ਨਵੀਂ ਦਿੱਲੀ (ਭਾਸ਼ਾ) – ਐਮਾਜ਼ੋਨ ਅਤੇ ਫਲਿੱਪਕਾਰਟ ਸਮੇਤ ਦੂਜੀ ਕੋਈ ਵੀ ਈ-ਕਾਮਰਸ ਕੰਪਨੀ ਹੁਣ ਕਾਰ ਸੀਟ ਬੈਲਟ ਅਲਾਰਮ ਡੀਐਕਟੀਵੇਸ਼ਨ ਡਿਵਾਈਸ ਦੀ ਵਿਕਰੀ ਨਹੀਂ ਕਰ ਸਕੇਗੀ। ਦਰਅਸਲ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਿਟੀ (ਸੀ. ਸੀ. ਪੀ. ਏ.) ਨੇ ਐਮਾਜ਼ੋਨ ਅਤੇ ਫਲਿੱਪਕਾਰਟ ਸਮੇਤ 5 ਈ-ਕਾਮਰਸ ਕੰਪਨੀਆਂ ਨੂੰ ਆਪਣੇ ਮੰਚ ਤੋਂ ਅਜਿਹੇ ਉਪਕਰਣਾਂ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ।
ਇਹ ਵੀ ਪੜ੍ਹੋ : ਸਿਰਫ਼ ਬੈਂਕ-ਬੀਮਾ ਕੰਪਨੀ ਹੀ ਨਹੀਂ ਮਿਊਚਲ ਫੰਡਾਂ ਕੋਲ ਵੀ ਲਾਵਾਰਸ ਪਏ ਹਨ ਕਰੋੜਾਂ ਰੁਪਏ
ਰੈਗੂਲੇਟਰ ਨੇ ਕਿਹਾ ਕਿ ਇਹ ਉਪਕਰਣ (ਸਟਾਪਰ ਕਲਿੱਪ) ਸੀਟ ਬੈਲਟ ਨਾ ਪਹਿਨਣ ’ਤੇ ਅਲਾਰਟ ਦੀ ਆਵਾਜ਼ ਨੂੰ ਰੋਕਦੇ ਹਨ, ਜਿਸ ਨਾਲ ਮੁਸਾਫਰਾਂ ਦੀ ਸੁਰੱਖਿਆ ਨਾਲ ਸਮਝੌਤਾ ਹੁੰਦਾ ਹੈ। ਸੀ. ਸੀ. ਪੀ. ਏ. ਨੇ ਸੂਬਿਆਂ ਦੇ ਮੁੱਖ ਸਕੱਤਰਾਂ ਅਤੇ ਜ਼ਿਲਾ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਅਜਿਹੇ ਉਪਕਰਣ ਬਣਾਉਣ ਅਤੇ ਵੇਚਣ ਵਾਲਿਆਂ ਖਿਲਾਫ ਉਚਿੱਤ ਕਾਰਵਾਈ ਕਰਨ ਨੂੰ ਵੀ ਕਿਹਾ ਹੈ। ਇਸ ਕਾਰਣ ਇਹ ਉਪਕਰਣ ਦੁਕਾਨਾਂ ’ਚ ਵੀ ਨਹੀਂ ਮਿਲੇਗਾ।
ਇਸ ਤੋਂ ਇਲਾਵਾ ਸੀ. ਸੀ. ਪੀ. ਏ. ਨੇ ਸੂਬਿਆਂ ਦੇ ਮੁੱਖ ਸਕੱਤਰਾਂ ਅਤੇ ਜ਼ਿਲਾ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਅਜਿਹੇ ਉਪਕਰਣ ਬਣਾਉਣ ਅਤੇ ਵੇਚਣ ਵਾਲਿਆਂ ਖਿਲਾਫ ਉਚਿੱਤ ਕਾਰਵਾਈ ਕਰਨ ਨੂੰ ਕਿਹਾ ਹੈ।
ਇਹ ਵੀ ਪੜ੍ਹੋ : ਆਨਲਾਈਨ ਭੁਗਤਾਨ ਮੌਕੇ ਅਣਪਛਾਤੇ ਖ਼ਾਤੇ 'ਚ ਟਰਾਂਸਫਰ ਹੋ ਗਏ ਹਨ ਪੈਸੇ ਤਾਂ ਇੰਝ ਮਿਲ ਸਕਦੇ ਨੇ ਵਾਪਸ
ਕੰਪਨੀਆਂ ਨੇ 13,118 ਕਾਰ ਸੀਟ ਬੈਲਟ ਅਲਾਰਮ ਸਟਾਪਰ ਕਲਿੱਪ ਹਟਾਏ
ਸੀ. ਸੀ. ਪੀ. ਏ. ਨੇ ਐਮਾਜ਼ੋਨ, ਫਲਿੱਪਕਾਰਟ, ਸਨੈਪਡੀਲ, ਸ਼ਾਪਕਲੂਜ ਅਤੇ ਮੀਸ਼ੋ ਨੇ ਕਿਹਾ ਕਿ ਉਹ ਕਾਰ ਸੀਟ ਬੈਲਟ ਦੇ ਅਲਾਰਟ ਨੂੰ ਬੰਦ ਕਰਨ ਵਾਲੇ ‘ਸਟਾਪਰ ਕਲਿੱਪ’ ਅਤੇ ਸਬੰਧਤ ਸਪੇਅਰ ਪਾਰਟਸ ਨੂੰ ਆਪਣੇ ਮੰਚ ਤੋਂ ਸਥਾਈ ਤੌਰ ’ਤੇ ਹਟਾ ਦੇਵੇ। ਇਸ ਆਦੇਸ਼ ਤੋਂ ਬਾਅਦ 5 ਈ-ਕਾਮਰਸ ਕੰਪਨੀਆਂ ਨੇ ਆਪਣੇ ਪਲੇਟਫਾਰਮ ਤੋਂ 13,118 ਕਾਰ ਸੀਟ ਬੈਲਟ ਅਲਾਰਮ ਸਟਾਪਰ ਕਲਿੱਪ ਹਟਾ ਦਿੱਤਾ ਹੈ। ਰੈਗੂਲੇਟਰ ਨੇ ਕਿਹਾ ਕਿ ਐਮਾਨਜ਼ੋਨ ਨੇ 8,095 ਅਤੇ ਫਲਿੱਪਕਾਟ ਨੇ ਕਰੀਬ 5000 ਕਲਿੱਪ ਨੂੰ ਹਟਾਇਆ ਹੈ।
ਇਹ ਵੀ ਪੜ੍ਹੋ : Hyundai ਦੀ ਤਾਮਿਲਨਾਡੂ 'ਚ 20,000 ਕਰੋੜ ਰੁਪਏ ਦੇ ਮੋਟੇ ਨਿਵੇਸ਼ ਦੀ ਯੋਜਨਾ, ਲੱਖਾਂ ਲੋਕਾਂ ਨੂੰ ਮਿਲੇਗਾ ਰੁਜ਼ਗਾਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਲਿੰਡਾ ਯਾਕਾਰਿਨੋ ਬਣੀ ਟਵਿੱਟਰ ਦੀ ਨਵੀਂ CEO, ਐਲਨ ਮਸਕ ਨੇ ਕੀਤਾ ਐਲਾਨ
NEXT STORY