ਨਵੀਂ ਦਿੱਲੀ— ਜਨਤਕ ਖੇਤਰ ਦੀ ਬਿਜਲੀ ਕੰਪਨੀ ਐੱਨ. ਟੀ. ਪੀ. ਸੀ. ਨੇ ਕਿਹਾ ਕਿ ਉਹ ਕੋਰੋਨਾ ਵਾਇਰਸ ਦੇ ਵਧਦੇ ਖਤਰੇ ਦੇ ਬਾਵਜੂਦ ਦੇਸ਼ ਨੂੰ ਬਿਨਾ ਰੁਕਾਵਟ ਦੇ ਬਿਜਲੀ ਦੀ ਸਪਲਾਈ ਯਕੀਨੀ ਕਰਨ ਨੂੰ ਤਿਆਰ ਹੈ। ਐੱਨ. ਟੀ. ਪੀ. ਸੀ. ਨੇ ਇਕ ਬਿਆਨ ’ਚ ਕਿਹਾ ਕਿ ਮੌਜੂਦਾ ਸੰਕਟ ਨਾਲ ਨਜਿੱਠਣ ਲਈ ਐੱਨ. ਟੀ. ਪੀ. ਸੀ. ਨੇ ਵੱਖ-ਵੱਖ ਪਲਾਂਟਾਂ ’ਤੇ ਤਾਇਨਾਤ ਆਪਣੇ ਕਰਮਚਾਰੀਆਂ ਨੂੰ ਇਸ ਵਾਇਰਸ ਤੋਂ ਨਜਿੱਠਣ ਨੂੰ ਲੈ ਕੇ ਢੁਕਵੀਂ ਸਲਾਹ ਜਾਰੀ ਕੀਤੀ ਹੈ। ਇਹ ਸਲਾਹ ਕੇਂਦਰ ਸਰਕਾਰ ਦੀ ਸਲਾਹ ਦੇ ਮੁਤਾਬਕ ਹੈ।
ਸਾਰੇ ਕਰਮਚਾਰੀਆਂ ਨੂੰ ਜਿੰਨਾ ਸੰਭਵ ਹੋ ਸਕੇ ਆਹਮੋ-ਸਾਹਮਣੇ ਬੈਠਕ ਕਰਨ ਅਤੇ ਭੀੜ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਦੁਬਾਰਾ ਜੇਕਰ ਕਿਸੇ ਕਰਮਚਾਰੀ ਨੇ ਹਾਲ-ਫਿਲਹਾਲ (ਪਿਛਲੇ 14 ਦਿਨਾਂ ’ਚ) ਪ੍ਰਭਾਵਿਤ ਦੇਸ਼ਾਂ ਦੀ ਯਾਤਰਾ ਕੀਤੀ ਹੈ ਤਾਂ ਉਨ੍ਹਾਂ ਨੂੰ ਸੂਬਾ ਸਿਹਤ ਅਥਾਰਿਟੀਆਂ ਨੂੰ ਰਿਪੋਰਟ ਕਰਨ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਜ਼ਰੂਰੀ ਕਦਮ ਚੁੱਕੇ ਜਾ ਸਕਣ। ਜਿਨ੍ਹਾਂ ਕਰਮਚਾਰੀਆਂ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਨੂੰ ਦੇਖਦੇ ਹੋਏ ਸਿਹਤ ਸਬੰਧੀ ਸਮੱਸਿਆਵਾਂ ਵਧਣ ਦਾ ਖ਼ਤਰਾ ਹੈ, ਉਨ੍ਹਾਂ ਨੂੰ ਘਰੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੈਂਟੀਨ, ਗੈਸਟ ਹਾਊਸ ਅਤੇ ਖਾਣ ਦੇ ਸਥਾਨ (ਡਾਇਨਿੰਗ ਹਾਲ) ’ਚ ਕੰਮ ਕਰ ਰਹੇ ਸਾਰੇ ਸਬੰਧਤ ਕਰਮਚਾਰੀਆਂ ਦੀ ਸਿਹਤ ਨਿਗਰਾਨੀ ਦੇ ਉਪਾਅ ਕੀਤੇ ਗਏ ਹਨ। ਇਸ ਮਹਾਮਾਰੀ ਦੀ ਸਥਿਤੀ ਦੇ ਬਾਵਜੂਦ ਕੰਪਨੀ ਬਿਜਲੀ ਦੇ ਉਤਪਾਦਨ ’ਚ ਕੋਈ ਕਟੌਤੀ ਨਹੀਂ ਕਰ ਰਹੀ ਅਤੇ ਬਿਨਾ ਕਿਸੇ ਰੁਕਾਵਟ ਦੇ ਸਪਲਾਈ ਯਕੀਨੀ ਕਰਨ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ।
ਇਹ ਵੀ ਪੜ੍ਹੋ : ਕੋਰੋਨਾ ਸੰਕਟ ਕਾਰਨ ਟਾਟਾ ਛੁੱਟੀ ’ਤੇ ਗਏ ਕਰਮਚਾਰੀਆਂ ਦੀ ਤਨਖਾਹ ਨਹੀਂ ਕੱਟੇਗਾ
4-G ਡਾਊਨਲੋਡ ਸਪੀਡ ਦੇ ਮਾਮਲੇ ’ਚ ਜੀਓ ਦੀ ਬਾਦਸ਼ਾਹਤ ਬਰਕਰਾਰ
NEXT STORY