ਨਵੀਂ ਦਿੱਲੀ - ਕੇਂਦਰੀ ਚੌਕਸੀ ਕਮਿਸ਼ਨਰ ਕੇ. ਵੀ. ਚੌਧਰੀ ਨੇ ਪੀ. ਐੱਨ. ਬੀ. ਕਰਜ਼ਾ ਧੋਖਾਦੇਹੀ ਨੂੰ ਲੈ ਕੇ ਆਰ. ਬੀ. ਆਈ. ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਕਿਹਾ ਹੈ ਕਿ ਸਾਫ਼ ਤੌਰ 'ਤੇ ਲੱਗਦਾ ਹੈ ਕਿ ਘਪਲੇ ਦੌਰਾਨ ਕੇਂਦਰੀ ਬੈਂਕ ਨੇ ਕੋਈ ਆਡਿਟ ਨਹੀਂ ਕੀਤਾ। ਚੌਧਰੀ ਨੇ ਬੈਂਕਿੰਗ ਖੇਤਰ 'ਚ ਆਡਿਟ ਪ੍ਰਣਾਲੀ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤੇ ਜਾਣ 'ਤੇ ਜ਼ੋਰ ਦਿੱਤਾ ਹੈ।
ਸੀ. ਵੀ. ਸੀ. ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੇ ਕੰਮਕਾਜ 'ਤੇ ਨਜ਼ਰ ਰੱਖਦਾ ਹੈ। ਪੰਜਾਬ ਨੈਸ਼ਨਲ ਬੈਂਕ 'ਚ 13,000 ਕਰੋੜ ਰੁਪਏ ਦੀ ਕਰਜ਼ਾ ਧੋਖਾਦੇਹੀ ਦੀ ਜਾਂਚ ਸੀ. ਬੀ. ਆਈ. ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਿਜ਼ਰਵ ਬੈਂਕ ਦਾ ਕੰਮ ਬੈਂਕਾਂ ਦੀ ਰੈਗੂਲੇਸ਼ਨ ਕਰਨਾ ਹੈ ਪਰ ਈਮਾਨਦਾਰੀ 'ਚ ਕਿਸੇ ਤਰ੍ਹਾਂ ਦੀ ਕਸਰ 'ਤੇ ਕੇਂਦਰੀ ਚੌਕਸੀ ਕਮਿਸ਼ਨ ਗੌਰ ਕਰੇਗਾ। ਚੌਧਰੀ ਨੇ ਕਿਹਾ ਕਿ ਰਿਜ਼ਰਵ ਬੈਂਕ ਦੇ ਅਨੁਸਾਰ ਉਸ ਨੇ ਨਿਯਮਿਤ ਆਡਿਟ ਦੀ ਜਗ੍ਹਾ 'ਖਤਰਾ ਆਧਾਰਿਤ' ਆਡਿਟ ਵਿਵਸਥਾ ਨੂੰ ਅਪਣਾਇਆ ਹੈ।
ਬਿਨਾਨੀ ਸੀਮੈਂਟ ਵਿਕਰੀ ਮਾਮਲਾ : ਐੱਨ. ਸੀ. ਐੱਲ. ਟੀ. ਨੇ ਦਿੱਤੀ ਵਿਵਾਦ ਸੁਲਝਾਉਣ ਦੀ ਮਨਜ਼ੂਰੀ
NEXT STORY