ਨਵੀਂ ਦਿੱਲੀ — ਰੁਜ਼ਗਾਰ ਲਈ ਖਾੜੀ ਦੇਸ਼ਾਂ 'ਚ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਪਿਛਲੇ ਦੋ ਸਾਲਾਂ ਵਿਚ ਅੱਧੀ ਰਹਿ ਗਈ ਹੈ। 2015 ਵਿਚ ਇਹ ਗਿਣਤੀ ਲਗਭਗ 7.6 ਲੱਖ ਸੀ ਜੋ 2017 ਵਿਚ ਘਟ ਕੇ 3.7 ਲੱਖ ਹੋ ਗਈ ਹੈ। ਜਿਨ੍ਹਾਂ ਖੇਤਰਾਂ 'ਚ ਭਾਰਤੀ ਰੁਜ਼ਗਾਰ ਲਈ ਜਾਂਦੇ ਸਨ ਉਹਨਾਂ ਖੇਤਰਾਂ ਵਿਚ ਉਥੋਂ ਦੀ ਸਰਕਾਰ ਨੇ ਵੱਡੀ ਤਬਦੀਲੀ ਕੀਤੀ ਹੈ। ਪਹਿਲਾਂ ਲੋਕ ਸਾਊਦੀ ਅਰਬ ਨੂੰ ਰੁਜ਼ਗਾਰ ਲਈ ਜ਼ਿਆਦਾ ਪਸੰਦ ਕਰਦੇ ਸਨ ਜਿਸ ਕਾਰਨ 2015 ਵਿਚ ਯੂ.ਏ.ਈ. ਜਾਣ ਵਾਲੇ ਲੋਕਾਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੋਇਆ । 2015 ਦੇ ਬਾਅਦ ਤੋਂ ਇਸ ਵਿਚ ਇਹ 74% ਦੀ ਕਮੀ ਆਈ ਹੈ।
ਇਸ ਕਾਰਨ ਖਾੜੀ ਦੇਸ਼ਾਂ 'ਚ ਨਹੀਂ ਜਾ ਰਹੇ ਭਾਰਤੀ
ਹਾਲਾਂਕਿ ਅੱਜ ਵੀ ਵੱਡੀ ਸੰਖਿਆ 'ਚ ਭਾਰਤੀ ਯੂ.ਏ.ਈ. ਜਾਣਾ ਪਸੰਦ ਕਰਦੇ ਹਨ ਕਿਉਂਕਿ ਉਸਨੇ ਮਾਈਗ੍ਰੇਸ਼ਨ ਪਾਲਸੀ ਸੌਖੀ ਬਣਾ ਦਿੱਤੀ ਹੈ। ਦੂਜੇ ਪਾਸੇ ਓਮਾਨ ਨੇ ਅਗਲੇ 6 ਮਹੀਨਿਆਂ ਲਈ ਭਰਤੀ ਰੋਕ ਕੇ ਇਮੀਗਰੇਸ਼ਨ 'ਤੇ ਸ਼ਿਕੰਜਾ ਕਸਿਆ ਹੈ। ਜ਼ਿਕਰਯੋਗ ਹੈ ਕਿ ਸਾਊਦੀ ਅਰਬ ਨੇ ਪਰਿਵਾਰਕ ਟੈਕਸ ਲਗਾ ਦਿੱਤਾ ਹੈ ਜਿਸ ਕਰਕੇ ਉਥੇ ਰਹਿਣ ਵਾਲੇ ਭਾਰਤੀਆਂ ਨੂੰ ਹਰ ਮੈਂਬਰ ਪ੍ਰਤੀ 100 ਰਿਆਲ ਦੇਣੇ ਪੈਣਗੇ ਅਤੇ ਇਹ ਹਰ ਸਾਲ ਦੋਗੁਣਾ ਹੋ ਜਾਵੇਗਾ। ਇਸੇ ਕਾਰਨ ਕਰਕੇ ਹੁਣ ਘੱਟ ਹੀ ਲੋਕ ਸਾਊਦੀ ਅਰਬ ਜਾਣ ਦਾ ਸੁਪਨਾ ਦੇਖਦੇ ਹਨ।
ਖਾੜੀ ਦੇਸ਼ ਕਰ ਰਹੇ ਇਸ ਪਾਲਸੀ 'ਤੇ ਕੰਮ
ਦੱਸਣਯੋਗ ਹੈ ਕਿ ਯੂ.ਏ.ਈ. ਦੀ ਮਾਈਗ੍ਰੇਸ਼ਨ ਪਾਲਸੀ ਨੇ ਨਹੀਂ ਉਥੇ ਖਾੜੀ ਨਿਗਮ ਕਾਰਪੋਰੇਸ਼ਨ ਪ੍ਰੀਸ਼ਦ 'ਚ ਹੁਣ ਤੱਕ ਸਭ ਤੋਂ ਜ਼ਿਆਦਾ ਮਜ਼ਦੂਰ ਜਮਾਤ ਵਿਚ ਭਾਰਤੀ ਹੀ ਸਨ, ਜਿਨ੍ਹਾਂ ਵਿਚ ਕਾਰਪੇਂਟਰ, ਇਲੈਕਟ੍ਰੀਸ਼ਿਅਨ, ਪਲੰਬਰ ਅਤੇ ਡਰਾਈਵਰ ਆਦਿ ਸ਼ਾਮਲ ਸਨ ਪਰ ਹੁਣ ਇਸ ਵਿਚ ਬਦਲਾਅ ਹੋ ਰਿਹਾ ਹੈ। ਉਦਯੋਗ 'ਤੇ ਨਜ਼ਰ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਹੁਣ ਇਥੇ ਪੜ੍ਹੇ-ਲਿਖੇ ਭਾਰਤੀਆਂ ਦਾ ਆਉਣਾ ਵਧ ਰਿਹਾ ਹੈ।
ਵਰਲਡ ਬੈਂਕ ਦੀ ਤਾਜ਼ਾ ਰਿਪੋਰਟ ਅਨੁਸਾਰ ਵਿਦੇਸ਼ਾਂ ਤੋਂ ਧਨ ਕਮਾ ਕੇ ਲਿਆਉਣ 'ਚ ਭਾਰਤੀ ਪਹਿਲੇ ਸਥਾਨ 'ਤੇ ਹਨ। ਸਾਲ 2017 'ਚ ਇਹ ਧਨ ਲਗਭਗ 4,500 ਅਰਬ ਡਾਲਰ ਦਾ ਸੀ ਜਿਸਦਾ ਲਗਭਗ 56 ਫੀਸਦੀ ਹਿੱਸਾ ਸਾਊਦੀ ਅਰਬ, ਕੁਵੈਤ, ਯੂ.ਏ.ਈ., ਕਤਰ, ਬਹਿਰੈਨ ਅਤੇ ਓਮਾਨ ਤੋਂ ਭਾਰਤ ਆਇਆ ਸੀ।
ਹੁਣ ਰੇਲਵੇ ਸਵੀਕਾਰ ਕਰੇਗਾ ਡਿਜੀਟਲ ਪਛਾਣ, ਹੋਵੇਗੀ ਇਹ ਸ਼ਰਤ
NEXT STORY