ਨਵੀਂ ਦਿੱਲੀ — ਟਾਟਾ ਗਰੁੱਪ ਦੇਸ਼ ਦਾ ਸਭ ਤੋਂ ਵੱਡਾ ਉਦਯੋਗਿਕ ਘਰਾਣਾ ਹੈ। ਇਸ ਦੇ ਨਾਲ ਹੀ, ਇਹ ਦੇਸ਼ ਦੇ ਸਭ ਤੋਂ ਪੁਰਾਣੇ ਉਦਯੋਗਿਕ ਘਰਾਣਿਆਂ ਵਿੱਚ ਸ਼ਾਮਲ ਹੈ। ਪਰ ਦੁਨੀਆ ਦੀਆਂ ਚੋਟੀ ਦੀਆਂ 50 ਨਵੀਨਤਾਕਾਰੀ ਕੰਪਨੀਆਂ ਵਿੱਚ ਸ਼ਾਮਲ ਇਹ ਇਕਲੌਤੀ ਭਾਰਤੀ ਕੰਪਨੀ ਹੈ। BCG ਗਲੋਬਲ ਇਨੋਵੇਸ਼ਨ ਸਰਵੇ 2023 ਵਿੱਚ ਚੋਟੀ ਦੀਆਂ 50 ਨਵੀਨਤਾਕਾਰੀ ਕੰਪਨੀਆਂ ਦੀ ਸੂਚੀ ਵਿੱਚ ਅਮਰੀਕਾ ਦਾ ਦਬਦਬਾ ਹੈ। ਇਸ ਵਿਚ 25 ਅਮਰੀਕੀ ਕੰਪਨੀਆਂ ਨੂੰ ਜਗ੍ਹਾ ਮਿਲੀ ਹੈ। ਇਸ ਸੂਚੀ ਵਿੱਚ ਅੱਠ ਚੀਨੀ ਕੰਪਨੀਆਂ ਸ਼ਾਮਲ ਹਨ। ਟਾਪ ਫਾਈਵ ਵਿਚ ਸਾਰੀਆਂ ਕੰਪਨੀਆਂ ਅਮਰੀਕਾ ਦੀਆਂ ਹਨ। ਜੇਕਰ ਟਾਪ 10 ਦੀ ਗੱਲ ਕਰੀਏ ਤਾਂ ਅਮਰੀਕਾ ਦੇ ਛੇ, ਚੀਨ ਦੇ ਦੋ, ਦੱਖਣੀ ਕੋਰਿਆ ਦੂ ਇਕ ਅਤੇ ਜਰਮਨੀ ਦੀ ਇਕ ਕੰਪਨੀ ਸ਼ਾਮਲ ਹੈ। ਟਾਪ 10 ਵਿਚ ਭਾਰਤ ਦੀ ਕਿਸੇ ਵੀ ਕੰਪਨੀ ਨੂੰ ਥਾਂ ਨਹੀਂ ਮਿਲੀ ਹੈ।
ਇਹ ਵੀ ਪੜ੍ਹੋ : ਨਿੱਕੇ ਸਿੱਧੂ ਦੇ ਆਉਣ ਮਗਰੋਂ ਪਿਤਾ ਬਲਕੌਰ ਹੋਏ ਲਾਈਵ, ਮੂਸੇਵਾਲਾ ਨੂੰ ਯਾਦ ਕਰ ਮਾਰਨ ਵਾਲਿਆਂ ਨੂੰ ਆਖੀ ਇਹ ਗੱਲ(Video)
ਇਸ ਸੂਚੀ 'ਚ ਟਾਟਾ ਗਰੁੱਪ 20ਵੇਂ ਨੰਬਰ 'ਤੇ ਹੈ। ਅਮਰੀਕੀ ਕੰਪਨੀਆਂ ਸੂਚੀ ਵਿੱਚ ਪਹਿਲੇ ਛੇ ਸਥਾਨਾਂ 'ਤੇ ਕਾਬਜ਼ ਹਨ। ਆਈਫੋਨ ਬਣਾਉਣ ਵਾਲੀ ਅਮਰੀਕਾ ਦੀ ਪ੍ਰਮੁੱਖ ਤਕਨੀਕੀ ਕੰਪਨੀ ਐਪਲ ਪਹਿਲੇ ਸਥਾਨ 'ਤੇ, ਐਲੋਨ ਮਸਕ ਦੀ ਈਵੀ ਨਿਰਮਾਤਾ ਕੰਪਨੀ ਟੇਸਲਾ ਦੂਜੇ ਸਥਾਨ 'ਤੇ, ਅਮੇਜ਼ਨ ਤੀਜੇ ਸਥਾਨ 'ਤੇ, ਗੂਗਲ ਦੀ ਮੂਲ ਕੰਪਨੀ ਅਲਫਾਬੇਟ ਚੌਥੇ ਸਥਾਨ 'ਤੇ, ਮਾਈਕ੍ਰੋਸਾਫਟ ਪੰਜਵੇਂ ਸਥਾਨ 'ਤੇ ਅਤੇ ਮਾਡਰਨਾ ਨੇ ਛੇਵਾਂ ਸਥਾਨ ਹਾਸਲ ਕੀਤਾ ਹੈ। ਇਸ ਸੂਚੀ 'ਚ ਦੱਖਣੀ ਕੋਰੀਆ ਦੀ ਦਿੱਗਜ ਤਕਨੀਕੀ ਕੰਪਨੀ ਸੈਮਸੰਗ ਸੱਤਵੇਂ ਸਥਾਨ 'ਤੇ, ਚੀਨ ਦੀ ਦੂਰਸੰਚਾਰ ਉਪਕਰਣ ਕੰਪਨੀ ਹੁਆਵੇਈ ਅੱਠਵੇਂ ਸਥਾਨ 'ਤੇ, ਈਵੀ ਨਿਰਮਾਤਾ BYD ਨੌਵੇਂ ਸਥਾਨ 'ਤੇ ਅਤੇ ਜਰਮਨੀ ਦੀ ਸੀਮੇਂਸ ਦਸਵੇਂ ਸਥਾਨ 'ਤੇ ਹੈ। ਇਸ ਤੋਂ ਬਾਅਦ 11ਵੀਂ ਤੋਂ 19ਵੇਂ ਨੰਬਰ ਤੱਕ ਦੇ ਸਾਰੀਆਂ ਅਮਰੀਕੀ ਕੰਪਨੀਆਂ ਹੀ ਹਨ। ਇਹਨਾਂ ਵਿੱਚ Pfizer, Johnson & Johnson, SpaceX, Nvidia, XenMobile, Meta, Nike, IBM ਅਤੇ 3M ਸ਼ਾਮਲ ਹਨ।
ਇਹ ਵੀ ਪੜ੍ਹੋ : ਬੈਂਕਾਂ ’ਚ 5 ਦਿਨ ਕੰਮ ਨੂੰ ਲੈ ਕੇ ਵਿੱਤ ਮੰਤਰੀ ਸੀਤਾਰਾਮਨ ਦਾ ਵੱਡਾ ਬਿਆਨ ਆਇਆ ਸਾਹਮਣੇ, ਜਾਣੋ ਕੀ ਕਿਹਾ
ਟਾਟਾ ਕਾਰੋਬਾਰ
ਭਾਰਤ ਦਾ ਟਾਟਾ ਗਰੁੱਪ ਇਸ ਸੂਚੀ 'ਚ 20ਵੇਂ ਨੰਬਰ 'ਤੇ ਹੈ। ਟਾਟਾ ਗਰੁੱਪ ਕਈ ਤਰ੍ਹਾਂ ਦਾ ਕਾਰੋਬਾਰ ਕਰਦਾ ਹੈ ਅਤੇ ਇਸ ਦੀਆਂ ਦੋ ਦਰਜਨ ਤੋਂ ਵੱਧ ਸੂਚੀਬੱਧ ਕੰਪਨੀਆਂ ਹਨ। ਟਾਟਾ ਸਮੂਹ ਮਾਰਕਿਟ ਕੈਪ ਦੇ ਲਿਹਾਜ਼ ਨਾਲ ਦੇਸ਼ ਦਾ ਸਭ ਤੋਂ ਵੱਡਾ ਸਮੂਹ ਹੈ। ਲੂਣ ਤੋਂ ਲੈ ਕੇ ਲਗਜ਼ਰੀ ਕਾਰਾਂ ਤੱਕ ਸਭ ਕੁਝ ਬਣਾਉਣ ਵਾਲਾ ਇਹ ਗਰੁੱਪ 1868 ਵਿੱਚ ਸ਼ੁਰੂ ਹੋਇਆ ਸੀ। ਅੱਜ ਕਈ ਖੇਤਰਾਂ ਵਿੱਚ ਇਸ ਦਾ ਦਬਦਬਾ ਹੈ। ਟੀਸੀਐਸ ਦੇਸ਼ ਦੀ ਸਭ ਤੋਂ ਵੱਡੀ ਆਈਟੀ ਕੰਪਨੀ ਹੈ, ਜਦੋਂ ਕਿ ਸਟੀਲ ਖ਼ੇਤਰ 'ਤੇ ਟਾਟਾ ਸਟੀਲ, ਆਟੋ ਖ਼ੇਤਰ ਵਿਚ ਟਾਟਾ ਮੋਟਰਜ਼ ਅਤੇ ਹੋਟਲ ਸੈਕਟਰ ਵਿਚ ਇੰਡੀਅਨ ਹੋਟਲ ਕੰਪਨੀ ਹਾਵੀ ਹੈ। ਏਅਰ ਇੰਡੀਆ ਦੀ ਵਾਪਸੀ ਤੋਂ ਬਾਅਦ ਟਾਟਾ ਗਰੁੱਪ ਹਵਾਬਾਜ਼ੀ ਖੇਤਰ ਵਿੱਚ ਇੱਕ ਵੱਡੀ ਤਾਕਤ ਬਣ ਕੇ ਉਭਰਿਆ ਹੈ। ਟਾਟਾ ਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦੀ ਮਾਰਕੀਟ ਕੈਪ ਪਾਕਿਸਤਾਨ ਦੀ ਕੁੱਲ ਜੀਡੀਪੀ ਤੋਂ ਵੱਧ ਹੈ।
ਇਹ ਵੀ ਪੜ੍ਹੋ : ਸਰਕਾਰ ਨੇ ਦੇਸ਼ ਦੇ ਇਸ ਇਲਾਕੇ ਨੂੰ ਦਿੱਤਾ ਵੱਡਾ ਤੋਹਫ਼ਾ, 15 ਰੁਪਏ ਘਟਾਈ ਪੈਟਰੋਲ-ਡੀਜ਼ਲ ਦੀ ਕੀਮਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਹਿਣੇ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ : ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਅੱਜ ਦੀ ਕੀਮਤ
NEXT STORY