ਨਵੀਂ ਦਿੱਲੀ - ਏਲੋਨ ਮਸਕ ਨੇ ਜਦੋਂ ਤੋਂ ਟਵਿੱਟਰ ਨੂੰ ਖਰੀਦਿਆ ਹੈ, ਉਸ ਸਮੇਂ ਲਗਾਤਾਰ ਕੁਝ-ਕੁਝ ਬਦਲਾਅ ਕਰ ਰਹੇ ਹਨ। ਹਾਲ ਹੀ 'ਚ ਏਲੋਨ ਮਸਕ ਬਲੂ ਟਿੱਕ ਨੂੰ ਲੈ ਕੇ ਟਵਿਟਰ 'ਤੇ ਚਰਚਾ 'ਚ ਆਏ ਸਨ। ਹੁਣ ਮਸਕ ਨੇ ਟਵਿੱਟਰ ਬਾਰੇ ਨਵੀਂ ਘੋਸ਼ਣਾ ਕੀਤੀ ਹੈ ਕਿ ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਹੁਣ ਉਹਨਾਂ ਕ੍ਰਿਏਟਰਸ ਨਾਲ ਵਿਗਿਆਪਨ ਦੀ ਆਮਦਨੀ ਨੂੰ ਸਾਂਝਾ ਕਰੇਗਾ ਜਿਨ੍ਹਾਂ ਨੇ ਉਹਨਾਂ ਦੇ ਆਪਣੇ ਰਿਪਲਾਈ ਥ੍ਰੈੱਡਸ ਵਿੱਚ ਦਿਖਾਈ ਦੇਣ ਵਾਲੇ ਵਿਗਿਆਪਨਾਂ ਲਈ "ਟਵਿੱਟਰ ਬਲੂ ਵੈਰੀਫਾਈਡ" ਦਾ ਸਬਸਕ੍ਰਿਪਸ਼ਨ ਲਿਆ ਹੈ। ਏਲੋਨ ਮਸਕ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਵ ਜੇਕਰ ਤੁਹਾਡੇ ਰਿਪਲਾਈ ਥ੍ਰੈੱਡ 'ਤੇ ਕੋਈ ਵਿਗਿਆਪਨ ਦਿਖਾਈ ਦਿੰਦਾ ਹੈ ਤਾਂ ਉਸ ਵਿਗਿਆਪਨ ਤੋਂ ਹੋਣ ਵਾਲੀ ਕਮਾਈ ਨੂੰ ਹੀ ਟਵਿੱਟਰ ਤੁਹਾਡੇ ਨਾਲ ਵੰਡੇਗਾ।
ਇਹ ਵੀ ਪੜ੍ਹੋ : ਭਾਰਤੀ ਰਿਫਾਇਨਰਸ ਰੂਸੀ ਤੇਲ ਲਈ ਵਪਾਰੀਆਂ ਨੂੰ UAE ਦੇ ਦਿਹਰਮ 'ਚ ਕਰ ਰਹੇ ਭੁਗਤਾਨ
ਟਵਿੱਟਰ ਸਾਂਝੀ ਕਰੇਗਾ ਆਮਦਨੀ
ਮਸਕ ਨੇ ਸ਼ੁੱਕਰਵਾਰ ਨੂੰ ਇਕ ਟਵੀਟ ਵਿਚ ਕਿਹਾ, ' 'Twitter ਅੱਜ ਤੋਂ ਕ੍ਰਿਏਟਰਸ ਦੇ ਰਿਪਲਾਈ ਥ੍ਰੈਡਸ ਵਿਚ ਦਿਖਾਈ ਦੇਣ ਵਾਲੇ ਵਿਗਿਆਪਨਾਂ ਲਈ ਵਿਗਿਆਪਨ ਆਮਦਨੀ ਸਾਂਝੀ ਕਰੇਗਾ। ਯੋਗ ਬਣਨ ਲਈ ਅਕਾਉਂਟ ਦਾ ਟਵਿੱਟਰ ਬਲਿਊ ਵੈਰੀਫਾਈਡ ਦਾ ਸਬਸਕ੍ਰਿਪਸ਼ਨ ਹੋਣਾ ਜ਼ਰੂਰੀ ਹੈ।"
ਏਲੋਨ ਮਸਕ ਦੇ ਇਸ ਐਲਾਨ ਤੋਂ ਬਾਅਦ ਕਈ ਯੂਜ਼ਰਜ਼ ਨੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ ਹਨ। ਇਕ ਯੂਜ਼ਰ ਨੇ ਪੁੱਛਿਆ, 'ਟਵਿੱਟਰ/ਕ੍ਰਿਏਟਰ ਰੈਵੇਨਿਊ ਸਪਲਿਟ ਕਿਵੇਂ ਦਿਖੇਗਾ? '
ਇਕ ਹੋਰ ਨੇ ਟਿੱਪਣੀ ਕੀਤੀ ਕਿ , "ਇਹ ਤਰਕ ਨਾਲ ਕਿਹੋ ਜਿਹਾ ਦਿਖਾਈ ਦੇਵੇਗਾ? ਸਿਰਜਣਹਾਰਾਂ ਲਈ ਇੱਕ ਵਿਗਿਆਪਨ ਮੁਦਰੀਕਰਨ ਡੈਸ਼ਬੋਰਡ?"
ਪਿਛਲੇ ਸਾਲ ਦਸੰਬਰ ਵਿੱਚ, ਟਵਿੱਟਰ ਨੇ ਆਪਣੀ ਬਲੂ ਸੇਵਾ ਲਈ ਵਿਸ਼ੇਸ਼ਤਾਵਾਂ ਦੀ ਸੂਚੀ ਨੂੰ ਅਪਡੇਟ ਕਰਦੇ ਹੋਏ ਕਿਹਾ ਸੀ ਕਿ ਸੇਵਾ ਦੇ ਉਪਭੋਗਤਾਵਾਂ ਨੂੰ "ਗੱਲਬਾਤ ਵਿੱਚ ਤਰਜੀਹੀ ਦਰਜਾਬੰਦੀ" ਮਿਲੇਗੀ।
ਅਪਡੇਟ ਕੀਤੇ ਪੇਜ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਗਾਹਕ 1080p ਰੈਜ਼ੋਲਿਊਸ਼ਨ ਅਤੇ 2GB ਫਾਈਲ ਸਾਈਜ਼ ਵਿੱਚ ਵੈੱਬ ਤੋਂ 60 ਮਿੰਟ ਤੱਕ ਦੀ ਵੀਡੀਓ ਅੱਪਲੋਡ ਕਰ ਸਕਦੇ ਹਨ। ਹਾਲਾਂਕਿ, ਸਾਰੇ ਵੀਡੀਓਜ਼ ਨੂੰ ਕੰਪਨੀ ਦੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ।
ਇਹ ਵੀ ਪੜ੍ਹੋ : ਰਿਲਾਇੰਸ ਇੰਡਸਟਰੀਜ਼ ਨੂੰ ਵੀ ਲੱਗ ਚੁੱਕਾ ਹੈ ਗੌਤਮ ਅਡਾਨੀ ਤੋਂ ਪਹਿਲਾਂ ਵੱਡਾ ਝਟਕਾ, ਜਾਣੋ 40 ਸਾਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਭਾਰਤ 'ਚ Apple ਦੀ ਵਿਕਰੀ ਨੂੰ ਲੈ ਕੇ ਟਿਮ ਕੁੱਕ ਹੋਏ ਉਤਸ਼ਾਹਿਤ, ਮਾਲਿਆ ਦਾ ਬਣਾਇਆ ਰਿਕਾਰਡ
NEXT STORY