ਨਵੀਂ ਦਿੱਲੀ - ਸਰਕਾਰ ਜੀਐੱਸਟੀ ਦੇ ਨਾਂ 'ਤੇ ਲਗਾਤਾਰ ਆਮ ਲੋਕਾਂ ਦੀ ਜੇਬ 'ਤੇ ਕੈਂਚੀ ਚਲਾ ਰਹੀ ਹੈ। ਪਹਿਲਾਂ ਹੀ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਹੁਣ 18 ਜੁਲਾਈ 2022 ਤੋਂ ਜੀਐੱਸਟੀ ਦੇ ਨਾਂ 'ਤੇ ਕਈ ਹੋਰ ਚੀਜ਼ਾਂ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ।
ਜੀਐਸਟੀ ਕੌਂਸਲ ਨੇ ਰੋਜ਼ਾਨਾ ਜੀਵਨ ਵਿੱਚ ਵਰਤੀਆਂ ਜਾਣ ਵਾਲੀਆਂ ਕੁਝ ਵਸਤਾਂ ਉੱਤੇ ਜੀਐਸਟੀ ਲਗਾਉਣ ਦਾ ਫੈਸਲਾ ਕੀਤਾ ਹੈ। ਕੁਝ ਵਸਤਾਂ 'ਤੇ ਛੋਟ ਵੀ ਵਾਪਸ ਲੈ ਲਈ ਗਈ ਹੈ, ਉਥੇ ਹੀ ਕੁਝ ਵਸਤਾਂ 'ਤੇ ਜੀਐੱਸਟੀ ਦੀ ਦਰ ਵਧਾ ਦਿੱਤੀ ਗਈ ਹੈ। ਯਾਨੀ 18 ਜੁਲਾਈ ਤੋਂ ਤੁਹਾਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗੇਗਾ।
ਇਹ ਵੀ ਪੜ੍ਹੋ : ਗੌਤਮ ਅਡਾਨੀ ਨੂੰ ਇਜ਼ਰਾਈਲ 'ਚ ਮਿਲੀ ਵੱਡੀ ਡੀਲ, ਗਰੁੱਪ ਦੇ ਸ਼ੇਅਰਾਂ ਨੂੰ ਲੱਗੇ ਖੰਭ
ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਵਿਚ ਹੋਵੇਗਾ ਵਾਧਾ
18 ਜੁਲਾਈ ਤੋਂ, ਸਰਕਾਰ ਨੇ ਪੈਕੇਜਡ ਅਤੇ ਲੈਵਲਡ ਉਤਪਾਦਾਂ, ਮੱਛੀ, ਦਹੀਂ, ਪਨੀਰ, ਲੱਸੀ, ਸ਼ਹਿਦ, ਮਖਾਨੇ, ਸੋਇਆਬੀਨ, ਮਟਰ, ਕਣਕ, ਅਨਾਜ, ਕੁਰਮੁਰੇ ਚਾਵਲ ਵਰਗੇ ਉਤਪਾਦਾਂ 'ਤੇ 5% ਜੀਐਸਟੀ ਲਗਾਉਣ ਦਾ ਫੈਸਲਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਉਤਪਾਦਕ ਹੁਣ ਤੱਕ ਜੀਐਸਟੀ ਦੇ ਦਾਇਰੇ ਵਿੱਚ ਨਹੀਂ ਸਨ ਪਰ 18 ਜੁਲਾਈ ਤੋਂ ਇਨ੍ਹਾਂ ਉੱਤੇ ਜੀਐਸਟੀ ਲਾਗੂ ਹੋ ਜਾਵੇਗਾ। ਯਾਨੀ ਜੀਐਸਟੀ ਲਾਗੂ ਹੋਣ ਤੋਂ ਬਾਅਦ ਇਨ੍ਹਾਂ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਧਣਗੀਆਂ। ਇਸ ਤੋਂ ਇਲਾਵਾ ਮੀਟ, ਮੱਛੀ, ਦਹੀ, ਪਨੀਰ ਅਤੇ ਸ਼ਹਿਦ ਵਰਗੇ ਉਤਪਾਦ ਮਹਿੰਗੇ ਹੋ ਜਾਣਗੇ।
18 ਜੁਲਾਈ ਤੋਂ ਸਰਕਾਰ ਨੇ ਹੋਟਲਾਂ ਦੇ ਕਮਰਿਆਂ 'ਤੇ ਜੀਐਸਟੀ ਨੂੰ 12 ਫੀਸਦੀ ਕਰ ਦਿੱਤਾ ਹੈ। ਜੀਐਸਟੀ ਕੌਂਸਲ ਦੇ ਫੈਸਲੇ ਅਨੁਸਾਰ, 1000 ਤੋਂ ਘੱਟ ਕਿਰਾਏ ਵਾਲੇ ਕਮਰਿਆਂ 'ਤੇ ਤੁਹਾਡੇ ਤੋਂ 12 ਫੀਸਦੀ ਜੀਐਸਟੀ ਵਸੂਲਿਆ ਜਾਵੇਗਾ।
ਖਾਣ-ਪੀਣ ਦੀਆਂ ਵਸਤੂਆਂ ਤੋਂ ਇਲਾਵਾ ਛਪਾਈ, ਚਾਕੂ, ਪੈਨਸਿਲ, ਸ਼ਾਰਪਨਰ, ਐਲਈਡੀ ਲੈਂਪ, ਆਰਟ ਅਤੇ ਡਰਾਇੰਗ ਉਤਪਾਦਾਂ 'ਤੇ 18% ਜੀਐਸਟੀ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਟੈਟਰਾ ਪੈਕ, ਬੈਂਕ ਦੇ ਚੈੱਕ ਦੀ ਸੇਵਾ 'ਤੇ 18 ਫੀਸਦੀ ਜੀ.ਐੱਸ.ਟੀ. ਇਸ ਤੋਂ ਇਲਾਵਾ ਮਿੱਟੀ ਨਾਲ ਸਬੰਧਤ ਵਸਤਾਂ 'ਤੇ ਜੀਐਸਟੀ 5 ਫੀਸਦੀ ਤੋਂ ਵਧਾ ਕੇ 12 ਫੀਸਦੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰੀ ਅਦਾਰਿਆਂ ਨੂੰ ਦਿੱਤੇ ਜਾਣ ਵਾਲੇ ਉਪਕਰਨਾਂ ਦਾ ਜੀਐਸਟੀ ਵੀ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਟੈਟਰਾ ਪੈਕ 'ਤੇ ਜੀਐਸਟੀ ਵਧਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਹੀਥਰੋ ਦੇ ਫੈਸਲੇ ਤੋਂ ਨਾਰਾਜ਼ ਏਅਰਲਾਈਨਜ਼, ਯਾਤਰੀਆਂ ਨੂੰ ਕਰਨਾ ਪੈ ਰਿਹਾ ਪਰੇਸ਼ਾਨੀ ਦਾ ਸਾਹਮਣਾ
ਜਾਣੋ ਕਿਹੜੀਆਂ ਚੀਜ਼ਾਂ ਹੋਣਗੀਆਂ ਸਸਤੀਆਂ
ਜਿੱਥੇ 18 ਜੁਲਾਈ ਤੋਂ ਜ਼ਿਆਦਾਤਰ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਹਨ, ਉੱਥੇ ਹੀ ਟਰਾਂਸਪੋਰਟ ਸੈਕਟਰ ਵਿੱਚ ਰੋਪਵੇਅ 'ਤੇ ਜੀਐਸਟੀ ਦੀ ਦਰ ਵਿੱਚ ਕਟੌਤੀ ਕੀਤੀ ਗਈ ਹੈ। ਇਸ ਦੇ ਨਾਲ ਹੀ ਮਾਲ ਭਾੜਾ ਸਸਤਾ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹੱਡੀਆਂ ਨਾਲ ਸਬੰਧਤ ਬਿਮਾਰੀਆਂ ਦਾ ਇਲਾਜ ਸਸਤਾ ਹੋ ਜਾਵੇਗਾ ਕਿਉਂਕਿ ਇਸ 'ਤੇ ਜੀਐਸਟੀ ਦੀ ਦਰ 12 ਤੋਂ ਘਟਾ ਕੇ 5 ਫ਼ੀਸਦੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਐਂਟੀ-ਫਾਈਲੇਰੀਆ ਦਵਾਈ ਸਸਤੀ ਹੋ ਜਾਵੇਗੀ। ਇਸ ਤੋਂ ਇਲਾਵਾ ਮਿਲਟਰੀ ਉਤਪਾਦਾਂ 'ਤੇ ਆਈਜੀਐਸਟੀ ਨੂੰ ਜੀਐਸਟੀ ਤੋਂ ਬਾਹਰ ਰੱਖਿਆ ਗਿਆ ਹੈ। ਮਾਲ ਭਾੜਾ 18% ਤੋਂ ਘਟਾ ਕੇ 12% ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : RBI ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਡਾਲਰ ਦੇ ਮੁਕਾਬਲੇ ਰੁਪਏ 'ਚ ਗਿਰਾਵਟ ਜਾਰੀ, ਜਾਣੋ ਕੀ ਹੋਵੇਗਾ ਅਸਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
CMIE ਦਾ ਦਾਅਵਾ-ਜੂਨ ’ਚ ਗਿਰਾਵਟ ਤੋਂ ਬਾਅਦ ਜੁਲਾਈ ’ਚ ਵਧ ਰਹੀ ਰੁਜ਼ਗਾਰ ਦਰ
NEXT STORY