ਜਲੰਧਰ — ਓਯੋ ਹੋਟਲ ਐਂਡ ਹੋਮ ਜਲੰਧਰ-ਫਗਵਾੜਾ ਰੋਡ ’ਤੇ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ. ਪੀ. ਯੂ.) ’ਚ ਵਿਦਿਆਰਥੀਆਂ ਦੇ ਹੋਸਟਲਾਂ ਦੀ ਜ਼ਿੰਮੇਵਾਰੀ ਸੰਭਾਲਣ ਬਾਰੇ 200 ਮਿਲੀਅਨ ਡਾਲਰ ਦੀ ਇਕ ਅਹਿਮ ਯੋਜਨਾ ’ਤੇ ਕੰਮ ਕਰ ਰਹੇ ਹਨ। ਇਸ ਸਬੰਧੀ ਗੱਲਬਾਤ ਆਖਰੀ ਦੌਰ ’ਚ ਦੱਸੀ ਜਾਂਦੀ ਹੈ। ਇਸ ਘਟਨਾਚੱਕਰ ਨੇ ਕਈ ਵੱਡੇ ‘ਖਿਡਾਰੀਆਂ’ ਨੂੰ ਹੈਰਾਨ ਕਰ ਦਿੱਤਾ ਹੈ।

ਐੱਲ. ਪੀ. ਯੂ. ਜੋ ਭਾਰਤ ਦੀਆਂ ਵੱਡੀਆਂ ਪ੍ਰਾਈਵੇਟ ਯੂਨੀਵਰਸਿਟੀਆਂ ’ਚੋਂ ਇਕ ਹੈ, ਕੋਲ ਵਿਸ਼ਾਲ ਕੈਂਪਸ ਹੈ। ਇਥੇ ਇਸ ਸਮੇਂ 25 ਤੋਂ 30 ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੂੰ ਹੋਸਟਲਾਂ ਵਿਚ ਰੱਖਣ ਦਾ ਪ੍ਰਬੰਧ ਹੈ। ਕਈ ਹੋਰ ਪ੍ਰਮੁੱਖ ਕੰਪਨੀਆਂ ਨੇ ਵੀ ਇਥੇ ਹੋਸਟਲ ਦੇ ਪ੍ਰਬੰਧ ਸੰਭਾਲਣ ਲਈ ਗੱਲਬਾਤ ਕੀਤੀ ਪਰ ਓਯੋ ਉਨ੍ਹਾਂ ਸਭ ਤੋਂ ਅੱਗੇ ਨਿਕਲ ਗਈ।
ਉਕਤ ਕੰਪਨੀ ਨਾਲ ਜੁੜੇ ਸੂਤਰਾਂ ਮੁਤਾਬਕ ਐੱਲ. ਪੀ. ਯੂ. ਦੇ ਕੈਂਪਸ ਵਿਚ ਵਿਦਿਆਰਥੀਆਂ ਦੇ ਹੋਸਟਲ ਤੋਂ ਸ਼ੁੱਧ ਕਮਾਈ ਪਿਛਲੇ ਸਾਲ 23 ਮਿਲੀਅਨ ਡਾਲਰ ਰਹੀ। ਜੇ ਗੱਲਬਾਤ ਸਿਰੇ ਚੜ੍ਹ ਗਈ ਤਾਂ ਐੱਲ. ਪੀ.ਯੂ. ਵਲੋਂ ਹੀ ਇਸ ਸਬੰਧੀ ਫੈਸਲਾ ਕੀਤਾ ਜਾਏਗਾ ਕਿ ਵਿਦਿਆਰਥੀਆਂ ਕੋਲੋਂ ਹੋਸਟਲ ਦੀ ਸਹੂਲਤ ਲਈ ਕਿੰਨੇ ਪੈਸੇ ਲਏ ਜਾਣੇ ਹਨ। ਦੋਵੇਂ ਧਿਰਾਂ ਇਹ ਚਾਹੁੰਦੀਆਂ ਹਨ ਕਿ ਇਹ ਰਕਮ ਸਹਿਣਯੋਗ ਹੋਵੇ। ਓਯੋ ਵੱਲੋਂ ਖੁਦ ਹੀ ਵਸੂਲੀ ਜਾਣ ਵਾਲੀ ਰਕਮ ਬਾਰੇ ਕੋਈ ਰਾਹ ਲੱਭਿਆ ਜਾਏਗਾ। ਓਯੋ ਦੇ ਇਕ ਬੁਲਾਰੇ ਨੇ ਕਿਹਾ ਕਿ ਓਯੋ ਲਾਈਫ ਰਾਹੀਂ ਅਸੀਂ ਇਕ ਅਜਿਹੇ ਲੰਬੇ ਸਮੇਂ ਦਾ ਹਾਊਸਿੰਗ ਰੈਂਟਲ ਹੱਲ ਪੇਸ਼ ਕੀਤਾ ਹੈ ਜੋ ਵਿਦਿਆਰਥੀਆਂ ਨੂੰ ਬਹੁਤ ਪਸੰਦ ਆਏਗਾ। ਕੰਪਨੀ ਦੀ ਨੀਤੀ ਮੁਤਾਬਕ ਅਸੀਂ ਮਾਰਕੀਟ ਵਿਚ ਚੱਲ ਰਹੇ ਅਨੁਮਾਨਾਂ ਬਾਰੇ ਕੁਝ ਨਹੀਂ ਕਹਿ ਸਕਦੇ। ਸਮਝੌਤੇ ਦੇ ਸਿਰੇ ਚੜ੍ਹ ਜਾਣ ਪਿੱਛੋਂ ਓਯੋ ਸ਼ਾਇਦ ਭਾਰਤ ਦੀ ਪਹਿਲੀ ਅਜਿਹੀ ਕੰਪਨੀ ਬਣ ਜਾਏਗੀ ਜੋ ਵਿਦਿਆਰਥੀਆਂ ਦੀ ਅਕੋਮੋਡੇਸ਼ਨ ਦਾ ਧਿਆਨ ਰੱਖੇਗੀ।
ਮੂਡੀਜ਼ ਨੇ PNB ਦਾ ਆਊਟਲੁੱਕ ਕੀਤਾ ਪੋਜ਼ੀਟਿਵ
NEXT STORY