ਨਵੀਂ ਦਿੱਲੀ - ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਨੇ ਗੋਲਡ ਅਤੇ ਸਿਲਵਰ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਨਵੇਂ ਸਰਕੁਲਕ ਮੁਤਾਬਕ ਸੋਨੇ ਅਤੇ ਚਾਂਦੀ ਦੇ ਫਿਊਚਰਜ਼ ’ਚ ਵੱਧਦੀ ਵੋਲੈਟੀਲਿਟੀ ਨੂੰ ਵੇਖਦੇ ਹੋਏ ਵਾਧੂ ਮਾਰਜਿਨ ਲਾਉਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ ਦੇ ਭਾਅ, ਆਈ 12 ਸਾਲ ਦੀ ਸਭ ਤੋਂ ਵੱਡੀ ਗਿਰਾਵਟ
ਅੱਜ ਜਾਰੀ ਸਰਕੁਲਰ ਮੁਤਾਬਕ 23 ਅਕਤੂਬਰ ਤੋਂ ਸਾਰੇ ਸਿਲਵਰ ਫਿਊਚਰਜ਼ ਕਾਂਟ੍ਰੈਕਟ ’ਤੇ 2.5 ਫੀਸਦੀ ਅਤੇ ਗੋਲਡ ਫਿਊਚਰਜ਼ ਕਾਂਟ੍ਰੈਕਟ ’ਤੇ 1 ਫੀਸਦੀ ਦਾ ਵਾਧੂ ਮਾਰਜਿਨ ਲਾਇਆ ਜਾਵੇਗਾ। ਐਕਸਪਰਟਸ ਦਾ ਕਹਿਣਾ ਹੈ ਕਿ ਇਹ ਕਦਮ ਰਿਸਕ ਨੂੰ ਕੰਟਰੋਲ ਕਰਨ ਅਤੇ ਬਾਜ਼ਾਰ ਦੀ ਸਥਿਰਤਾ ਬਣਾਏ ਰੱਖਣ ਲਈ ਚੁੱਕਿਆ ਗਿਆ ਹੈ।
ਇਹ ਵੀ ਪੜ੍ਹੋ : ਤੁਹਾਡੀ ਇਕ ਛੋਟੀ ਜਿਹੀ ਗਲਤੀ ਨਾਲ ਰੁਕ ਸਕਦੀ ਹੈ ਦੌੜਦੀ ਹੋਈ Train, ਰੇਲਵੇ ਵਿਭਾਗ ਨੇ ਦਿੱਤਾ ਗੰਭੀਰ ਸੰਦੇਸ਼
ਕਿਉਂ ਲਾਗੂ ਹੋਇਆ ਨਵਾਂ ਨਿਯਮ
ਹਾਲ ਦੇ ਹਫਤਿਆਂ ’ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਜ਼ਬਰਦਸਤ ਉਤਰਾਅ-ਚੜ੍ਹਾਅ ਵੇਖਿਆ ਗਿਆ। ਸੋਨਾ 4,100 ਡਾਲਰ ਪ੍ਰਤੀ ਔਂਸ ਤੋਂ ਹੇਠਾਂ ਡਿੱਗਾ ਅਤੇ ਚਾਂਦੀ ਨੇ 7 ਫੀਸਦੀ ਦੀ ਗਿਰਾਵਟ ਝੱਲੀ। ਇਸ ਵੋਲੈਟੀਲਿਟੀ ਨੂੰ ਵੇਖਦੇ ਹੋਏ ਐੱਨ. ਐੱਸ. ਈ. ਨੇ ਇਹ ਫੈਸਲਾ ਲਿਆ ਕਿ ਨਿਵੇਸ਼ਕਾਂ ਅਤੇ ਬ੍ਰੋਕਰ ਸਿਸਟਮ ’ਤੇ ਅਚਾਨਕ ਰਿਸਕ ਘੱਟ ਕੀਤਾ ਜਾਵੇ, ਇਸ ਲਈ 23 ਅਕਤੂਬਰ ਤੋਂ ਵਾਧੂ ਮਾਰਜਿਨ ਲਾਗੂ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਅਗਲੇ 2 ਦਹਾਕਿਆਂ 'ਚ ਕਿੰਨੇ ਰੁਪਏ ਮਿਲੇਗਾ 10 ਗ੍ਰਾਮ ਸੋਨਾ , ਹੈਰਾਨ ਕਰ ਦੇਵੇਗੀ ਕੀਮਤ
ਇਹ ਵੀ ਪੜ੍ਹੋ : ਦੀਵਾਲੀ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ 24K-22K Gold ਦੇ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਨਫੋਸਿਸ ਦੇ ਪ੍ਰਮੋਟਰਾਂ ਨੇ 18,000 ਕਰੋੜ ਰੁਪਏ ਦੀ ਸ਼ੇਅਰ ਮੁੜ ਖਰੀਦ ਤੋਂ ਖੁਦ ਨੂੰ ਕੀਤਾ ਵੱਖ
NEXT STORY