ਬਿਜ਼ਨੈੱਸ ਡੈਸਕ—ਗੁਡਸ ਐਂਡ ਸਰਵਿਸ ਟੈਕਸ (ਜੀ.ਐੱਸ.ਟੀ.) ਨੂੰ ਲਾਗੂ ਹੋਏ ਇਕ ਸਾਲ ਹੋ ਗਿਆ ਹੈ ਪਰ ਅਜੇ ਕਾਰੋਬਾਰੀ ਇਸ ਨੂੰ ਪੂਰੀ ਤਰ੍ਹਾਂ ਆਪਣਾ ਨਹੀਂ ਪਾਏ ਹਨ। ਇਸ ਦਾ ਕਾਰਨ ਇਹ ਹੈ ਕਿ ਜੀ.ਐੱਸ.ਟੀ.ਦਾ ਸਟਰਕਚਰ ਕਾਫੀ ਜਟਿਲ ਹੈ ਅਤੇ ਇਸ 'ਚ ਟੈਕਸ ਸਲੈਬ ਬਹੁਤ ਜ਼ਿਆਦਾ। ਜੀ.ਐੱਸ.ਟੀ. ਦਾ ਟੈਕਸ ਸਲੈਬ ਜੀਰੋ, 3 ਫੀਸਦੀ (ਗੋਲਡ), 5 ਫੀਸਦੀ, 12 ਫੀਸਦੀ ਅਤੇ 28 ਫੀਸਦੀ ਹੈ। ਇਸ ਦੇ ਉੱਪਰ ਸੈੱਸ ਵੱਖ ਤੋਂ।
ਛੋਟੇ ਕਾਰੋਬਾਰੀਆਂ ਨੂੰ ਹੋਈ ਪ੍ਰੇਸ਼ਾਨੀ
1 ਜੁਲਾਈ 2017 ਨੂੰ ਜਦੋਂ ਜੀ.ਐੱਸ.ਟੀ. ਲਾਗੂ ਹੋਇਆ ਸੀ ਤਾਂ ਸਭ ਛੋਟੇ ਕਾਰੋਬਾਰੀਆਂ ਦੀ ਰਹੀ। ਇਨ੍ਹਾਂ ਕਾਰੋਬਾਰੀਆਂ ਨੂੰ ਜੀ.ਐੱਸ.ਟੀ. ਕਾਰਨ ਨਾ ਸਿਰਫ ਕਾਫੀ ਹਿਸਾਬ-ਕਿਤਾਬ ਰੱਖਣਾ ਪੈਂਦਾ ਹੈ ਸਗੋਂ ਇਨਪੁੱਟ ਕ੍ਰੇਡਿਟ ਲਈ ਹਰ ਮਹੀਨੇ ਰਿਟਰਨ ਵੀ ਭਰਨੀ ਪੈਂਦੀ ਹੈ। ਇਸ 'ਚ ਇਨ੍ਹਾਂ ਨੂੰ ਕਾਫੀ ਮੁਸ਼ਕਿਲ ਆਉਂਦੀ ਹੈ।
ਦੂਜੇ ਪਾਸੇ 28 ਫੀਸਦੀ ਦੇ ਜੀ.ਐੱਸ.ਟੀ. ਸਲੈਬ ਨਾਲ ਵੀ ਕਾਰੋਬਾਰੀਆਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। 50 ਲਗਜ਼ਰੀ ਪ੍ਰਾਡੈਕਟਸ ਅਤੇ ਤੰਬਾਕੂ, ਗੁਟਖਾ ਵਰਗੇ ਸਿਨ ਪ੍ਰਾਡੈਕਟਸ 'ਤੇ 28 ਫੀਸਦੀ ਜੀ.ਐੱਸ.ਟੀ. ਲੱਗਦਾ ਹੈ। ਇਨ੍ਹਾਂ 'ਚ ਬੀੜੀ, ਪਾਨ ਮਸਾਲਾ, ਸਨਸਕ੍ਰੀਨ, ਵਾਲਪੇਪਰ, ਸੇਰੇਮਿਕ ਟਾਈਲਸ, ਵਾਟਰ ਹੀਟਰ, ਡਿਸ਼ਵਾਸ਼ਰ, ਵੇਇੰਗ ਮਸ਼ੀਨ, ਵਾਸ਼ਿੰਗ ਮਸ਼ੀਨ, ਏ.ਟੀ.ਐੱਮ ਵੈਂਡਿੰਗ ਮਸ਼ੀਨ, ਵੈਕਿਊਮ ਕਲੀਨਰ, ਆਟੋ ਮੋਬਾਇਲਸ, ਮੋਟਰਸਾਈਕਲ ਆਉਂਦੀ ਹੈ। ਇਸ ਤੋਂ ਇਲਾਵਾ ਰੇਸ ਕਲੱਬ, ਬੋਟਿੰਗ ਅਤੇ ਸਿਨੇਮਾ 'ਤੇ 28 ਫੀਸਦੀ ਜੀ.ਐੱਸ.ਟੀ. ਲੱਗਦਾ ਹੈ।
28 ਫੀਸਦੀ ਜੀ.ਐੱਸ.ਟੀ. ਦੇ ਬਾਰੇ 'ਚ ਚੀਫ ਇਕੋਨਾਮਿਕ ਐਡਵਾਈਜ਼ ਅਰਵਿੰਦ ਸੁਬਰਮਨੀਅਮ ਦਾ ਵੀ ਕਹਿਣਾ ਹੈ ਕਿ 28 ਫੀਸਦੀ ਦੇ ਟੈਕਸ ਸਲੈਬ ਨੂੰ ਖਤਮ ਕਰ ਦੇਣਾ ਚਾਹੀਦਾ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਕਾਰੋਬਾਰੀ ਜੀ.ਐੱਸ.ਟੀ. ਨੂੰ ਅਪਣਾਏ, ਇਸ ਲਈ ਇਸ ਨੂੰ ਆਸਾਨ ਬਣਾਉਣਾ ਜ਼ਰੂਰੀ ਹੈ।
ਸਭ ਕੁਝ ਹੈ ਗਾਹਕ ਦੀ ਮਰਜ਼ੀ 'ਤੇ
ਜੀ.ਐੱਸ.ਟੀ. ਦੀ ਜ਼ਟਿਲਤਾ ਦਾ ਅੰਦਾਜ਼ਾ ਇਸ ਤੋਂ ਲਗਾ ਸਕਦੇ ਹਨ ਕਿ ਇਕ ਸਾਲ ਪੂਰਾ ਹੋਣ ਤੋਂ ਬਾਅਦ ਵੀ ਕਾਰੋਬਾਰੀ ਇਸ ਤੋਂ ਬਚਣ ਦੀ ਜੁਗਤ ਬਣਾ ਰਹੇ ਹਨ। ਦਿੱਲੀ ਦੇ ਸਭ ਤੋਂ ਪੁਰਾਣੇ ਬਾਜ਼ਾਰ ਚਾਂਦਨੀ ਚੌਂਕ ਦੀ ਗੱਲ ਕਰੀਏ ਤਾਂ ਉਥੇ ਬਹੁਤ ਘੱਟ ਅਜਿਹੇ ਕਾਰੋਬਾਰੀ ਹਨ ਜੋ ਜੀ.ਐੱਸ.ਟੀ. ਦੀ ਚੋਰੀ ਨਾ ਕਰਦੇ ਹੋਏ। ਤਾਰੀਕਾ ਆਮ ਹੈ-ਕੱਚਾ ਬਿੱਲ ਜਾਂ ਪੱਕਾ ਬਿੱਲ। ਕੱਚਾ ਬਿੱਲ ਭਾਵ ਉਹ ਇਕ ਪੰਨੇ 'ਤੇ ਕੀਮਤ ਜੋੜਕੇ ਤੁਹਾਨੂੰ ਦੇ ਦੇਣਗੇ।
ਜੇਕਰ ਤੁਸੀਂ ਪੱਕਾ ਬਿੱਲ ਮੰਗੋਗੇ ਤਾਂ ਉਹ ਛੁੱਟਦੇ ਹੀ ਕਹਿਣਗੇ, ਸਾਨੂੰ ਕੀ ਪ੍ਰੇਸ਼ਾਨੀ ਹੈ ਤੁਸੀਂ ਜੀ.ਐੱਸ.ਟੀ. ਚੁਕਾ ਦੇਵੋ। ਭਾਵ ਹੁਣ ਸਭ ਗਾਹਕ ਦੀ ਮਰਜ਼ੀ 'ਤੇ ਟਿਕਿਆ ਹੈ। ਇਸ 'ਚ ਦੱਸਣ ਦੀ ਕੋਈ ਲੋੜ ਹੀ ਨਹੀਂ ਹੈ ਕਿ ਗਾਹਕ ਕੀ ਚਾਹੇਗਾ। ਕੁੱਲ ਮਿਲਾ ਕੇ ਗਾਹਕ ਸਿਰਫ ਉਨ੍ਹਾਂ ਪ੍ਰਾਡੈਕਟਾਂ 'ਤੇ ਜੀ.ਐੱਸ.ਟੀ. ਚੁਕਾਉਣ ਲਈ ਤਿਆਰ ਹੁੰਦੇ ਹਨ ਜਿਸ 'ਤੇ ਉਨ੍ਹਾਂ ਨੂੰ ਬਿੱਲ ਨਾਲ ਵਾਰੰਟੀ ਲੈਣ ਦੀ ਲੋੜ ਹੁੰਦੀ ਹੈ।
ਜਿਓ ਨੇ ਸ਼ੁਰੂ ਕੀਤੀ 5ਜੀ ਦੀ ਤਿਆਰੀ, ਅਮਰੀਕੀ ਕੰਪਨੀ ਨਾਲ ਹੋਈ ਡੀਲ
NEXT STORY