ਨਵੀਂ ਦਿੱਲੀ — ਕੈਬ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਓਲਾ ਆਪਣੇ ਭੋਜਨ ਕਾਰੋਬਾਰ ਫੂਡਪਾਂਡਾ ਦਾ ਨਵੇਂ ਸਿਰੇ ਤੋਂ ਗਠਨ ਕਰ ਰਹੀ ਹੈ। ਇਸ ਦੇ ਤਹਿਤ ਉਹ ਖੁਦ ਦੇ ਰਸੌਈ ਨੈੱਟਵਰਕ ਦੇ ਜ਼ਰੀਏ ਕਿਉਰੇਟਿਡ(ਚੁਣੇ ਗਏ ਭੋਜਨ ਪਦਾਰਥ, ਵਿਵਸਥਾ) ਭੋਜਨ ਬ੍ਰਾਂਡ ਬਣਾਉਣ ਅਤੇ ਆਫ ਲਾਈਨ ਸਟੋਰ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਸੂਤਰਾਂ ਮੁਤਾਬਕ ਫੂਡਪਾਂਡਾ ਪਹਿਲੇ ਹੀ ਦਿੱਲੀ, ਬੈਂਗਲੁਰੂ, ਪੂਣੇ ਸਮੇਤ ਪੰਜ ਸ਼ਹਿਰਾਂ ਵਿਚ 50 ਤੋਂ ਜ਼ਿਆਦਾ ਰਸੌਈ ਘਰ ਬਣਾ ਚੁੱਕੀ ਹੈ ਅਤੇ ਇਸ ਨੈੱਟਵਰਕ ਨੂੰ ਵਧਾਉਣ ਲਈ ਕੰਮ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਫੂਡਪਾਂਡਾ ਆਪਣੇ ਬ੍ਰਾਂਡਾ ਦੇ ਤਹਿਤ ਉਤਪਾਦਾਂ ਦੀ ਵਿਕਰੀ ਲਈ ਸਟੋਰ ਖੋਲ੍ਹਣ 'ਤੇ ਵਿਚਾਰ ਕਰ ਰਿਹਾ ਹੈ। ਫੂਡਪਾਂਡਾ ਦੇ ਬੁਲਾਰੇ ਨੇ ਕਿਹਾ, ' ਅਸੀਂ ਰਸੌਈ ਦੇ ਨੈੱਟਵਰਕ ਦਾ ਵਿਸਥਾਰ ਕਰਕੇ ਆਪਣੇ ਭੋਜਨ ਬ੍ਰਾਂਡ ਦਾ ਪੋਰਟਫੋਲਿਓ ਬਣਾਉਣ ਅਤੇ ਕਿਉਰੇਟਿਡ ਭੋਜਨ ਕਾਰੋਬਾਰ ਵੱਲ ਧਿਆਨ ਦੇ ਰਹੇ ਹਾਂ। ਬੁਲਾਰੇ ਨੇ ਦੱਸਿਆ, 'ਇਨ੍ਹਾਂ ਵਿਚੋਂ ਕਈ ਪੇਸ਼ਕਸ਼ ਸਾਰੇ ਪ੍ਰਮੁੱਖ ਸ਼ਹਿਰਾਂ 'ਚ ਫੂਡਪਾਂਡਾ ਅਤੇ ਓਲਾ ਐਪ ਦੇ ਜ਼ਰੀਏ ਪਹਿਲੇ ਤੋਂ ਕੀਤੀ ਜਾ ਰਹੀ ਹੈ। ਅਸੀਂ ਆਪਣੀਆਂ ਸਹੂਲਤਾਂ ਅਤੇ ਰਸੌਈ ਘਰ ਵਿਚ ਨਿਵੇਸ਼ ਕਰਨਾ ਜਾਰੀ ਰੱਖਾਂਗੇ। ਭਾਰਤ ਵਿਚ ਭੋਜਨ ਪਦਾਰਥ ਡਿਲਵਰੀ ਖੇਤਰ ਵਿਚ ਸਵਿੱਗੀ, ਜ਼ੋਮੈਟੋ ਅਤੇ ਉਬਰ 'ਚ ਸਖਤ ਮੁਕਾਬਲਾ ਹੈ।
ਸਪਾਈਸ ਜੈੱਟ ਇਸ ਮਹੀਨੇ ਸ਼ੁਰੂ ਕਰੇਗੀ 20 ਨਵੀਂਆਂ ਉਡਾਣਾਂ
NEXT STORY