ਨਵੀਂ ਦਿੱਲੀ— ਓ. ਐੱਨ. ਜੀ. ਸੀ. ਦੀ ਇਕਾਈ ਓ. ਐੱਨ. ਜੀ. ਸੀ. ਵਿਦੇਸ਼ ਲਿ. (ਓ. ਵੀ. ਐੱਲ.) ਮੈਕਸੀਕੋ 'ਚ ਇਕ ਤੇਲ ਅਤੇ ਗੈਸ ਖੇਤਰ ਦੀ ਇਕ ਨਿਲਾਮੀ ਦੇ ਅਗਲੇ ਦੌਰ 'ਚ ਪ੍ਰਵੇਸ਼ ਕਰ ਗਈ ਹੈ।
ਇਸ ਨਿਲਾਮੀ ਪ੍ਰਕਿਰਿਆ ਦੇ ਦੂਜੇ ਦੌਰ 'ਚ ਬੋਲੀ ਲਾਉਣ ਲਈ ਜਿਨ੍ਹਾਂ ਕੰਪਨੀਆਂ ਨੂੰ ਚੁਣਿਆ ਗਿਆ ਹੈ ਉਨ੍ਹਾਂ 'ਚ ਇਸ ਕਾਰੋਬਾਰ ਦੀਆਂ ਮਹਾਰਥੀ ਸ਼ੇਵਰਾਨ, ਸ਼ੈੱਲ ਅਤੇ ਟੋਟਲ ਦੇ ਨਾਲ ਓ. ਵੀ. ਐੱਲ. ਦਾ ਵੀ ਨਾਂ ਸ਼ਾਮਲ ਹੈ। ਸੂਤਰਾਂ ਨੇ ਕਿਹਾ ਕਿ ਮੈਕਸੀਕੋ ਹਾਈਡ੍ਰੋਕਾਰਬਨ ਨਿਲਾਮੀ ਦੇ ਦੂਜੇ ਪੜਾਅ 'ਚ ਮੈਕਸੀਕੋ ਉਥਾਲੋ ਪਾਣੀ ਦੇ 15 ਬਲਾਕ ਦੀ ਪੇਸ਼ਕਸ਼ ਕਰ ਰਹੀ ਹੈ। ਇਸ ਬਲਾਕ 'ਚ ਸੰਭਾਵਿਕ ਸਾਧਨ 4 ਅਰਬ ਬੈਰਲ ਤੇਲ ਅਤੇ ਤੇਲ ਬਰਾਬਰ ਗੈਸ ਦੇ ਹਨ।
ਆਈ. ਈ. ਐਕਸ. ਨੇ ਆਈ. ਪੀ. ਓ. ਲਈ ਸੇਬੀ ਦੇ ਕੋਲ ਜਮ੍ਹਾ ਕੀਤੀ ਸਟੇਟਮੈਂਟ ਬੁਕਲੈੱਟ
NEXT STORY