ਨਵੀਂ ਦਿੱਲੀ (ਇੰਟ.) – ਅਮੂਲ ਵਲੋਂ ਛੇਤੀ ਹੀ ਫਰੋਜ਼ਨ ਫ੍ਰੈਂਚ ਫ੍ਰਾਈਜ਼ ਦੀ ਪਹਿਲੀ ਖੇਪ ਫਿਲੀਪੀਂਸ ਭੇਜੀ ਜਾਏਗੀ। ਇਹ ਫ੍ਰੈਂਚ ਫਾਈਜ਼ ਗੁਜਰਾਤ ਦੇ ਬਨਾਸਕਾਂਠਾ ਜ਼ਿਲੇ ’ਚ ਹਾਲ ਹੀ ’ਚ ਸ਼ੁਰੂ ਹੋਏ ਬਨਾਸ ਡੇਅਰੀ ਦੇ ਆਲੂ ਪ੍ਰੋਸੈਸਿੰਗ ਪਲਾਂਟ ’ਚ ਤਿਆਰ ਹੋਏ ਹਨ। ਅਮੂਲ ਵਲੋਂ ਅਗਲੇ ਮਹੀਨੇ ਇਸ ਦੀ ਪਹਿਲੀ ਖੇਪ ਐਕਸਪੋਰਟ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਗੁਜਰਾਤ ਸਹਿਕਾਰੀ ਦੁੱਧ ਮਾਰਕੀਟਿੰਗ ਸੰਘ (ਜੀ. ਸੀ. ਐੱਮ. ਐੱਮ. ਐੱਫ.) ਅਮੂਲ ਬ੍ਰਾਂਡ ਦੇ ਤਹਿਤ ਫਰੋਜ਼ਨ ਫ੍ਰੈਂਚ ਫ੍ਰਾਈਜ਼ ਦੀ ਮਾਰਕੀਟਿੰਗ ਅਤੇ ਵਿਕਰੀ ਕਰੇਗਾ।
ਇਹ ਵੀ ਪੜ੍ਹੋ : 18 ਜੁਲਾਈ ਤੋਂ ਲੱਗੇਗਾ ਮਹਿੰਗਾਈ ਦਾ ਵੱਡਾ ਝਟਕਾ, ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ
ਕਈ ਦੇਸ਼ਾਂ ਤੋਂ ਮਿਲੇ ਹਨ ਆਰਡਰ
ਹਾਲੇ ਅਮੂਲ ਵਲੋਂ ਫ੍ਰੈਂਚ ਫ੍ਰਾਈਜ਼ ਦੀ ਪਹਿਲੀ ਖੇਪ ਫਿਲੀਪੀਂਸ ਭੇਜੀ ਜਾ ਰਹੀ ਹੈ ਪਰ ਬਾਅਦ ’ਚ ਇਸ ਨੂੰ ਹੋਰ ਦੇਸ਼ਾਂ ’ਚ ਵੀ ਸਪਲਾਈ ਕੀਤਾ ਜਾਵੇਗਾ। ਅਮੂਲ ਨੂੰ ਫ੍ਰੈਂਚ ਫ੍ਰਾਈਜ਼ ਲਈ ਫਿਲੀਪੀਂਸ ਤੋਂ ਇਲਾਵਾ ਮਲੇਸ਼ੀਆ, ਜਾਪਾਨ, ਅਮਰੀਕਾ, ਕੈਨੇਡਾ ਅਤੇ ਕਈ ਹੋਰ ਯੂਰਪ ਦੇਸ਼ਾਂ ਤੋਂ ਵੀ ਆਰਡਰ ਮਿਲੇ ਹਨ। ਬਨਾਸ ਡੇਅਰੀ ਦੇ ਐੱਮ. ਡੀ. ਸੰਗ੍ਰਾਮ ਚੌਧਰੀ ਮੁਤਾਬਕ ਉਨ੍ਹਾਂ ਨੂੰ 120 ਟਨ ਫਰੋਜ਼ਨ ਫ੍ਰੈਂਚ ਫ੍ਰਾਈਜ਼ ਦਾ ਆਰਡਰ ਮਿਲਿਆ ਹੈ। ਅਗਲੇ ਮਹੀਨੇ ਭੇਜੇ ਜਾਣ ਵਾਲੇ ਫ੍ਰੈਂਚ ਫ੍ਰਾਈਜ਼ ਦੀ ਪਹਿਲੀ ਖੇਪ ਗੁਜਰਾਤ ਦੇ ਮੁੰਦਰਾ ਏਅਰਪੋਰਟ ਤੋਂ ਰਵਾਨਾ ਹੋਵੇਗੀ।
ਇਹ ਵੀ ਪੜ੍ਹੋ : ਗੌਤਮ ਅਡਾਨੀ ਨੂੰ ਇਜ਼ਰਾਈਲ 'ਚ ਮਿਲੀ ਵੱਡੀ ਡੀਲ, ਗਰੁੱਪ ਦੇ ਸ਼ੇਅਰਾਂ ਨੂੰ ਲੱਗੇ ਖੰਭ
140 ਕਰੋੜ ਦੀ ਲਾਗਤ ਨਾਲ ਬਣਿਆ ਹੈ ਪਲਾਂਟ
ਬਨਾਸ ਡੇਅਰੀ ਦੇ ਇਸ ਆਲੂ ਪ੍ਰੋਸੈਸਿੰਗ ਪਲਾਂਟ ਦਾ ਉਦਘਾਟਨ ਕੁੱਝ ਸਮਾਂ ਪਹਿਲਾਂ ਪੀ. ਐੱਮ. ਮੋਦੀ ਨੇ ਹੀ ਕੀਤਾ ਸੀ। ਇਹ ਪਲਾਂਟ ਰੋਜ਼ਾਨਾ 48 ਟਨ ਆਲੂ ਦੀ ਪ੍ਰੋਸੈਸਿੰਗ ਕਰ ਸਕਦਾ ਹੈ। ਇਹ ਪਲਾਂਟ ਕਰੀਬ 140 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਹੈ। ਪਹਿਲਾਂ ਕੈਨੇਡਾ, ਸਿੰਗਾਪੁਰ ਅਤੇ ਮਲੇਸ਼ੀਆ ਨੂੰ ਮਾਮੂਲੀ ਮਾਤਰਾ ’ਚ ਫ੍ਰੈਂਚ ਫ੍ਰਾਈਜ਼ ਦੀ ਬਰਾਮਦ ਕੀਤੀ ਜਾਂਦੀ ਸੀ। ਬਨਾਸ ਡੇਅਰੀ ਦੇ ਆਲੂ ਪ੍ਰੋਸੈਸਿੰਗ ਪਲਾਂਟ ’ਚ ਫਰੋਜ਼ਨ ਫ੍ਰੈਂਚ ਫ੍ਰਾਈਜ਼ ਤੋਂ ਇਲਾਵਾ ਫਰੋਜ਼ਨ ਚਿਪਸ, ਆਲੂ ਟਿੱਕੀ, ਬਰਗਰ ਪੈੱਟੀ ਆਦਿ ਵੀ ਬਣਾਏ ਜਾਂਦੇ ਹਨ।
ਇਹ ਵੀ ਪੜ੍ਹੋ : RBI ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਡਾਲਰ ਦੇ ਮੁਕਾਬਲੇ ਰੁਪਏ 'ਚ ਗਿਰਾਵਟ ਜਾਰੀ, ਜਾਣੋ ਕੀ ਹੋਵੇਗਾ ਅਸਰ
ਆਲੂ ਉਤਪਾਦਾਂ ਦੀ ਖੂਬ ਮੰਗ
ਬਨਾਸਕਾਂਠਾ ਜ਼ਿਲੇ ਦੇ ਦੀਸਾ ’ਚ ਆਲੂ ਦੀ ਭਰਪੂਰ ਖੇਤੀ ਹੁੰਦੀ ਹੈ। ਅਜਿਹੇ ’ਚ ਆਲੂ ਦੀਆਂ ਕੀਮਤਾਂ ’ਚ ਉਤਰਾਅ-ਚੜ੍ਹਾਅ ਦਾ ਕਿਸਾਨਾਂ ’ਤੇ ਵੱਡਾ ਅਸਰ ਪੈਂਦਾ ਹੈ। ਇਸ ਸਾਲ ਬਨਾਸ ਡੇਅਰੀ ਨੇ ਕਿਸਾਨਾਂ ਨਾਲ ਕਾਂਟ੍ਰੈਕਟ ਦੇ ਤਹਿਤ ਕਰੀਬ 10 ਹਜ਼ਾਰ ਟਨ ਆਲੂ ਖਰੀਦਿਆ। ਉੱਥੇ ਹੀ ਅਗਲੇ ਸਾਲ 25 ਹਜ਼ਾਰ ਟਨ ਆਲੂ ਖਰੀਦਣ ਦੀ ਯੋਜਨਾ ਹੈ। ਇਸ ਡੇਅਰੀ ਦੇ ਨਾਲ ਕਰੀਬ 3200 ਕਿਸਾਨ ਜੁੜੇ ਹਨ ਜੋ ਆਲੂ ਪੈਦਾ ਕਰਦੇ ਹਨ। ਆਲੂ ਦੇ ਪ੍ਰੋਡਕਟਸ ਦੀ ਮੰਗ ਖੂਬ ਹੈ, ਜਿਸ ਕਾਰਨ ਇਹ ਪਲਾਂਟ ਬਨਾਸਕਾਂਠਾ ਜ਼ਿਲੇ ਦੇ ਕਿਸਾਨਾਂ ਦੀ ਤਕਦੀਰ ਬਦਲਣ ਵਾਲਾ ਸਾਬਤ ਹੋ ਰਿਹਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਏਅਰਪੋਰਟ ਤੋਂ ਟੋਰਾਂਟੋ-ਲੰਡਨ ਲਈ ਜਲਦ ਉਡਣਗੇ ਜਹਾਜ਼, ਘਰੇਲੂ ਫਲਾਈਟਾਂ ’ਚ ਵੀ ਹੋਵੇਗਾ ਵਾਧਾ
ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
'IndiGo ਸੰਭਾਲ ਪ੍ਰਕਿਰਿਆਵਾਂ ਦੀ ਨਹੀਂ ਕਰ ਰਹੀ ਪਾਲਣਾ, ਖ਼ਤਰੇ ਵਿਚ ਪਾ ਰਹੀ ਯਾਤਰੀਆਂ ਦੀ ਸੁਰੱਖਿਆ'
NEXT STORY