ਨਵੀਂ ਦਿੱਲੀ—ਨਵੇਂ ਸਾਲ 'ਤੇ ਸ਼ੇਅਰ ਬਾਜ਼ਾਰ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸਾਲ 2018 ਦੀ ਸ਼ੁਰੂਆਤ ਘਰੇਲੂ ਬਾਜ਼ਾਰਾਂ ਨੇ ਸੁਸਤੀ ਦੇ ਨਾਲ ਕੀਤੀ ਹੈ। ਸੈਂਸੈਕਸ ਅਤੇ ਨਿਫਟੀ ਸਪਾਟ ਹੋ ਕੇ ਕਾਰੋਬਾਰ ਕਰ ਰਹੇ ਹਨ। ਨਿਫਟੀ 10525 ਦੇ ਕੋਲ ਟਿਕਿਆ ਹੋਇਆ ਹੈ, ਜਦਕਿ ਸੈਂਸੈਕਸ 34000 ਦੇ ਉੱਪਰ ਕਾਰੋਬਾਰ ਕਰ ਰਿਹਾ ਹੈ। ਫਿਲਹਾਲ ਸੈਂਸੈਕਸ 35 ਅੰਕਾਂ ਦੇ ਵਾਧੇ ਨਾਲ 34,091 ਦੇ ਪੱਧਰ 'ਤੇ ਅਤੇ ਨਿਫਟੀ ਸਪਾਟ ਹੋ ਕੇ 10,531.5 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਚੰਗੀ ਖਰੀਦਦਾਰੀ ਦੇਖਣ ਨੂੰ ਮਿਲ ਰਹੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.4 ਫੀਸਦੀ ਵਧਿਆ ਹੈ, ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 0.25 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.5 ਫੀਸਦੀ ਤੱਕ ਮਜ਼ਬੂਤ ਹੋਇਆ ਹੈ।
ਬੈਂਕ ਨਿਫਟੀ ਸਪਾਟ
ਆਈ.ਟੀ., ਐੱਫ.ਐੱਮ.ਸੀ.ਜੀ. ਅਤੇ ਪਾਵਰ ਸ਼ੇਅਰਾਂ 'ਚ ਦਬਾਅ ਨਜ਼ਰ ਆ ਰਿਹਾ ਹੈ। ਬੈਂਕ ਨਿਫਟੀ ਸਪਾਟ ਹੋ ਕੇ 25,532 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਉਧਰ ਪੀ.ਐੱਸ.ਯੂ ਬੈਂਕ, ਫਾਰਮਾ,ਰਿਐਲਟੀ, ਆਟੋ, ਕੰਜ਼ਿਊਮਰ ਡਿਊਰੇਬਲਸ, ਕੈਪੀਟਲ ਗੁਡਸ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਖਰੀਦਾਰੀ ਨਜ਼ਰ ਆ ਰਹੀ ਹੈ।
ਟਾਪ ਗੇਨਰਸ
ਬੀ.ਪੀ.ਸੀ.ਐੱਲ., ਭਾਰਤੀ ਏਅਰਟੈੱਲ, ਆਈ.ਟੀ.ਸੀ., ਗੇਲ, ਸਟੇਟ ਬੈਂਕ ਆਫ ਇੰਡੀਆ, ਭੇਲ
ਟਾਪ ਲੂਸਰ
ਆਈਡੀਆ ਸੈਲਿਊਲਰ, ਭਾਰਤੀ ਇੰਫਰਾਟੈੱਲ, ਟਾਟਾ ਪਾਵਰ, ਵਿਪਰੋ, ਬਜਾਜ ਆਟੋ, ਟੀ.ਸੀ.ਐੱਸ. ਬਜਾਜ ਆਟੋ।
ਰੁਪਿਆ 2 ਪੈਸੇ ਵਧ ਕੇ 63.85 ਦੇ ਪੱਧਰ 'ਤੇ ਖੁੱਲ੍ਹਿਆ
NEXT STORY