ਨਵੀਂ ਦਿੱਲੀ— ਕੋਰੋਨਾ ਵਾਇਰਸ ਸੰਕਟ ਵਿਚਕਾਰ ਵਿੱਤ ਮੰਤਰਾਲਾ ਨੇ ਐੱਨ. ਆਰ. ਆਈਜ਼. ਲਈ ਐੱਫ. ਡੀ. ਆਈ ਨੀਤੀ 'ਚ ਵੱਡਾ ਬਦਲਾਅ ਕੀਤਾ ਹੈ। ਇਸ ਤਹਿਤ ਹੁਣ ਪ੍ਰਵਾਸੀ ਭਾਰਤੀ (ਐੱਨ. ਆਰ. ਆਈ.) ਏਅਰ ਇੰਡੀਆ 'ਚ 100 ਫੀਸਦੀ ਤੱਕ ਦਾ ਨਿਵੇਸ਼ ਕਰ ਸਕਦੇ ਹਨ।
ਆਰਥਿਕ ਮਾਮਲਿਆਂ ਬਾਰੇ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਅਜਿਹਾ ਹੋਣ ਦੇ ਬਾਵਜੂਦ ਏਅਰ ਇੰਡੀਆ ਲਿਮਟਿਡ ਦਾ ਕੰਟਰੋਲ ਭਾਰਤੀ ਨਾਗਰਿਕਾਂ ਦੇ ਹੱਥ 'ਚ ਰਹੇਗਾ।
ਨੋਟੀਫਿਕੇਸ਼ਨ ਮੁਤਾਬਕ, ਏਅਰ ਇੰਡੀਆ 'ਚ ਵਿਦੇਸ਼ੀ ਨਿਵੇਸ਼ 49 ਫੀਸਦੀ ਤੋਂ ਵੱਧ ਨਹੀਂ ਹੋ ਸਕਦਾ ਭਾਵੇਂ ਇਹ ਪ੍ਰਤੱਖ ਜਾਂ ਅਪ੍ਰਤੱਖ ਅਤੇ ਭਾਵੇਂ ਹੀ ਵਿਦੇਸ਼ੀ ਏਅਰਲਾਈਨ ਵੱਲੋਂ ਕੀਤਾ ਜਾ ਰਿਹਾ ਹੋਵੇ। ਹਾਲਾਂਕਿ, ਜੇਕਰ ਕੋਈ ਐੱਨ. ਆਰ. ਆਈ. ਇਹ ਨਿਵੇਸ਼ ਕਰਦਾ ਹੈ, ਤਾਂ ਉਹ ਆਟੋਮੈਟਿਕ ਰੂਟ ਰਾਹੀਂ 100 ਫੀਸਦੀ ਵਿਦੇਸ਼ੀ ਨਿਵੇਸ਼ ਕਰ ਸਕਦਾ ਹੈ।
ਨਿੱਜੀਕਰਨ ਨੂੰ ਆਕਰਸ਼ਕ ਬਣਾਉਣ ਦੀ ਕੋਸ਼ਿਸ਼
ਕੇਂਦਰੀ ਮੰਤਰੀ ਮੰਡਲ ਨੇ ਮਾਰਚ 'ਚ ਹੀ ਪ੍ਰਤੱਖ ਵਿਦੇਸ਼ੀ ਨਿਵੇਸ਼ ਨਿਯਮਾਂ ਨੂੰ ਪ੍ਰਵਾਨਗੀ ਦੇ ਦਿੱਤੀ ਸੀ, ਜਿਸ ਤਹਿਤ ਪ੍ਰਵਾਸੀ ਭਾਰਤੀ ਏਅਰ ਇੰਡੀਆ 'ਚ 100 ਫੀਸਦੀ ਸ਼ੇਅਰ ਖਰੀਦਣ ਦੀ ਬੋਲੀ ਦੇ ਸਕਦੇ ਹਨ। ਸਰਕਾਰ ਨੇ ਏਅਰ ਇੰਡੀਆ ਦੇ ਨਿੱਜੀਕਰਨ ਨੂੰ ਆਕਰਸ਼ਕ ਬਣਾਉਣ ਲਈ ਅਜਿਹਾ ਕੀਤਾ ਕਿਉਂਕਿ ਇਸ ਤੋਂ ਪਹਿਲਾਂ ਸਰਕਾਰ ਖਰੀਦਦਾਰਾਂ ਨੂੰ ਆਕਰਸ਼ਤ ਕਰਨ ਲਈ ਜੋ ਵੀ ਯਤਨ ਕਰ ਰਹੀ ਸੀ ਉਸ 'ਚ ਅਸਫਲ ਰਹੀ ਸੀ।
ਖ਼ੁਸ਼ਖ਼ਬਰੀ! 5G ਪ੍ਰੀਖਣ ਲਈ ਰੂਪ-ਰੇਖਾ ਬਣਾ ਰਹੀ ਭਾਰਤੀ ਏਅਰਟੈੱਲ
NEXT STORY