ਤੁਸੀਂ ਸਮੇਂ 'ਤੇ ਰਿਟਰਨ ਫਾਈਲ ਕੀਤੀ, ਪਰ ਹੋ ਸਕਦਾ ਹੈ ਕਿ ਤੁਸੀਂ ITR ਦੀ ਪੁਸ਼ਟੀ ਨਾ ਕੀਤੀ ਹੋਵੇ। ਤੁਹਾਡੀ ਰਿਟਰਨ ਦੀ ਪ੍ਰਕਿਰਿਆ ਉਦੋਂ ਤੱਕ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਤੁਸੀਂ ਪੁਸ਼ਟੀ ਨਹੀਂ ਕਰਦੇ। ਭਾਵ, ਤੁਹਾਡੇ ਦੁਆਰਾ ਫਾਈਲ ਕੀਤੀ ਗਈ ITR ਦੀ ਪੁਸ਼ਟੀ ਕਰਨਾ ਜ਼ਰੂਰੀ ਹੈ। ਇਹ ਵੀ ਰਿਫੰਡ ਮਿਲਣ 'ਚ ਦੇਰੀ ਦਾ ਕਾਰਨ ਹੋ ਸਕਦਾ ਹੈ।
ਰਿਫੰਡ ਕੀ ਹੈ?
ਕਈ ਵਾਰ ਅਜਿਹਾ ਹੁੰਦਾ ਹੈ ਕਿ ਟੈਕਸਦਾਤਾ ਵਿੱਤੀ ਸਾਲ ਵਿੱਚ ਆਪਣੇ ਪਿਛਲੇ ਮੁਲਾਂਕਣ ਕੀਤੇ ਟੈਕਸ ਤੋਂ ਵੱਧ ਟੈਕਸ ਅਦਾ ਕਰਦਾ ਹੈ। ਇਸ ਸਥਿਤੀ ਵਿੱਚ ਇਨਕਮ ਟੈਕਸ ਰਿਫੰਡ ਜਾਰੀ ਕੀਤਾ ਜਾਂਦਾ ਹੈ। ਸਧਾਰਨ ਰੂਪ ਵਿੱਚ, ਇਨਕਮ ਟੈਕਸ ਰਿਫੰਡ ਤੁਹਾਡੇ ਦੁਆਰਾ ਅਦਾ ਕੀਤਾ ਗਿਆ ਵਾਧੂ ਟੈਕਸ ਹੈ, ਜੋ ਆਮਦਨ ਕਰ ਵਿਭਾਗ ਦੁਆਰਾ ਵਾਪਸ ਕੀਤਾ ਜਾਂਦਾ ਹੈ। ਜੇਕਰ ਤੁਸੀਂ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਆਪਣਾ ITR ਫਾਈਲ ਕਰਦੇ ਹੋ ਤਾਂ ਤੁਹਾਨੂੰ ਰਿਫੰਡ 'ਤੇ ਵਿਆਜ ਵੀ ਮਿਲਦਾ ਹੈ।
ਇਹ ਵੀ ਪੜ੍ਹੋ : HYUNDAI ਤੇ KIA ਨੇ ਵਾਪਸ ਬੁਲਾਏ 91,000 ਵਾਹਨ, ਜਾਣੋ ਕੰਪਨੀ ਨੂੰ ਕਿਉਂ ਲੈਣਾ ਪਿਆ ਇਹ ਫ਼ੈਸਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੇਲਗਾਮ ਮਹਿੰਗਾਈ! ਜੈਤੂਨ ਦਾ ਤੇਲ ਤੇ ਮਖਾਣਿਆਂ ਦੀਆਂ ਕੀਮਤਾਂ 'ਚ ਇਕ ਸਾਲ 'ਚ 80 ਫ਼ੀਸਦੀ ਵਾਧਾ
NEXT STORY