ਨਵੀਂ ਦਿੱਲੀ— 1 ਕਰੋੜ ਰੁਪਏ ਤੋਂ ਵਧ ਦੀ ਆਮਦਨੀ ਦਿਖਾਉਣ ਵਾਲੇ ਟੈਕਸਦਾਤਾਵਾਂ ਦੀ ਗਿਣਤੀ ਪਿਛਲੇ 4 ਸਾਲਾਂ 'ਚ 60 ਫੀਸਦੀ ਵਧ ਕੇ 1.40 ਲੱਖ ਹੋ ਗਈ ਹੈ। ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ. ਬੀ. ਡੀ. ਟੀ.) ਨੇ ਇਹ ਵੀ ਕਿਹਾ ਹੈ ਕਿ ਇਸ ਮਿਆਦ 'ਚ ਇਨਕਮ ਟੈਕਸ ਰਿਟਰਨ ਦਾਖਲ ਕਰਨ ਵਾਲਿਆਂ ਦੀ ਗਿਣਤੀ 'ਚ ਵੀ 80 ਫੀਸਦੀ ਦਾ ਵਾਧਾ ਹੋਇਆ ਹੈ। ਸੀ. ਬੀ. ਡੀ. ਟੀ. ਨੇ ਕਿਹਾ ਕਿ ਰਿਟਰਨ ਭਰਨ ਵਾਲੇ ਲੋਕਾਂ ਦੀ ਗਿਣਤੀ 2017-18 'ਚ 6.85 ਕਰੋੜ ਹੋ ਗਈ, ਜੋ 2013-14 'ਚ 3.79 ਕਰੋੜ ਸੀ।
ਸੀ. ਬੀ. ਡੀ. ਟੀ. ਨੇ ਕਿਹਾ ਕਿ 2014-15 'ਚ 88 ਹਜ਼ਾਰ 649 ਟੈਕਸਦਾਤਾਵਾਂ ਨੇ 1 ਕਰੋੜ ਰੁਪਏ ਤੋਂ ਵਧ ਦੀ ਆਮਦਨ ਦਾ ਖੁਲਾਸਾ ਕੀਤਾ ਸੀ, ਜਦੋਂ ਕਿ 2017-18 'ਚ ਅਜਿਹੇ ਲੋਕਾਂ ਦੀ ਗਿਣਤੀ ਵਧ ਕੇ 1 ਲੱਖ 40 ਹਜ਼ਾਰ 139 ਹੋ ਗਈ ਹੈ। ਇਸ ਤਰ੍ਹਾਂ ਕਰੋੜਪਤੀ ਟੈਕਸਦਾਤਾਵਾਂ ਦੀ ਗਿਣਤੀ 'ਚ 60 ਫੀਸਦੀ ਦਾ ਵਾਧਾ ਦਰਜ ਹੋਇਆ ਹੈ। ਸੀ. ਬੀ. ਡੀ. ਟੀ. ਦੇ ਚੇਅਰਮੈਨ ਸੁਸ਼ੀਲ ਚੰਦਰਾ ਨੇ ਟੈਕਸਦਾਤਾਵਾਂ ਦੀ ਗਿਣਤੀ 'ਚ ਵਾਧੇ ਦਾ ਸਿਹਰਾ ਇਨਕਮ ਟੈਕਸ ਵਿਭਾਗ ਦੀਆਂ ਵੱਖ-ਵੱਖ ਕੋਸਿਸ਼ਾਂ ਨੂੰ ਦਿੱਤਾ ਹੈ। ਇਸੇ ਤਰ੍ਹਾਂ 1 ਕਰੋੜ ਰੁਪਏ ਤੋਂ ਵਧ ਦੀ ਆਮਦਨ ਦਾ ਖੁਲਾਸਾ ਕਰਨ ਵਾਲੇ ਨਿੱਜੀ ਟੈਕਸਦਾਤਾਵਾਂ ਦੀ ਗਿਣਤੀ ਵੀ 68 ਫੀਸਦੀ ਵਧੀ ਹੈ। 2014-15 'ਚ 1 ਕਰੋੜ ਰੁਪਏ ਤੋਂ ਵਧ ਦੀ ਆਮਦਨ ਦਾ ਖੁਲਾਸਾ ਕਰਨ ਵਾਲੇ ਨਿੱਜੀ ਟੈਕਸਦਾਤਾਵਾਂ ਦੀ ਗਿਣਤੀ 48 ਹਜ਼ਾਰ 416 ਸੀ, ਜੋ 2017-18 'ਚ 81 ਹਜ਼ਾਰ 344 'ਤੇ ਪਹੁੰਚ ਗਈ।
ਸਰਕਾਰੀ ਬੈਂਕਾਂ ਦੇ ਕਮਜ਼ੋਰ ਪ੍ਰਦਰਸ਼ਨ ਦੀ ਸੰਭਾਵਨਾ
NEXT STORY