ਨਵੀਂ ਦਿੱਲੀ— ਡਾਕਘਰ ਦੀ ਸਮਾਲ ਬਚਤ ਸਕੀਮਾਂ ਦੇ ਗਾਹਕਾਂ ਲਈ ਖੁਸ਼ਖਬਰੀ ਹੈ। ਡਾਕ ਵਿਭਾਗ ਨੇ ਐਲਾਨ ਕੀਤਾ ਹੈ ਕਿ ਹੁਣ ਤੁਸੀਂ ਕਿਸੇ ਵੀ 'ਨਾਨ ਹੋਮ ਪੋਸਟ ਆਫਿਸ' ਬਰਾਂਚ 'ਚ ਕਿੰਨੀ ਵੀ ਰਾਸ਼ੀ ਦਾ ਚੈੱਕ ਛੋਟੀ ਬਚਤ ਸਕੀਮ ਵਾਲੇ ਖਾਤੇ 'ਚ ਜਮ੍ਹਾ ਕਰਾ ਸਕਦੇ ਹੋ। ਇਸ ਤੋਂ ਪਹਿਲਾਂ ਨਿਯਮਾਂ ਮੁਤਾਬਕ, ਤੁਹਾਨੂੰ 25,000 ਰੁਪਏ ਤੋਂ ਵੱਧ ਦਾ ਚੈੱਕ ਜਮ੍ਹਾ ਕਰਵਾਉਣ ਦੀ ਮਨਜ਼ੂਰੀ ਨਹੀਂ ਸੀ।
2 ਦਸੰਬਰ ਨੂੰ ਜਾਰੀ ਇਕ ਹੁਕਮ 'ਚ ਵਿਭਾਗ ਨੇ ਇਸ ਨਿਯਮ 'ਚ ਸੋਧ ਕਰ ਦਿੱਤੀ ਹੈ। ਹੁਣ ਤੁਸੀਂ ਡਾਕਘਰ ਦੀ ਗੈਰ ਹੋਮ ਬਰਾਂਚ ਯਾਨੀ ਜਿੱਥੇ ਤੁਹਾਡਾ ਖਾਤਾ ਨਹੀਂ ਚੱਲਦਾ ਹੈ ਉਸ ਬਰਾਂਚ 'ਚ ਜਾ ਕੇ ਵੀ ਤੁਸੀਂ ਆਪਣੇ ਡਾਕਘਰ ਬਚਤ ਖਾਤੇ, ਪਬਲਿਕ ਪ੍ਰੋਵੀਡੈਂਟ ਫੰਡ (ਪੀ. ਪੀ. ਐੱਫ.), ਸੁਕੰਨਿਆ ਸਮ੍ਰਿਧੀ ਖਾਤੇ ਤੇ ਟਰਮ ਡਿਪਾਜ਼ਿਟ (ਆਰ. ਡੀ.) ਖਾਤੇ 'ਚ 25 ਹਜ਼ਾਰ ਰੁਪਏ ਤੋਂ ਵੱਧ ਦਾ ਚੈੱਕ ਜਮ੍ਹਾ ਕਰਾ ਸਕਦੇ ਹੋ।
ਬਹੁਤ ਸਾਰੇ ਗਾਹਕਾਂ ਦੀ ਇਹ ਸ਼ਿਕਾਇਤ ਸੀ ਕਿ ਡਾਕਘਰ ਦੀ ਹੋਰ ਬਰਾਂਚ 'ਚ ਉਨ੍ਹਾਂ ਨੂੰ ਆਪਣੇ ਪੀ. ਪੀ. ਐੱਫ., ਸੁਕੰਨਿਆ ਸਮ੍ਰਿਧੀ ਖਾਤੇ 'ਚ 25,000 ਰੁਪਏ ਤੋਂ ਵੱਧ ਦਾ ਚੈੱਕ ਜਮ੍ਹਾ ਕਰਵਾਉਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾਕ ਵਿਭਾਗ ਦੇ ਹੁਕਮਾਂ ਮੁਤਾਬਕ, ਡਾਕਘਰ ਬਚਤ ਬੈਂਕ (POSB) ਦੀ ਕਿਸੇ ਵੀ ਸੀ. ਬੀ. ਐੱਸ. ਜਾਂ ਕੋਰ ਬੈਂਕਿੰਗ ਸਾਲਿਊਸ਼ਨ ਬਰਾਂਚ ਵੱਲੋਂ ਜਾਰੀ ਕੀਤਾ ਗਿਆ ਚੈੱਕ ਜੇਕਰ ਕਿਸੇ ਵੀ ਹੋਰ ਡਾਕਘਰ ਦੀ ਬਰਾਂਚ 'ਚ ਜਮ੍ਹਾ ਕਰਵਾਉਣ ਲਈ ਦਿੱਤਾ ਜਾਂਦਾ ਹੈ ਤਾਂ ਉਹ ਸਵੀਕਾਰ ਕੀਤਾ ਜਾ ਸਕਦਾ ਹੈ। ਹਾਲਾਂਕਿ, ਰਕਮ ਕਢਵਾਉਣ ਦੇ ਮਾਮਲੇ 'ਚ ਲਿਮਟ 25 ਹਜ਼ਾਰ ਰੁਪਏ ਹੀ ਰਹੇਗੀ, ਯਾਨੀ ਡਾਕਘਰ ਦੀ ਹੋਰ ਬਰਾਂਚ 'ਚੋਂ ਚੈੱਕ ਜ਼ਰੀਏ 25 ਹਜ਼ਾਰ ਰੁਪਏ ਹੀ ਕਢਵਾ ਸਕਦੇ ਹੋ।
ਇਨਸੋਲਵੈਂਸੀ ਅਤੇ ਬੈਂਕਰਪਸੀ ਕੋਡ 'ਚ ਸੋਧ ਲਈ ਬਿੱਲ ਨੂੰ ਮਿਲੀ ਮਨਜ਼ੂਰੀ
NEXT STORY