ਨਵੀਂ ਦਿੱਲੀ - ਸ਼ੁਰੂਆਤੀ ਜਨਤਕ ਨਿਰਗਮ (ਆਈ.ਪੀ.ਓ) ਲਿਆਉਣ ਦੀ ਤਿਆਰੀਆਂ ’ਚ ਯਾਤਰਾ ਪ੍ਰੋਟੈਕਨੋਲੋਜੀ ਕੰਪਨੀ ਓਯੋ ਨੂੰ ਚਾਲੂ ਵਿੱੱਤੀ ਸਾਲ ’ਚ ਆਪਣਾ ਸ਼ੁੱਧ ਲਾਭ ਤਿੰਨ ਗੁਣਾ ਹੋ ਕੇ 700 ਕਰੋੜ ਰੁਪਏ ਹੋਣ ਦਾ ਅੰਦਾਜ਼ਾ ਹੈ। ਸਰੋਤਾਂ ਨੇ ਦੱਸਿਆ ਕਿ ਓਯੋ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਰਿਤੇਸ਼ ਅਗਰਵਾਲ ਨੇ ਬੁੱਧਵਾਰ ਨੂੰ ਇੱਕ 'ਟਾਊਨ ਹਾਲ' ਪ੍ਰੋਗਰਾਮ ’ਚ ਮੁਲਾਜ਼ਮਾਂ ਨਾਲ ਗੱਲਬਾਤ ’ਚ ਇਹ ਸੰਭਾਵਨਾ ਪ੍ਰਗਟ ਕੀਤੀ। ਪਿਛਲੇ ਮਾਲੀ ਸਾਲ (2023-24) ਵਿੱਚ ਓਯੋ ਦਾ ਸ਼ੁੱਧ ਲਾਭ ਲਗਭਗ 229 ਕਰੋੜ ਰੁਪਏ ਸੀ।
ਸਰੋਤਾਂ ਨੇ ਪੀ.ਟੀ.ਆਈ. -ਭਾਸ਼ਾ ਨੂੰ ਕਿਹਾ ਕਿ ਅਗਰਵਾਲ ਨੇ ਮੁਲਾਜ਼ਮਾਂ ਦੇ ਟਾਊਨ ਹਾਲ ’ਚ ਪਹਿਲੀ ਤਿਮਾਹੀ ਅਤੇ ਚਾਲੂ ਮਾਲੀ ਸਾਲ ਲਈ ਕੰਪਨੀ ਦੇ ਅਰਥਿਕ ਲਾਭ ਦਾ ਅੰਦਾਜ਼ਾ ਸਾਂਝਾ ਕੀਤਾ। ਅਗਰਵਾਲ ਨੇ ਕਿਹਾ ਕਿ ਚਾਲੂ ਮਾਲੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ’ਚ ਕੰਪਨੀ ਦਾ ਸ਼ੁੱਧ ਲਾਭ ਲਗਭਗ 132 ਕਰੋੜ ਰੁਪਏ ਸੀ ਜਦੋਂ ਕਿ ਪਿਛਲੇ ਮਾਲੀ ਸਾਲ ਦੀ ਉਨ੍ਹਾਂ ਦੌਰਾਨ ਕੰਪਨੀ ਨੂੰ 108 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਕੰਪਨੀ ਨੂੰ ਅੰਦਾਜ਼ਾ ਹੈ ਕਿ ਚਾਲੂ ਮਾਲੀ ਸਾਲ ’ਚ ਇਸਦਾ ਸ਼ੁੱਧ ਲਾਭ ਤਿੰਨਾ ਕਰਕੇ 700 ਕਰੋੜ ਰੁਪਏ ਤੋਂ ਵੱਧ ਹੋ ਜਾਏਗਾ।
LG Electronics IPO : ਭਾਰਤ ’ਚ ਵਧਦੀ ਕੋਰੀਆਈ ਕੰਪਨੀਆਂ ਦੀ ਦਿਲਚਸਪੀ, LG ਲਿਆਵੇਗਾ IPO
NEXT STORY