ਬਿਜ਼ਨੈੱਸ ਡੈਸਕ- ਭਾਰਤ 'ਚ ਬਹੁਤ ਸਾਰੇ ਪੀਜ਼ਾ ਲਵਰ ਹਨ। ਅਜਿਹੇ 'ਚ ਦੇਸ਼ ਦੀ ਸਭ ਤੋਂ ਪ੍ਰਸਿੱਧ ਪੀਜ਼ਾ ਕੰਪਨੀ ਡੋਮਿਨੋਜ਼ ਆਪਣਾ ਗਾਹਕਾਂ ਲਈ ਖੁਸ਼ਖ਼ਬਰੀ ਲੈ ਕੇ ਆਈ ਹੈ। ਜਿਸ ਨਾਲ ਲੋਕਾਂ ਨੂੰ ਹੁਣ ਸਿਰਫ਼ 20 ਮਿੰਟ 'ਚ ਪੀਜ਼ਾ ਦੀ ਡਿਲੀਵਰੀ ਮਿਲ ਜਾਵੇਗੀ। ਡੋਮਿਨੋਜ਼ ਪੀਜ਼ਾ ਵੇਚਣ ਵਾਲੀ ਕੰਪਨੀ ਜੁਬਿਲੈਂਟ ਫੂਡਵਰਕਸ 20 ਮਿੰਟਾਂ 'ਚ ਪੀਜ਼ਾ ਡਲਿਵਰ ਕਰਨ ਦਾ ਦਾਅਵਾ ਕਰ ਰਿਹਾ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਇਸ ਫਾਸਟ ਸੇਵਾ ਨਾਲ ਉਹ ਗ੍ਰਾਹਕਾਂ ਤੱਕ ਗਰਮ-ਗਰਮ ਪੀਜ਼ਾ ਡਲਿਵਰ ਕਰ ਸਕਣਗੇ ਅਤੇ ਲੋਕ ਪੀਜ਼ਾ ਦਾ ਆਨੰਦ ਲੈ ਸਕਣਗੇ। ਫਿਲਹਾਲ ਕੰਪਨੀ ਨੇ ਇਸ ਸੇਵਾ ਨੂੰ ਸ਼ੁਰੂ ਕਰਨ ਲਈ 20 ਸੂਬਿਆਂ ਦੀ ਚੋਣ ਕੀਤੀ ਹੈ। ਹਾਲਾਂਕਿ ਕੰਪਨੀ ਨੇ ਅਜੇ ਤੱਕ ਇਨ੍ਹਾਂ ਸ਼ਹਿਰਾਂ ਦੇ ਨਾਂ ਜਾਰੀ ਨਹੀਂ ਕੀਤੇ ਹਨ। ਜੁਬਿਲੈਂਟ ਫੂਡਵਰਕਸ ਉਨ੍ਹਾਂ ਕੰਪਨੀਆਂ 'ਚੋਂ ਸ਼ਾਮਲ ਹਨ ਜਿਸ ਨੇ ਭਾਰਤ 'ਚ ਪਹਿਲੀ 30 ਮਿੰਟ ਦੀ ਪੀਜ਼ਾ ਡਿਲਵਰੀ ਸ਼ੁਰੂ ਕੀਤੀ ਸੀ।
ਇਹ ਵੀ ਪੜ੍ਹੋ- Goldman Sachs ਨੇ 6 ਸਾਲਾਂ 'ਚ ਪਹਿਲੀ ਵਾਰ ਐਪਲ ਦੇ ਸਟਾਕ 'ਤੇ ਦਿੱਤੀ ਪਾਜ਼ੇਟਿਵ ਸਲਾਹ
ਕੰਪਨੀ ਨੇ ਸਟੇਟਮੈਂਟ ਜਾਰੀ ਕਰਕੇ ਕਿਹਾ ਕਿ ਜਿਨ੍ਹਾਂ ਸ਼ਹਿਰਾਂ 'ਚ ਫਾਸਟਲ ਡਿਲਵਰੀ ਸਰਵਿਸ ਸ਼ੁਰੂ ਕੀਤੀ ਜਾਵੇਗੀ, ਉਨ੍ਹਾਂ ਦੇ ਅੰਦਰ 20 ਸ਼ਹਿਰ ਆਉਂਦੇ ਹਨ। ਅਜਿਹੀ ਚਰਚਾ ਹੈ ਕਿ ਇਨ੍ਹਾਂ ਸ਼ਹਿਰਾਂ ਦੀ ਲਿਸਟ 'ਚ ਮੁੰਬਈ, ਬੰਗਲੁਰੂ ਅਤੇ ਚੇਨਈ ਵਰਗੇ ਮੈਟਰੋ ਸ਼ਹਿਰ ਹਨ, ਜਿਥੇ ਜ਼ਿਆਦਾਤਰ ਡੋਮਿਨੋਜ਼ ਦੇ ਆਊਟਲੇਟ ਹਨ।
ਇਸ ਨਵੇਂ ਡਿਲਵਰੀ ਪ੍ਰੋਗਰਾਮ ਦੇ ਤਹਿਤ ਇਨ-ਸਟੋਰ ਪ੍ਰੋਸੈੱਸ 'ਚ ਸੁਧਾਰ, ਡਾਇਨੈਮਿਕ ਸਰੋਤ ਪਲਾਨਿੰਗ, ਤਕਨਾਲੋਜੀ ਅਪਗ੍ਰੇਡੇਸ਼ਨ, ਬਿਹਤਰ ਆਪਰੇਸ਼ਨ ਸਮਰੱਥਾ ਅਤੇ ਆਲੇ-ਦੁਆਲੇ ਸਟੋਰਾਂ ਦਾ ਵਿਸਥਾਰ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ- ਹੁਣ ਸਸਤੀ ਮਿਲੇਗੀ ਅਰਹਰ ਦੀ ਦਾਲ, ਨਹੀਂ ਲੱਗੇਗੀ ਕਸਟਮ ਡਿਊਟੀ
ਫੂਡ ਕੁਆਲਿਟੀ ਹੋਵੇਗੀ ਚੰਗੀ
ਜੁਬਿਲੈਂਟ ਫੂਡਵਰਕਸ ਦੇ ਅਨੁਸਾਰ, ਉਨ੍ਹਾਂ ਦੀ ਇਹ ਯੋਜਨਾ ਬ੍ਰਾਂਡ ਦੀ ਪੂਰੀ ਪ੍ਰਕਿਰਿਆ ਦੇ ਸਮੁੱਚੇ ਸਮੇਂ ਨੂੰ ਅਨੁਕੂਲ ਬਣਾਉਣ 'ਚ ਮਦਦ ਕਰੇਗੀ। ਇਸ ਤੋਂ ਇਲਾਵਾ ਭੋਜਨ ਦੀ ਗੁਣਵੱਤਾ ਅਤੇ ਡਿਲਵਰੀ ਰਾਈਡਰ ਦੀ ਸੁਰੱਖਿਆ ਨਾਲ ਤੇਜ਼ੀ ਨਾਲ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ-Health Tips: ਪੁਦੀਨੇ ਵਾਲੀ ਚਾਹ ਦੀ ਜ਼ਿਆਦਾ ਵਰਤੋਂ ਨਾਲ ਹੁੰਦੈ ਪਾਚਨ ਤੰਤਰ ਖਰਾਬ, ਸੋਚ ਸਮਝ ਕੇ ਕਰੋ ਵਰਤੋਂ
ਡੋਮਿਨੋਜ਼ ਦੀ ਬ੍ਰਾਂਡਿੰਗ ਨੂੰ ਹੋਵੇਗਾ ਫ਼ਾਇਦਾ
ਜੁਬਿਲੈਂਟ ਫੂਡਵਰਕਸ ਕੰਪਨੀ ਮੁਤਾਬਕ ਇਸ ਫ਼ੈਸਲੇ ਨਾਲ ਡੋਮਿਨੋਜ਼ ਦੀ ਬ੍ਰਾਂਡਿੰਗ ਨੂੰ ਫ਼ਾਇਦਾ ਹੋਵੇਗਾ। ਨਾਲ ਹੀ ਗਰਮ-ਗਰਮ ਪੀਜ਼ਾ 20 ਮਿੰਟਾਂ 'ਚ ਤੁਹਾਡੇ ਘਰ ਪਹੁੰਚ ਜਾਵੇਗਾ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਾਂ ਹੋਈ ਇਹ ਵੱਡੀ ਉਪਲੱਬਧੀ
NEXT STORY