ਨਵੀਂ ਦਿੱਲੀ (ਭਾਸ਼ਾ) - ਆਨਲਾਈਨ ਡਿਲੀਵਰੀ ਪਲੇਟਫਾਰਮ ਸਵਿੱਗੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇੰਡਸਟਰੀ ‘ਚ ਪਹਿਲੀ ਵਾਰ ਉਸ ਨੇ ‘ਇਨਕੋਗਨਿਟੋ’ ਮੋਡ ਫੀਚਰ ਲਾਂਚ ਕੀਤਾ ਹੈ, ਜਿਸ ਨਾਲ ਯੂਜ਼ਰਸ ਭੋਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਨੂੰ ਗੁਮਨਾਮ ਰੂਪ ‘ਚ ਆਰਡਰ ਕਰ ਸਕਦੇ ਹਨ। ਇਨਕੋਗਨਿਟੋ ਇੰਟਰਨੈੱਟ ਬ੍ਰਾਊਜ਼ਰ ਦਾ ਇੱਕ ਵਿਸ਼ੇਸ਼ ਰੂਪ ਹੈ, ਇਸਦੀ ਵਰਤੋਂ ਕਰਨ ਨਾਲ ਉਪਭੋਗਤਾ ਦੀ ਸਰਚ ਹਿਸਟਰੀ ਰਿਕਾਰਡ ਨਹੀਂ ਹੁੰਦੀ ਹੈ। ਭਾਵ ਇਸ ਮੋਡ ਵਿੱਚ ਕੀਤੀਆਂ ਗਤੀਵਿਧੀਆਂ ਆਮ ਬ੍ਰਾਊਜ਼ਰ ਵਿੱਚ ਦਿਖਾਈ ਨਹੀਂ ਦਿੰਦੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਦੀ ਆਰਥਿਕਤਾ ਲਈ ਕੈਬਨਿਟ ਦਾ ਫ਼ੈਸਲਾ, ਪੈਟਰੋਲ-ਡੀਜ਼ਲ 'ਤੇ ਵਧਾਇਆ ਵੈਟ
ਸਵਿਗੀ ਨੇ ਇਕ ਬਿਆਨ 'ਚ ਕਿਹਾ ਕਿ ਆਪਣੇ ਪਲੇਟਫਾਰਮ 'ਤੇ ਇਨਕੋਗਨਿਟੋ ਮੋਡ ਨੂੰ ਐਕਟੀਵੇਟ ਕਰਕੇ ਯੂਜ਼ਰਸ ਬੇਨਾਮੀ ਤੌਰ 'ਤੇ ਖਰੀਦਦਾਰੀ ਕਰ ਸਕਦੇ ਹਨ ਅਤੇ ਉਨ੍ਹਾਂ ਦੇ ਆਰਡਰ ਐਪ ਦੇ ਇਤਿਹਾਸ 'ਚ ਨਹੀਂ ਦਿਸਣਗੇ। ਇਹ ਸਹੂਲਤ Swiggy ਦੇ ਫੂਡ ਅਤੇ ਇੰਸਟਾਮਾਰਟ ਦੋਵਾਂ ਸੈਗਮੈਂਟਾਂ 'ਤੇ ਉਪਲਬਧ ਕਰਵਾਈ ਗਈ ਹੈ। ਸਵਿਗੀ ਨੇ ਕਿਹਾ ਕਿ ਇਨਕੌਗਨਿਟੋ ਮੋਡ ਸਮਝਦਾਰੀ ਨਾਲ ਖਰੀਦਦਾਰੀ ਲਈ ਵੀ ਆਦਰਸ਼ ਹੈ ਕਿਉਂਕਿ ਵਿਸ਼ੇਸ਼ਤਾ ਇਹ ਯਕੀਨੀ ਬਣਾਉਂਦੀ ਹੈ ਕਿ ਅਜਿਹੇ ਆਰਡਰ ਪ੍ਰਾਈਵੇਟ ਰਹਿਣ ਤਾਂ ਜੋ ਉਪਭੋਗਤਾਵਾਂ ਦੀਆਂ ਚੋਣਾਂ ਦੂਜਿਆਂ ਨੂੰ ਦਿਖਾਈ ਨਾ ਦੇਣ।
ਇਹ ਵੀ ਪੜ੍ਹੋ : ਗਲਤ ਢੰਗ ਨਾਲ ਪੇਸ਼ ਆਉਂਦੀ ਹੈ ਮਾਧਬੀ ਪੁਰੀ ਬੁਚ, 500 ਮੁਲਾਜ਼ਮਾਂ ਨੇ ਕੀਤੀ ਇਹ ਸ਼ਿਕਾਇਤ
ਸਵਿੱਗੀ ਦੇ ਕੇਟਰਿੰਗ ਮਾਰਕਿਟ ਦੇ ਸੀਈਓ ਰੋਹਿਤ ਕਪੂਰ ਨੇ ਕਿਹਾ, “ਭਾਵੇਂ ਸਾਡੀ ਜ਼ਿੰਦਗੀ ਜ਼ਿਆਦਾ ਸਮਾਜਿਕ ਬਣ ਰਹੀ ਹੈ, ਫਿਰ ਵੀ ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਅਸੀਂ ਨਿੱਜੀ ਰੱਖਣਾ ਪਸੰਦ ਕਰਦੇ ਹਾਂ ਅਤੇ ਇਨਕੋਗਨਿਟੋ ਮੋਡ ਇਸ ਜ਼ਰੂਰਤ ਨੂੰ ਪੂਰਾ ਕਰਦਾ ਹੈ। ਫਿਲਹਾਲ ਇਸ ਦੇ ਸਿਰਫ 10 ਫੀਸਦੀ ਉਪਭੋਗਤਾਵਾਂ ਇਸ ਸਹੂਲਤ ਦੀ ਵਰਤੋਂ ਕਰ ਸਕਣਗੇ ਪਰ ਆਉਣ ਵਾਲੇ ਦਿਨਾਂ ਵਿੱਚ ਇਸਨੂੰ ਸਾਰੇ ਉਪਭੋਗਤਾਵਾਂ ਲਈ ਸ਼ੁਰੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : McDonald ਨੇ ਬਦਲੀ ਸਟ੍ਰੈਟੇਜੀ, ਮਿਲੇਗਾ ਪੌਸ਼ਟਿਕ ਬਰਗਰ, ਕਿਸਾਨਾਂ ਨੂੰ ਵੀ ਹੋਵੇਗਾ ਫ਼ਾਇਦਾ
ਇਹ ਵੀ ਪੜ੍ਹੋ : ਫਿਰ ਰੁਆਉਣਗੇ ਪਿਆਜ, ਕੀਮਤਾਂ ’ਚ ਆਏਗਾ ਭਾਰੀ ਉਛਾਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਨਵਰੀ-ਅਗਸਤ ’ਚ ਮੁੱਖ ਸ਼ਹਿਰਾਂ ’ਚ 40 ਕਰੋੜ ਰੁਪਏ ਤੋਂ ਜ਼ਿਆਦਾ ਦੀ ਕੀਮਤ ਵਾਲੇ ਘਰ ਵਿਕੇ
NEXT STORY